ਪਾਕਿ : ਔਰਤ ਨੇ ਇਕੱਠੇ 7 ਬੱਚਿਆਂ ਨੂੰ ਦਿੱਤਾ ਜਨਮ, ਪਤੀ ਅਤੇ ਡਾਕਟਰਾਂ ਨੇ ਕਹੀ ਇਹ ਗੱਲ

10/18/2021 5:13:54 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਔਰਤ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਅਲਟ੍ਰਾਸਾਊਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਚੱਲਿਆ ਸੀ ਕਿ ਔਰਤ ਦੇ ਗਰਭ ਵਿਚ ਪੰਜ ਬੱਚੇ ਹਨ ਪਰ ਜਦੋਂ ਡਿਲੀਵਰੀ ਕਰਾਈ ਗਈ ਤਾਂ ਔਰਤ ਨੇ 7 ਬੱਚਿਆਂ ਨੂੰ ਜਨਮ ਦਿੱਤਾ। ਫਿਲਹਾਲ ਸਾਰੇ ਨਵਜੰਮੇ ਬੱਚੇ ਅਤੇ ਉਹਨਾਂ ਦੀ ਮਾਂ ਦੀ ਹਾਲਤ ਸਥਿਰ ਹੈ।

ਇਹ ਪੂਰਾ ਮਾਮਲਾ ਖੈਬਰ ਪਖਤੂਨਖਵਾ ਦੇ ਐਬਟਾਬਾਦ ਦਾ ਹੈ, ਜਿੱਥੇ ਯਾਰ ਮੁਹੰਮਦ ਨਾਮ ਦੇ ਸ਼ਖਸ ਦੀ ਪਤਨੀ ਨੂੰ ਜਣੇਪਾ ਦਰਦ ਹੋਣ ਦੇ ਬਾਅਦ ਹਸਪਤਾਲ ਲਿਆਂਦਾ ਗਿਆ। ਜਿਨਾਹ ਇੰਟਰਨੈਸ਼ਨਲ ਵਿਚ ਮੁਹੰਮਦ ਦੀ ਪਤਨੀ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ, ਜਿਹਨਾਂ ਵਿਚ 4 ਮੁੰਡੇ ਅਤੇ 3 ਕੁੜੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਚੱਲ ਰਹੀ ਅਸਲੀ Squid Game, ਇੰਝ ਵੇਚੇ ਜਾ ਰਹੇ ਹਨ ਕੈਦੀਆਂ ਦੇ ਅੰਗ

ਪਤੀ ਨੇ ਕਹੀ ਇਹ ਗੱਲ
ਬੀ.ਬੀ.ਸੀ. ਮੁਤਾਬਕ ਯਾਰ ਮੁਹੰਮਦ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਉਹ ਇਕ ਸੰਯੁਕਤ ਪਰਿਵਾਰ ਵਿਚ ਰਹਿੰਦੇ ਹਨ। ਪਰਿਵਾਰ ਦੇ ਸਾਰੇ ਲੋਕ ਬੱਚਿਆਂ ਨੂੰ ਪਾਲਣ ਵਿਚ ਉਹਨਾਂ ਦੀ ਮਦਦ ਕਰਨਗੇ। ਇਹਨਾਂ 7 ਬੱਚਿਆਂ ਤੋਂ ਪਹਿਲਾਂ ਯਾਰ ਮੁਹੰਮਦ ਦੀਆਂ ਦੋ ਧੀਆਂ ਹਨ ਮਤਲਬ ਕੁੱਲ਼ ਮਿਲਾ ਕੇ ਉਸ ਦੇ ਪਰਿਵਾਰ ਵਿਚ 9 ਬੱਚੇ ਹੋ ਗਏ ਹਨ।

ਡਾਕਟਰਾਂ ਨੇ ਕਹੀ ਇਹ ਗੱਲ
ਡਾਕਟਰਾਂ ਮੁਤਾਬਕ 8 ਮਹੀਨੇ ਦੀ ਗਰਭਵਤੀ ਔਰਤ ਉਹਨਾਂ ਕੋਲ ਸ਼ਨੀਵਾਰ ਨੂੰ ਆਈ ਸੀ। ਉਸ ਸਮੇਂ ਜਾਂਚ ਵਿਚ ਪਤਾ ਚੱਲਿਆ ਸੀ ਕਿਕ ਉਸ ਦੇ ਗਰਭ ਵਿਚ ਪੰਜ ਬੱਚੇ ਹਨ। ਔਰਤ ਦਾ ਬੀਪੀ ਵਧਿਆ ਹੋਇਆ ਸੀ, ਢਿੱਡ ਵੀ ਬਹੁਤ ਵੱਡਾ ਹੋ ਚੁੱਕਾ ਸੀ। ਆਪਰੇਸ਼ਨ ਦਾ ਫ਼ੈਸਲਾ ਖਤਰਨਾਕ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਔਰਤ ਦੇ ਦੋ ਬੱਚੇ ਆਪਰੇਸ਼ਨ ਨਾਲ ਹੋਏ ਸਨ। ਇਸ ਨਾਲ ਉਸ ਦੇ ਪੁਰਾਣੇ ਟਾਂਕੇ ਅਤੇ ਬੱਚੇਦਾਨੀ ਦੇ ਫਟਣ ਦਾ ਖਤਰਾ ਸੀ ਪਰ ਬਾਅਦ ਵਿਚ ਕਈ ਡਾਕਟਰਾਂ ਦੀ ਟੀਮ ਨੇ ਇਕ ਘੰਟੇ ਤੋਂ ਵੱਧ ਲੰਬੇ ਚੱਲੇ ਆਪਰੇਸ਼ਨ ਵਿਚ ਸਫਲ ਡਿਲੀਵਰੀ ਕਰਵਾਈ। ਡਾਕਟਰਾਂ ਨੇ ਕਿਹਾ ਕਿ ਆਮਤੌਰ 'ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਕੋ ਵਾਰ ਪੈਦਾ ਹੋਏ ਸਾਰੇ ਬੱਚੇ ਜਿਉਂਦੇ ਅਤੇ ਸਿਹਤਮੰਦ ਹੋਣ।ਪਰ ਸਾਡੀ ਟੀਮ ਨੇ ਇਹ ਕਰ ਦਿਖਾਇਆ। ਦੱਸਿਆ ਗਿਆ ਕਿ ਮਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਬੱਚਿਆਂ ਅਤੇ ਮਾਂ ਦੀ ਹਾਲਤ ਸਥਿਰ ਹੈ।


Vandana

Content Editor

Related News