ਕੈਰੀਲੀਨ Findlay ਵੱਲੋਂ ਕੈਂਪੇਨ ਰੈਲੀ 26 ਫਰਵਰੀ ਨੂੰ

Thursday, Feb 26, 2026 - 08:44 PM (IST)

ਕੈਰੀਲੀਨ Findlay ਵੱਲੋਂ ਕੈਂਪੇਨ ਰੈਲੀ 26 ਫਰਵਰੀ ਨੂੰ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਤਤਕਾਲੀ ਸਰਕਾਰ ਚ ਡਿਫੈਸ ਮੰਤਰੀ ਦੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਨਿਭਾ ਚੁੱਕੀ ਸਿਆਸੀ ਆਗੂ Kerry-Lynne D Findlay ਵੱਲੋਂ 26 ਫਰਵਰੀ ਨੂੰ ਸਰੀ ਦੀ 128 ਸਪੀਡ 'ਤੇ ਸਥਿਤ ਪਾਇਲ ਬਿਜਨਸ ਸੈਂਟਰ 'ਚ ਮੌਜੂਦ ਇਮਪਰੈਸ ਪੈਲਸ ਵਿੱਚ ਸ਼ਾਮੀ 6 ਵਜੇ ਇੱਕ ਕੈਂਪੇਨ ਰੈਲੀ ਕੀਤੀ ਜਾ ਰਹੀ ਹੈ। ਰਿੱਕੀ ਬਾਜਵਾ ਨੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ Findlay ਵੱਲੋਂ ਇਹ ਰੈਲੀ ਬੀਸੀ ਕੰਸਰਵੇਟਿਵ ਪਾਰਟੀ ਦੇ ਲੀਡਰ ਬਣਾਏ ਜਾਣ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਰੱਖੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕਾਂ ਦੇ ਪੁੱਜਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News