ਮੈਲਬੌਰਨ ''ਚ ਨਦੀ ''ਚ ਡਿੱਗੀ ਕਾਰ, ਵਾਲ-ਵਾਲ ਬਚੀ ਔਰਤ ਦੀ ਜਾਨ (ਵੀਡੀਓ)

10/07/2017 6:27:46 PM

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ 'ਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਦੇਰ ਰਾਤ ਵਾਪਰਿਆ ਪਰ ਖੁਸ਼ਕਿਸਮਤੀ ਇਹ ਰਹੀ ਕਿ ਕਾਰ 'ਚ ਸਵਾਰ 33 ਸਾਲਾ ਔਰਤ ਦੀ ਜਾਨ ਬਚ ਗਈ। ਦਰਅਸਲ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਮੈਲਬੌਰਨ ਦੇ ਯਾਰਰਾ ਨਦੀ 'ਚ ਡਿੱਗ ਗਈ। 


ਪੁਲਸ ਨੂੰ ਰਾਤ ਤਕਰੀਬਨ 12.30 ਵਜੇ ਹਾਦਸੇ ਦੀ ਜਾਣਕਾਰੀ ਮਿਲੀ। ਇਹ ਹਾਦਸਾ ਆਸਟ੍ਰੇਲੀਆ ਦੇ ਯਾਰਰਾ ਬੁਲਵਰਡ 'ਤੇ ਸੜਕ ਕਿਨਾਰੇ ਵਾਪਰਿਆ। ਕਾਰ ਨੂੰ ਔਰਤ ਚਲਾ ਰਹੀ ਸੀ ਅਤੇ ਕਾਰ ਸੜਕ ਕਿਨਾਰੇ ਲੱਗੇ ਬੈਰੀਅਰ ਨੂੰ ਤੋੜਦੀ ਹੋਈ ਨਦੀ ਵਿਚ ਜਾ ਡਿੱਗੀ। ਮੌਕੇ 'ਤੇ ਪੁੱਜੇ ਬਚਾਅ ਕਰਮਚਾਰੀਆਂ ਦੀ ਟੀਮ ਨੇ ਕਾਰ ਅਤੇ ਔਰਤ ਨੂੰ ਬਾਹਰ ਕੱਢਿਆ। 
ਪੁਲਸ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਸ਼ਾਇਦ ਤੇਜ਼ ਸੀ ਜਿਸ ਕਾਰਨ ਕਾਰ ਸੜਕ 'ਤੇ ਲੱਗੇ ਬੈਰੀਅਰ ਨੂੰ ਤੋੜਦੀ ਹੋਈ ਨਦੀ 'ਚ ਜਾ ਡਿੱਗੀ। ਪੁਲਸ ਮੁਤਾਬਕ ਨਦੀ 'ਚੋਂ ਸਫੈਦ ਰੰਗ ਦੀ ਕਾਰ ਕੱਢੀ ਗਈ ਅਤੇ ਉਸ ਦੀਆਂ ਕੁਝ ਤਸਵੀਰਾਂ ਨੂੰ ਵੀ ਜਾਰੀ ਕੀਤਾ ਹੈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।


Related News