ਵਿਸ਼ਵ ਪੰਜਾਬੀ ਸੈਮੀਨਾਰ ਸਰੀ ''ਚ 3 ਅਗਸਤ ਨੂੰ, ਤਿਆਰੀਆਂ ਮੁਕੰਮਲ

Wednesday, Jul 31, 2024 - 12:33 AM (IST)

ਵਿਸ਼ਵ ਪੰਜਾਬੀ ਸੈਮੀਨਾਰ ਸਰੀ ''ਚ 3 ਅਗਸਤ ਨੂੰ, ਤਿਆਰੀਆਂ ਮੁਕੰਮਲ

ਵੈਨਕੂਵਰ (ਮਲਕੀਤ ਸਿੰਘ) - ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਯਤਨਸ਼ੀਲ ‘ਜੀਵੇ ਪੰਜਾਬ ਅਦਬੀ ਸੰਗਤ’ ਅਤੇ ‘ਸਾਊਥ ਏਸ਼ੀਅਨ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਇਕ ਰੋਜ਼ਾ ਵਿਸ਼ਵ ਪੰਜਾਬੀ ਸੈਮੀਨਾਰ ਸਰੀ ਦੇ 8580-132 ਸਟ੍ਰੀਟ ’ਤੇ ਸਥਿਤ ਤਾਜ ਪਾਰਕ ਕਾਨਵੈਨਸ਼ਨ ਸੈਂਟਰ ’ਚ 3 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਕਰਵਾਇਆ ਜਾ ਰਿਹਾ ਹੈ। ਭੁਪਿੰਦਰ ਸਿੰਘ ਮੱਲ੍ਹੀ ਨੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ’ਚ ਹੋਰਨਾਂ ਪ੍ਰਮੁੱਖ ਸਖ਼ਸ਼ੀਅਤਾਂ ਤੋਂ ਇਲਾਵਾ ਡਾ. ਪਿਆਰਾ ਲਾਲ ਗਰਗ, ਡਾ. ਆਸਮਾ ਕਾਦਰੀ, ਡਾ. ਗੁਰਦੇਵ ਸਿੰਘ ਸੰਧੂ, ਡਾ. ਬਾਵਾ ਸਿੰਘ, ਸ੍ਰੀ ਮਿੱਤਰ ਸੈਨ ਮੀਤ, ਡਾ. ਗੁਰਵਿੰਦਰ ਸਿੰਘ, ਨੁਜਰਤ ਆਬਾਸ, ਡਾ. ਪ੍ਰਭਜੋਤ ਕੌਰ ਪਰਮਾਰ ਅਤੇ ਮੁਹੰਮਦ ਅੱਬਾਸ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਮੱਲ੍ਹੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਸੈਮੀਨਾਰ ’ਚ ਪੁੱਜਣ ਦੀ ਅਪੀਲ ਕੀਤੀ ਗਈ।


author

Inder Prajapati

Content Editor

Related News