ਪੇਮਬਰਟਨ ਨੇੜੇ ਹਿਮਸਖਲਨ ''ਚ ਪ੍ਰੋਫੈਸ਼ਨਲ ਸਨੋਬੋਰਡਰ ਦੀ ਮੌਤ

Friday, Feb 27, 2026 - 11:01 PM (IST)

ਪੇਮਬਰਟਨ ਨੇੜੇ ਹਿਮਸਖਲਨ ''ਚ ਪ੍ਰੋਫੈਸ਼ਨਲ ਸਨੋਬੋਰਡਰ ਦੀ ਮੌਤ

ਵੈਨਕੂਵਰ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਸ਼ਹਿਰ ਪੇਮਬਰਟਨ ਨੇੜੇ ਵਾਪਰੇ ਭਿਆਨਕ ਹਿਮਸਖਲਨ ਵਿੱਚ ਇੱਕ ਮਸ਼ਹੂਰ ਪ੍ਰੋਫੈਸ਼ਨਲ ਬੈਕਕੰਟਰੀ ਸਨੋਬੋਰਡਰ ਦੀ ਮੌਤ ਹੋ ਗਈ ਹੈ।

ਮ੍ਰਿਤਕ ਦੀ ਪਛਾਣ 28 ਸਾਲਾ ਸਟਰੈਟਨ ਮੈਟੇਸਨ ਵਜੋਂ ਹੋਈ ਹੈ, ਜੋ ਅਮਰੀਕਾ ਦੇ ਬੈਂਡ ਸ਼ਹਿਰ ਨਾਲ ਸਬੰਧਿਤ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਪਹਾੜਾਂ ਅਤੇ ਕੁਦਰਤ ਨਾਲ ਬੇਹੱਦ ਪ੍ਰੇਮ ਕਰਦਾ ਸੀ ਅਤੇ ਪਿਛਲੇ ਸਾਲ ਉਸ ਨੇ ਲਗਭਗ 230 ਰਾਤਾਂ ਬਰਫ਼ੀਲੇ ਇਲਾਕਿਆਂ ਵਿੱਚ ਕੈਂਪਿੰਗ ਕਰਦੇ ਹੋਏ ਗੁਜ਼ਾਰੀਆਂ ਸਨ।

ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਬੈਕਕੰਟਰੀ ਇਲਾਕੇ ਵਿੱਚ ਸਨੋਬੋਰਡਿੰਗ ਕਰ ਰਿਹਾ ਸੀ। ਅਚਾਨਕ ਆਏ ਹਿਮਸਖਲਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਚਾਅ ਟੀਮਾਂ ਵੱਲੋਂ ਕੀਤੀ ਗਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਸਥਾਨਕ ਭਾਈਚਾਰੇ ਅਤੇ ਖੇਡ ਜਗਤ ਵਿੱਚ ਉਸ ਦੀ ਮੌਤ ਨੂੰ ਵੱਡਾ ਨੁਕਸਾਨ ਕਰਾਰ ਦਿੱਤਾ ਜਾ ਰਿਹਾ ਹੈ।


author

Inder Prajapati

Content Editor

Related News