ਹੈਂ ! AI ਦੀ ਮਦਦ ਨਾਲ ਸਕੂਲ ''ਚ ਚਲਾ''ਤੀਆਂ ਗੋਲ਼ੀਆਂ, ਕੈਨੇਡਾ ''ਚ 10 ਮੌਤਾਂ ਮਗਰੋਂ ChatGPT ''ਤੇ ਪਰਚਾ

Tuesday, Mar 10, 2026 - 01:23 PM (IST)

ਹੈਂ ! AI ਦੀ ਮਦਦ ਨਾਲ ਸਕੂਲ ''ਚ ਚਲਾ''ਤੀਆਂ ਗੋਲ਼ੀਆਂ, ਕੈਨੇਡਾ ''ਚ 10 ਮੌਤਾਂ ਮਗਰੋਂ ChatGPT ''ਤੇ ਪਰਚਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 10 ਫਰਵਰੀ ਨੂੰ ਹੋਈ ਭਿਆਨਕ ਗੋਲੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਇੱਕ ਵਿਦਿਆਰਥਣ, ਮਾਇਆ ਗੇਬਾਲਾ ਦੇ ਮਾਪਿਆਂ ਨੇ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏ.ਆਈ. ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ।

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਓਪਨਏ.ਆਈ. ਨੂੰ ਇਹ ਪਤਾ ਸੀ ਕਿ ਹਮਲਾਵਰ, ਜੇਸ ਵਾਨ ਰੂਸਟਸੇਲਾਰ ਸਕੂਲ ਵਿੱਚ ਵੱਡੇ ਪੱਧਰ 'ਤੇ ਹਮਲੇ ਦੀ ਯੋਜਨਾ ਬਣਾਉਣ ਲਈ ਚੈਟਜੀਪੀਟੀ ਦੀ ਮਦਦ ਲੈ ਰਿਹਾ ਸੀ। ਪਟੀਸ਼ਨ ਅਨੁਸਾਰ, ਹਮਲਾਵਰ ਨੇ ਚੈਟਜੀਪੀਟੀ ਨੂੰ ਇੱਕ ਭਰੋਸੇਯੋਗ ਸਲਾਹਕਾਰ ਵਾਂਗ ਵਰਤਿਆ ਅਤੇ ਏ.ਆਈ. ਪ੍ਰੋਗਰਾਮ ਨੇ ਉਸ ਨੂੰ ਹਮਲੇ ਦੀ ਪਲਾਨਿੰਗ ਵਿੱਚ ਮਦਦ ਕੀਤੀ।

ਇਹ ਵੀ ਪੜ੍ਹੋ- 22 ਰੁਪਏ ਮਹਿੰਗਾ ਹੋਇਆ ਪੈਟਰੋਲ, ਜੇਬ 'ਚ 'ਛੇਕ' ਕਰਨ ਲੱਗਾ ਜੰਗ ਦਾ 'ਸੇਕ'! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਕੰਪਨੀ ਨੇ ਹਮਲਾਵਰ ਦੀਆਂ ਗਤੀਵਿਧੀਆਂ ਨੂੰ ਵੇਖਿਆ ਸੀ, ਪਰ ਉਸ ਨੇ ਪੁਲਸ ਨੂੰ ਸਮੇਂ ਸਿਰ ਸੂਚਿਤ ਨਹੀਂ ਕੀਤਾ। ਕੰਪਨੀ ਨੇ ਸਵੀਕਾਰ ਕੀਤਾ ਹੈ ਕਿ ਉਸਨੇ ਹਮਲਾਵਰ ਦੇ ਚੈਟਜੀਪੀਟੀ ਅਕਾਊਂਟ ਦੀਆਂ ਗਤੀਵਿਧੀਆਂ ਨੂੰ ਦੇਖਿਆ ਸੀ ਅਤੇ ਉਸ 'ਤੇ ਪਾਬੰਦੀ ਵੀ ਲਗਾਈ ਸੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਸ ਸਮੇਂ ਉਸ ਨੂੰ ਕੋਈ ਧਮਕੀ ਨਹੀਂ ਲੱਗੀ ਸੀ, ਇਸ ਲਈ ਪੁਲਸ ਨੂੰ ਸੂਚਿਤ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ 10 ਫਰਵਰੀ, 2026 ਨੂੰ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਹੋਈ ਇਸ ਗੋਲੀਬਾਰੀ ਵਿੱਚ ਹਮਲਾਵਰ ਸਮੇਤ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 25 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ। ਇਸ ਹਮਲੇ 'ਚ ਮਾਇਆ ਗੇਬਾਲਾ ਦੇ ਸਿਰ, ਗਰਦਨ ਅਤੇ ਗੱਲ੍ਹਾਂ 'ਤੇ ਗੋਲੀਆਂ ਲੱਗੀਆਂ ਸਨ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਇਹ ਮਾਮਲਾ ਹੁਣ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News