ਪਾਕਿ 'ਚ ਇਕੱਠੇ 7 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Wednesday, Oct 27, 2021 - 03:53 PM (IST)

ਪਾਕਿ 'ਚ ਇਕੱਠੇ 7 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਐਬਟਾਬਾਦ ਵਿਚ ਰਹਿਣ ਵਾਲੀ ਔਰਤ ਨੇ ਕੁਝ ਦਿਨ ਪਹਿਲਾਂ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ ਸੀ। ਆਪਣੀ ਅਨੋਖੀ ਡਿਲੀਵਰੀ ਕਾਰਨ ਉਸ ਸਮੇਂ ਔਰਤ ਕਾਫੀ ਚਰਚਾ ਵਿਚ ਸੀ।ਭਾਵੇਂਕਿ ਹੁਣ ਔਰਤ 'ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਅਯੂਬ ਟੀਚਿੰਗ ਹਸਪਤਾਲ ਦੇ ਬਾਲ ਮੈਡੀਕਲ ਨਰਸਰੀ ਵਾਰਡ ਦੇ ਡਾਕਟਰਾਂ ਮੁਤਾਬਕ ਇਹਨਾਂ 7 ਨਵਜਨਮੇ ਬੱਚਿਆਂ ਵਿਚੋਂ ਪੰਜ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ ਅਤੇ ਬਾਕੀ ਦੋ ਨੂੰ ਦੂਜੇ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ।

ਹਸਪਤਾਲ ਦੇ ਪੀਡੀਆਟ੍ਰਿਕ ਵਾਰਡ ਦੇ ਇੰਚਾਰਜ ਇਜ਼ਾਜ਼ ਹਿਸੈਨ ਨੇ ਦੀ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ ਕਿ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਕਾਰਨ ਮੰਗਲਵਾਰ ਨੂੰ 6ਵੇਂ ਬੱਚੇ ਦੀ ਵੀ ਮੌਤ ਹੋ ਗਈ ਜਦਕਿ 7ਵੇਂ ਬੱਚੇ ਦਾ ਇਲਾਜ ਜਾਰੀ ਹੈ। ਡਾਕਟਰ ਮੁਤਾਬਕ ਇਹ ਸਾਰੇ 7 ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ ਅਤੇ ਉਹਨਾਂ ਦਾ ਵਜ਼ਨ ਲੱਗਭਗ 1 ਕਿਲੋਗ੍ਰਾਮ ਸੀ। ਪ੍ਰੀਮੈਚੋਉਰ ਹੋਣ ਕਾਰਨ ਇਹਨਾਂ  ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਨ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਕੀਤੀ ਬਹਾਲ 

ਹਸਪਤਾਲ ਦੇ ਐਡਮਿਨਿਸਟ੍ਰੇਸ਼ਨ ਰਾਜਾ ਮਹਿਬੂਬ ਜੰਜੂਆ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਕ ਬੱਚਾ, ਜੋ ਪੈਦਾ ਹੋਣ ਦੇ ਬਾਅਦ ਤੋਂ ਇਨਕਿਊਬੇਟਰ ਵਿਚ ਸੀ, ਦੋ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਇਕ ਜਟਿਲ ਆਪਰੇਸ਼ਨ ਦੇ ਬਾਅਦ ਔਰਤ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ ਸੀ। ਭਾਵੇਂਕਿ ਇਸ ਤੋਂ ਪਹਿਲਾਂ ਕੀਤੇ ਗਏ ਅਲਟ੍ਰਾਸਾਊਂਡ ਅਤੇ ਹੋਰ ਰਿਪੋਰਟਾਂ ਵਿਚ ਦੱਸਿਆ ਗਿਆ ਸੀ ਕਿ ਔਰਤ ਦੇ ਢਿੱਡ ਵਿਚ ਪੰਜ ਬੱਚੇ ਹਨ ਪਰ ਡਿਲੀਵਰੀ ਦੇ ਸਮੇਂ ਉਸ ਨੇ 7 ਬੱਚਿਆਂ ਨੂੰ ਜਨਮ ਦਿੱਤਾ ਸੀ।


author

Vandana

Content Editor

Related News