ਖਾਲਿਸਤਾਨੀ ਲਹਿਰ ਦਾ ਸ਼ਿਕਾਰ ਹੋਏ ਸਿੱਖ : ਇਤਿਹਾਸ ਦੇ ਉਹ ਕਾਲੇ ਪੰਨੇ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ
Sunday, Mar 08, 2026 - 01:07 PM (IST)
ਇੰਟਰਨੈਸ਼ਨਲ ਡੈਸਕ- ਖਾਲਿਸਤਾਨੀ ਲਹਿਰ ਦੀ ਵਿਚਾਰਧਾਰਾ 'ਤੇ ਹੁਣ ਸਿੱਖ ਭਾਈਚਾਰੇ ਅੰਦਰ ਹੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਜੋ ਲਹਿਰ ਸਿੱਖਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਦੀ ਹੈ, ਉਸ ਨੇ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਸਿੱਖਾਂ ਦਾ ਹੀ ਕੀਤਾ ਹੈ ਜਿਨ੍ਹਾਂ ਨੇ ਇਸ ਹਿੰਸਕ ਰਾਹ ਦਾ ਵਿਰੋਧ ਕੀਤਾ। ਇਤਿਹਾਸਕ ਤੱਥਾਂ ਮੁਤਾਬਕ, ਕੈਨੇਡਾ ਵਿੱਚ ਖਾਲਿਸਤਾਨੀ ਕੱਟੜਪੰਥ ਦਾ ਵਿਰੋਧ ਕਰਨ ਵਾਲੇ ਕਈ ਸਿੱਖਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਜਾਂ ਹੋਰ ਵੱਡੇ ਨੁਕਸਾਨ ਝੱਲਣੇ ਪਏ ਹਨ।
ਇਨ੍ਹਾਂ 'ਚੋਂ ਸਭ ਤੋਂ ਤਾਜ਼ਾ ਮਾਮਲਾ ਨੈਂਸੀ ਗਰੇਵਾਲ ਦਾ ਹੈ, ਜੋ ਕਿ ਖਾਲਿਸਤਾਨੀ ਹਿੰਸਾ ਦੀ ਮੁਖ ਆਲੋਚਕ ਸੀ। ਉਸ ਨੂੰ ਕੈਨੇਡਾ 'ਚ ਬੇਰਹਿਮੀ ਨਾਲ 18 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਕੈਨੇਡਾ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ।
ਇਸ ਤੋਂ ਬਾਅਦ ਨਾਂ ਆਉਂਦਾ ਹੈ ਤਾਰਾ ਸਿੰਘ ਦਾ, ਜੋ ਕਿ ਏਅਰ ਇੰਡੀਆ (AI-182) ਬੰਬ ਧਮਾਕੇ ਦੇ ਚਸ਼ਮਦੀਦ ਗਵਾਹ ਸਨ। 1988 ਵਿੱਚ ਉਨ੍ਹਾਂ 'ਤੇ ਹਮਲਾ ਹੋਇਆ ਅਤੇ 1998 ਵਿੱਚ ਗਵਾਹੀ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਉੱਜਵਲ ਦੁਸਾਂਝ, ਜਿਨ੍ਹਾਂ 'ਤੇ ਫਰਵਰੀ 1985 ਵਿੱਚ ਉਨ੍ਹਾਂ 'ਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਜਬਾੜੇ ਟੁੱਟ ਗਏ ਅਤੇ ਸਿਰ 'ਤੇ 84 ਟਾਂਕੇ ਲੱਗੇ ਸਨ।
Sikh victims of Khalistan, when Khalistan is supposed to speak for Sikhs & represent Sikhs. How ironic!
— Ruchi Wali 🇨🇦 (@WaliRuchi) March 6, 2026
Nancy Grewal was stabbed 18 times before she died. She was a vocal critic of violent Khalistani extremism, & had said on record she didn’t feel safe in Canada.
Tara Singh… https://t.co/nuuvfCnPCD pic.twitter.com/NAOLpytsDC
ਬਲਰਾਜ ਦਿਓਲ 'ਤੇ ਅਗਸਤ 1985 ਵਿੱਚ 5 ਵਿਅਕਤੀਆਂ ਵੱਲੋਂ ਹਾਕੀ ਸਟਿੱਕਾਂ ਅਤੇ ਬੱਲਿਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਹੱਥ ਅਤੇ ਲੱਤਾਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ ਸਨ ਤੇ ਗੁਰਚਰਨ ਰਾਮਪੁਰੀ ਨੂੰ ਅਕਤੂਬਰ 1984 ਵਿੱਚ ਵੈਨਕੂਵਰ ਵਿਖੇ ਇਨ੍ਹਾਂ ਨੂੰ ਵੀ ਗੰਭੀਰ ਰੂਪ ਵਿੱਚ ਕੁੱਟਿਆ-ਮਾਰਿਆ ਗਿਆ ਸੀ।
ਇਨ੍ਹਾਂ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਆਲੋਚਕਾਂ ਦਾ ਤਰਕ ਹੈ ਕਿ ਜੇਕਰ ਖਾਲਿਸਤਾਨੀ ਲਹਿਰ ਸਿੱਖਾਂ ਲਈ ਹੈ, ਤਾਂ ਫਿਰ ਸਿੱਖਾਂ ਨੂੰ ਹੀ ਇਸ ਲਹਿਰ ਦੇ ਹਿੰਸਕ ਪੱਖ ਦਾ ਸ਼ਿਕਾਰ ਕਿਉਂ ਬਣਾਇਆ ਜਾ ਰਿਹਾ ਹੈ ? ਇਹ ਵਰਤਾਰਾ ਉਨ੍ਹਾਂ ਸਿੱਖਾਂ ਲਈ ਇੱਕ ਵੱਡੀ ਚੁਣੌਤੀ ਹੈ ਜੋ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਸੂਚੀ ਉਨ੍ਹਾਂ ਲੋਕਾਂ ਦੇ ਸੰਘਰਸ਼ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਕੱਟੜਪੰਥ ਦੇ ਵਿਰੁੱਧ ਆਵਾਜ਼ ਉਠਾਉਣ ਦੀ ਭਾਰੀ ਕੀਮਤ ਚੁਕਾਈ ਹੈ।
ਇਹ ਵੀ ਪੜ੍ਹੋ- 'ਅਸੀਂ ਯਾਦ ਰੱਖਾਂਗੇ...!', ਬ੍ਰਿਟਿਸ਼ PM ਦੇ ਜੰਗ ਨੂੰ ਲੈ ਕੇ ਕੀਤੇ ਐਲਾਨ 'ਤੇ ਟਰੰਪ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
