ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਆਈਸਕ੍ਰੀਮ', ਕੀਮਤ ਕਰ ਦੇਵੇਗੀ ਹੈਰਾਨ

Friday, May 19, 2023 - 01:08 PM (IST)

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਆਈਸਕ੍ਰੀਮ', ਕੀਮਤ ਕਰ ਦੇਵੇਗੀ ਹੈਰਾਨ

ਇੰਟਰਨੈਸ਼ਨਲ ਡੈਸਕ- ਹਰ ਉਮਰ ਦੇ ਵਿਅਕਤੀ ਨੂੰ ਆਈਸਕ੍ਰੀਮ ਖਾਣੀ ਕਾਫੀ ਪਸੰਦ ਹੈ। ਆਮ ਤੌਰ 'ਤੇ ਇਸ ਦੀ ਕੀਮਤ 100-200 ਜਾਂ 400 ਰੁਪਏ ਤੱਕ ਹੁੰਦੀ ਹੈ। ਪਰ ਕੀ ਤੁਸੀਂ ਕਦੇ ਇਸ ਦੇ ਲਈ 5.2 ਲੱਖ ਰੁਪਏ ਖਰਚਣ ਲਈ ਤਿਆਰ ਹੋਵੋਗੇ? ਸੁਣਨ 'ਚ ਯਕੀਨ ਨਹੀਂ ਆਉਂਦਾ ਪਰ ਜਾਪਾਨ ਦੀ ਇਕ ਕੰਪਨੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ਤਿਆਰ ਕੀਤੀ ਹੈ, ਜਿਸ ਦੀ ਕੀਮਤ 873,400 ਜਾਪਾਨੀ ਯੇਨ ਯਾਨੀ ਕਰੀਬ 5.2 ਲੱਖ ਰੁਪਏ ਹੈ। ਇੰਨੇ ਪੈਸਿਆਂ ਨਾਲ ਤੁਸੀਂ ਇਕ ਕਾਰ ਵੀ ਖਰੀਦ ਸਕਦੇ ਹੋ।

ਜਾਪਾਨੀ ਆਈਸਕ੍ਰੀਮ ਬਣਾਉਣ ਵਾਲੀ ਜਪਾਨੀ ਆਈਸਕ੍ਰੀਮ ਬ੍ਰਾਂਡ ਸੇਲਾਟੋ ਨੇ ਦੱਸਿਆ ਕਿ ਇਹ ਦੁਰਲੱਭ ਚੀਜ਼ਾਂ ਤੋਂ ਬਣਾਈ ਗਈ ਹੈ, ਇਸ ਲਈ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਅਨੁਸਾਰ ਇਸ ਵਿਚ ਇਟਲੀ ਤੋਂ ਆਉਣ ਵਾਲੇ ਦੁਰਲੱਭ ਸਫੈਦ ਟਰਫਲ 'ਐਲਬਾ' ਨੂੰ ਪਾਇਆ ਗਿਆ ਹੈ। ਇਸ ਦੀ ਕੀਮਤ 20 ਲੱਖ ਜਾਪਾਨੀ ਯੇਨ ਯਾਨੀ ਲਗਭਗ 11.9 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਤੋਂ ਇਲਾਵਾ Parmigiano Reggiano ਅਤੇ Sec Li ਨੂੰ ਵੀ ਮਿਲਾਇਆ ਗਿਆ ਹੈ। ਇਹ ਦੋਵੇਂ ਵੀ ਬਹੁਤ ਮਹਿੰਗੇ ਹਨ।

 

New record: Most expensive ice cream - JP¥873,400 (£5,469; €6,211; $6,696) made by OMER in Japan.

The ice cream includes edible gold leaf, white truffle and natural cheeses 🍨 pic.twitter.com/kaJOACEear

— Guinness World Records (@GWR) May 18, 2023

ਬਣਾਉਣ 'ਚ ਲੱਗਾ 1.5 ਸਾਲ ਤੋਂ ਵੱਧ ਦਾ ਸਮਾਂ 

ਕੰਪਨੀ ਮੁਤਾਬਕ ਉਨ੍ਹਾਂ ਦਾ ਮਕਸਦ ਸਿਰਫ ਸਭ ਤੋਂ ਮਹਿੰਗੀ ਆਈਸਕ੍ਰੀਮ ਬਣਾਉਣਾ ਨਹੀਂ ਸੀ। ਅਸਲ ਵਿੱਚ ਉਹ ਯੂਰਪ ਅਤੇ ਜਾਪਾਨ ਦੀਆਂ ਦੁਰਲੱਭ ਚੀਜ਼ਾਂ ਨੂੰ ਮਿਲਾ ਕੇ ਇੱਕ ਲੋਕਪ੍ਰਿਅ ਫੂਡ ਤਿਆਰ ਕਰਨਾ ਚਾਹੁੰਦੇ ਸਨ। ਪਰ ਇਸ ਨੂੰ ਬਣਾਉਂਦੇ ਸਮੇਂ ਇਸ ਦੀ ਕੀਮਤ ਬਹੁਤ ਜ਼ਿਆਦਾ ਹੋ ਗਈ। ਸੇਲਾਟੋ ਨੇ ਇਸ ਆਈਸਕ੍ਰੀਮ ਨੂੰ ਬਣਾਉਣ ਲਈ ਓਸਾਕਾ ਦੇ ਇੱਕ ਪ੍ਰਸਿੱਧ ਫਿਊਜ਼ਨ ਰੈਸਟੋਰੈਂਟ ਰਿਵੀ ਦੇ ਮੁੱਖ ਸ਼ੈੱਫ ਤਾਦਾਯੋਸ਼ੀ ਯਾਮਾਦਾ ਨੂੰ ਨਿਯੁਕਤ ਕੀਤਾ। ਸੇਲਾਟੋ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿਚ 1.5 ਸਾਲ ਤੋਂ ਵੱਧ ਦਾ ਸਮਾਂ ਲੱਗਾ। ਸਹੀ ਸਵਾਦ ਲੈਣ ਲਈ ਬਹੁਤ ਸਾਰੇ ਟੈਸਟ ਕੀਤੇ ਗਏ। ਜੇ ਕੋਈ ਗ਼ਲਤੀਆਂ ਸਨ, ਤਾਂ ਉਹਨਾਂ ਨੂੰ ਠੀਕ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਇਕ ਕੱਪ ਕੌਫੀ ਦੀ ਕੀਮਤ 1 ਲੱਖ ਤੋਂ ਵੱਧ, 2 ਹਫ਼ਤੇ ਪਹਿਲਾਂ ਆਰਡਰ ਕਰਨਾ ਜ਼ਰੂਰੀ

ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਵੀ ਕੀਤਾ ਸ਼ੇਅਰ

ਸੇਲਾਟੋ ਦੀ ਵੈੱਬਸਾਈਟ ਦੇ ਅਨੁਸਾਰ ਕੰਪਨੀ ਦੇ ਕਰਮਚਾਰੀਆਂ ਨੇ ਪਹਿਲੀ ਵਾਰ ਇਸਦਾ ਸਵਾਦ ਲਿਆ ਅਤੇ ਇਸਨੂੰ ਸਭ ਤੋਂ ਵਧੀਆ ਕਿਹਾ। ਚਿੱਟੇ ਟਰਫਲ ਦੀ ਤੇਜ਼ ਖੁਸ਼ਬੂ ਤੁਹਾਡੇ ਮੂੰਹ ਅਤੇ ਨੱਕ ਨੂੰ ਭਰ ਦਿੰਦੀ ਹੈ। ਇਸ ਤੋਂ ਬਾਅਦ ਪਾਰਮਿਗਿਆਨੋ ਰੇਗਿਆਨੋ ਦਾ ਫਲਦਾਰ ਸੁਆਦ ਆਉਂਦਾ ਹੈ। ਸੇਕ ਲੀ ਸ਼ਾਨਦਾਰ ਸੁਆਦ ਮਹਿਸੂਸ ਕਰਦਾ ਹੈ। ਕੰਪਨੀ ਸ਼ੈਂਪੇਨ ਅਤੇ ਕੈਵੀਆਰ ਸਮੇਤ ਬਿਹਤਰੀਨ ਸਮੱਗਰੀ ਦੇ ਹੋਰ ਸੰਜੋਗਾਂ ਨਾਲ ਨਵੀਂ ਆਈਸਕ੍ਰੀਮ ਲਾਂਚ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਤੋਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਟਵਿੱਟਰ 'ਤੇ ਇਸ ਨੂੰ ਸ਼ੇਅਰ ਕੀਤਾ ਹੈ, ਲੋਕ ਹੈਰਾਨ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News