ਇਟਲੀ ''ਚ ਗੁਰਮਤਿ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ

Wednesday, Aug 29, 2018 - 09:50 AM (IST)

ਇਟਲੀ ''ਚ ਗੁਰਮਤਿ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ

ਮਿਲਾਨ(ਸਾਬੀ ਚੀਨੀਆ)— ਇਟਲੀ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਲੋਨੀਗੋ ਵਿਖੇ ਗੁਰਮਤਿ ਪ੍ਰਚਾਰ ਕੈਂਪ ਲਗਾਇਆ ਗਿਆ। ਇਸ ਵਿਚ ਭਾਰਤ ਦੀ ਧਰਤੀ ਤੋਂ ਸਾਬਕਾ ਹਜ਼ੂਰੀ ਰਾਗੀ ਭਾਈ ਅਰਜਨ ਸਿੰਘ ਬਾਲਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ 'ਤੇ ਬੱਚਿਆਂ ਨੂੰ ਕੀਰਤਨ ਰਾਗ, ਤਬਲਾ ਅਤੇ ਹਰਮੋਨੀਅਮ ਦੀ ਵਜਾਉਣ ਦਾ ਗਿਆਨ ਦੇਣ ਲਈ ਪੁੱਜੇ। ਜੇਤੂ ਬੱਚਿਆਂ ਨੂੰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ।

ਇਸ ਮੌਕੇ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੇ ਗੁਰਮਤਿ ਗਿਆਨ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਬੱਚਿਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਾਬਕਾ ਹਜ਼ੂਰੀ ਰਾਗੀ ਭਾਈ ਅਰਜਨ ਸਿੰਘ ਬਾਲਾ ਜੀ ਦਾ ਵਿਸ਼ੇਸ਼ ਤੌਰ 'ਤੇ ਮਾਨ-ਸਨਮਾਨ ਕੀਤਾ ਗਿਆ।


Related News