ਆਸਟਰੀਆ ''ਚ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ’ਚ ਕੈਨੇਡਾ ਦੇ ਰੀਸ ਹੌਡਨ ਨੇ ਜਿੱਤਿਆ ਸੋਨੇ ਦਾ ਤਮਗਾ

Thursday, Mar 12, 2026 - 10:01 PM (IST)

ਆਸਟਰੀਆ ''ਚ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ’ਚ ਕੈਨੇਡਾ ਦੇ ਰੀਸ ਹੌਡਨ ਨੇ ਜਿੱਤਿਆ ਸੋਨੇ ਦਾ ਤਮਗਾ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਪ੍ਰਸਿੱਧ ਸਕੀ ਕ੍ਰਾਸ ਖਿਡਾਰੀ ਰੀਸ ਹੌਡਨ ਨੇ ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇੱਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੌਡਨ ਦੇ ਕਰੀਅਰ ਦੀ ਵਰਲਡ ਕੱਪ ਮੁਕਾਬਲਿਆਂ ਵਿੱਚ 24ਵੀਂ ਜਿੱਤ ਹੈ, ਜਿਸ ਨਾਲ ਉਸਨੇ ਆਪਣੇ ਹੀ ਬਣਾਏ ਰਿਕਾਰਡ ਨੂੰ ਹੋਰ ਵਧਾ ਦਿੱਤਾ ਹੈ। ਹੌਡਨ ਪਹਿਲਾਂ ਹੀ ਪੁਰਸ਼ਾਂ ਦੇ ਸਕੀ ਕ੍ਰਾਸ ਵਿੱਚ ਸਭ ਤੋਂ ਵੱਧ ਵਰਲਡ ਕੱਪ ਜਿੱਤਾਂ ਹਾਸਲ ਕਰਨ ਵਾਲੇ ਖਿਡਾਰੀ ਵਜੋਂ ਜਾਣੇ ਜਾਂਦੇ ਹਨ।

ਵੀਰਵਾਰ ਨੂੰ ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਹੌਡਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ ਅਤੇ ਆਪਣੇ ਕਰੀਅਰ ਦੀਆਂ ਉਪਲਬਧੀਆਂ ਵਿੱਚ ਇੱਕ ਹੋਰ ਕਾਮਯਾਬੀ ਸ਼ਾਮਲ ਕਰ ਲਈ।
 


author

Inder Prajapati

Content Editor

Related News