ਹੁਣ ਇਹ ਹਨ ਦੁਨੀਆ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਭਾਰਤ ਨੂੰ ਮਿਲਿਆ ਇਹ ਸਥਾਨ

10/06/2019 5:42:38 PM

ਲੰਡਨ— ਦੁਨੀਆ ਦੇ ਮੋਸਟ ਪਾਵਰਫੁੱਲ ਪਾਸਪੋਰਟ ਦੀ ਸੂਚੀ 'ਚ ਏਸ਼ੀਆ ਦੇ ਦੋ ਦੇਸ਼ਾਂ ਨੂੰ ਪਹਿਲਾ ਸਥਾਨ ਮਿਲਿਆ ਹੈ। ਇਨ੍ਹਾਂ 'ਚ ਜਾਪਾਨ ਤੇ ਸਿੰਗਾਪੁਰ ਦਾ ਨਾਂ ਸ਼ਾਮਲ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਇਨ੍ਹਾਂ ਦੋਵਾਂ ਦੇਸ਼ਾਂ ਦੇ ਪਾਸਪੋਰਟ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ।

ਜਾਪਾਨ ਤੇ ਸਿੰਗਾਪੁਰ ਦੇ ਨਾਗਰਿਕਾਂ ਨੂੰ 190 ਦੇਸ਼ਾਂ 'ਚ ਬਿਨਾਂ ਐਡਵਾਂਸ ਵੀਜ਼ਾ ਜਾਣ ਦੀ ਆਗਿਆ ਹੈ। ਭਾਰਤ ਨੂੰ ਇਸ ਸੂਚੀ 'ਚ 82ਵਾਂ ਸਥਾਨ ਮਿਲਿਆ ਹੈ ਤੇ ਭਾਰਤੀਆਂ ਨੂੰ 59 ਦੇਸ਼ਾਂ 'ਚ ਬਿਨਾਂ ਐਡਵਾਂਸ ਵੀਜ਼ਾ ਜਾਣ ਦੀ ਸਹੂਲਤ ਹੈ। ਇਹ ਜਾਣਕਾਰੀ ਹੈਲਨੀ ਪਾਸਪੋਰਟ ਇੰਡੈਕਸ ਦੁਆਰਾ ਤਿਆਰ ਕੀਤੀ ਗਈ ਰਿਪੋਰਟ 'ਚ ਦਿੱਤੀ ਗਈ ਹੈ। ਇਸ 'ਚ ਕਿਸੇ ਦੇਸ਼ ਵਿਸ਼ੇਸ਼ ਦੇ ਨਾਗਰਿਕ ਨੂੰ ਦੁਨੀਆ ਦੇ ਕਿੰਨੇ ਦੇਸ਼ਾਂ 'ਚ ਪ੍ਰਵੇਸ਼ ਦੀ ਆਗਿਆ ਹੈ, ਇਸ ਆਧਾਰ 'ਤੇ ਲੜੀ ਨਿਰਧਾਰਤ ਕੀਤੀ ਗਈ ਹੈ।

ਜਾਪਾਨੀ ਤੇ ਸਿੰਗਾਪੁਰੀ ਪਾਸਪੋਰਟ ਨਾਲ 190 ਦੇਸ਼ਾਂ 'ਚ ਬਿਨਾਂ ਐਡਵਾਂਸ ਵੀਜ਼ਾ ਜਾਣ ਦੀ ਆਗਿਆ ਹੈ। ਫਿਨਲੈਂਡ, ਜਰਮਨੀ, ਸਾਊਥ ਅਫ਼ਰੀਕਾ ਦੇ ਪਾਸਪੋਰਟ ਨਾਲ 188 ਦੇਸ਼ਾਂ, ਡੈਨਮਾਰਕ, ਇਟਲੀ, ਲਗਜ਼ਮਬਰਗ ਦੇ ਪਾਸਪੋਰਟ ਨਾਲ 187 ਦੇਸ਼ਾਂ, ਫਰਾਂਸ, ਸਪੇਨ, ਸਵੀਡਨ ਦੇ ਪਾਸਪੋਰਟ ਨਾਲ 186 ਦੇਸ਼ਾਂ, ਆਸਟ੍ਰੀਆ, ਨੀਦਰਲੈਂਡ, ਪੁਰਤਗਾਲ ਦੇ ਪਾਸਪੋਰਟ ਨਾਲ 185 ਦੇਸ਼ਾਂ, ਬੈਲਜ਼ੀਅਮ, ਕੈਨੇਡਾ, ਗਰੀਸ, ਆਇਰਲੈਂਡ, ਨਾਰਵੇ, ਯੁਨਾਈਟਿਡ ਕਿੰਗਡਮ, ਯੁਨਾਈਟਿਡ ਸਟੇਟਸ, ਸਵਿਟਜ਼ਰਲੈਂਡ ਦੇ ਪਾਸਪੋਰਟ ਨਾਲ 184 ਦੇਸ਼ਾਂ, ਮਾਲਟਾ, ਚੈਕ ਰਿਪਬਲਿਕ ਦੇ ਪਾਸਪੋਰਟ ਨਾਲ 183 ਦੇਸ਼ਾਂ, ਨਿਊਜ਼ੀਲੈਂਡ ਦੇ ਪਾਸਪੋਰਟ ਨਾਲ 182 ਦੇਸ਼ਾਂ, ਆਸਟ੍ਰੇਲੀਆ, ਲਿਥੁਆਨਿਆ, ਸਲੋਵਵਾਕਿਆ ਦੇ ਪਾਸਪੋਰਟ ਨਾਲ 181 ਦੇਸ਼ਾਂ, ਹੰਗਰੀ, ਆਈਸਲੈਂਡ, ਲਾਤਵਿਆ, ਸਲੋਵੇਨਿਆ ਦੇ ਪਾਸਪੋਰਟ ਨਾਲ 180 ਦੇਸ਼ਾਂ 'ਚ ਬਿਨਾਂ ਐਡਵਾਂਸ ਵੀਜ਼ਾ ਜਾਇਆ ਜਾ ਸਕਦਾ ਹੈ।


Baljit Singh

Content Editor

Related News