ਔਰਤ ਨੇ ਵਾਲਾਂ ''ਚ ਬਣਵਾਇਆ aquarium, ਤੈਰਨ ਲੱਗੀਆਂ ਮੱਛੀਆਂ, ਵੇਖੋ ਵੀਡੀਓ

Monday, Feb 26, 2024 - 02:04 PM (IST)

ਔਰਤ ਨੇ ਵਾਲਾਂ ''ਚ ਬਣਵਾਇਆ aquarium, ਤੈਰਨ ਲੱਗੀਆਂ ਮੱਛੀਆਂ, ਵੇਖੋ ਵੀਡੀਓ

ਇੰਟਰਨੈਸ਼ਨਲ ਡੈਸਕ- ਇੰਟਰਨੈੱਟ 'ਤੇ ਰੋਜ਼ਾਨਾ ਕੁਝ ਦਿਲਚਸਪ ਦੇਖਣ ਨੂੰ ਮਿਲਦਾ ਰਹਿੰਦਾ ਹੈ। ਇਸ ਸਿਲਸਿਲੇ 'ਚ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਯਕੀਨੀ ਤੌਰ 'ਤੇ ਦੁਬਾਰਾ ਦੇਖਣਾ ਚਾਹੁੰਦੇ ਹਾਂ ਕਿਉਂਕਿ ਇਨ੍ਹਾਂ 'ਚ ਕੁਝ ਅਜਿਹਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਲੋਕ ਅਕਸਰ ਦੂਜਿਆਂ ਦਾ ਧਿਆਨ ਖਿੱਚਣ ਲਈ ਕੁਝ ਅਜੀਬੋ-ਗਰੀਬ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਇਕ ਔਰਤ ਨੇ ਲੋਕਾਂ ਦਾ ਧਿਆਨ ਖਿੱਚਣ ਲਈ ਆਪਣੇ ਸਿਰ 'ਤੇ ਐਕੁਏਰੀਅਮ ਬਣਵਾ ਲਿਆ, ਜਿਸ ਵਿਚ ਮੱਛੀਆਂ ਵੀ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕ ਹੈਰਾਨ ਹਨ ਅਤੇ ਸਮਝ ਨਹੀਂ ਪਾ ਰਹੇ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ।

ਸਿਰ 'ਤੇ ਸਜਾਇਆ ਐਕੁਏਰੀਅਮ

ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਇਕ ਵੱਡੇ ਸੈਲੂਨ 'ਚ ਕੁਰਸੀ 'ਤੇ ਬੈਠ ਕੇ ਫੋਨ ਚਲਾ ਰਹੀ ਹੈ। ਉੱਥੇ ਸੈਲੂਨ ਦੇ ਦੋ ਹੇਅਰ ਆਰਟਿਸਟ ਔਰਤ ਦੇ ਸਿਰ 'ਤੇ ਜੈੱਲ ਜਾਂ ਵੈਕਸ ਵਰਗੀ ਕੋਈ ਚੀਜ਼ ਲਗਾ ਕੇ ਉਸ ਨੂੰ ਛੱਪੜ ਵਰਗਾ ਆਕਾਰ ਦੇ ਰਹੇ ਹਨ। ਜਦੋਂ ਇਹ ਥੋੜ੍ਹਾ ਜਿਹਾ ਸੁੱਕ ਜਾਂਦਾ ਹੈ, ਉਹ ਇਸ ਵਿੱਚ ਪਾਣੀ ਪਾ ਦਿੰਦੇ ਹਨ ਅਤੇ ਇਸ ਦੇ ਅੰਦਰ ਕੁਝ ਛੋਟੀਆਂ ਮੱਛੀਆਂ ਵੀ ਪਾ ਦਿੰਦੇ ਹਨ। ਇਸ ਦੌਰਾਨ ਔਰਤ ਬਹੁਤ ਹੀ ਚੁੱਪਚਾਪ ਬੈਠੀ ਰਹਿੰਦੀ ਹੈ ਅਤੇ ਮੁਸਕਰਾਉਂਦੀ ਰਹਿੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਨੇ ਵਿਦੇਸ਼ੀਆਂ ਨੂੰ ਨੌਕਰੀ ਦੇਣ ਦੇ ਬਦਲੇ 'ਨਿਯਮ', ਜਾਣੋ ਭਾਰਤੀਆਂ 'ਤੇ ਕੀ ਹੋਵੇਗਾ ਅਸਰ 

ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਇਸ ਦਿਲਚਸਪ ਵੀਡੀਓ ਨੂੰ ਇੰਸਟਾਗ੍ਰਾਮ 'ਤੇ aheadhairmedia ਨਾਮ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਕਰੋੜਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਇਸ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਯੂਜ਼ਰ ਨੇ ਇਸ ਨੂੰ ਕੂਲ ਕਿਹਾ ਜਦਕਿ ਦੂਜੇ ਯੂਜ਼ਰਸ ਨੇ ਕਿਹਾ ਕਿ ਇਹ ਔਰਤ ਆਪਣੇ ਵਾਲ ਕਿਵੇਂ ਧੋਵੇਗੀ? ਕੁਝ ਯੂਜ਼ਰਸ ਨੇ ਇਸ ਨੂੰ ਬੇਵਕੂਫੀ ਕਿਹਾ ਅਤੇ ਕੁਝ ਨੇ ਇਸ ਨੂੰ ਅਜੀਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News