ਵਿਲੀਅਮ ਅਤੇ ਕੇਟ ਸਿਹਤ ਕਾਮਿਆਂ ਦਾ ਧੰਨਵਾਦ ਕਰਨ ਲਈ ਕਰਨਗੇ ਸ਼ਾਹੀ ਰੇਲ ਯਾਤਰਾ

Monday, Dec 07, 2020 - 10:02 AM (IST)

ਵਿਲੀਅਮ ਅਤੇ ਕੇਟ ਸਿਹਤ ਕਾਮਿਆਂ ਦਾ ਧੰਨਵਾਦ ਕਰਨ ਲਈ ਕਰਨਗੇ ਸ਼ਾਹੀ ਰੇਲ ਯਾਤਰਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਿਹਤ ਕਾਮਿਆਂ ਅਤੇ ਹੋਰ ਖੇਤਰਾਂ ਨਾਲ ਸੰਬੰਧਿਤ ਕਰਮਚਾਰੀਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਸੰਕਟਕਾਲ ਦੌਰਾਨ ਕਈ ਸਿਹਤ ਕਾਮਿਆਂ ਨੇ ਵਾਇਰਸ ਪੀੜਤਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਵੀ ਗਵਾਈ ਹੈ। ਇਹਨਾਂ ਸਾਰੇ ਕਮਿਊਨਿਟੀ ਵਰਕਰਾਂ ਅਤੇ ਫਰੰਟਲਾਈਨ ਸਟਾਫ ਦਾ ਧੰਨਵਾਦ ਕਰਨ ਲਈ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੀ ਪਤਨੀ ਕੇਟ ਐਤਵਾਰ ਨੂੰ ਸ਼ਾਹੀ ਰੇਲ ਗੱਡੀ ਵਿੱਚ ਸਵਾਰ ਹੋ ਕੇ ਦੇਸ਼ ਭਰ ਵਿੱਚ ਤਿੰਨ ਦਿਨਾਂ ਦੌਰੇ 'ਤੇ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਲੋਕਾਂ ਵੱਲੋ ਕਿਸਾਨਾਂ ਦੀ ਹਮਾਇਤ 'ਚ ਭਰਵਾਂ ਮੁਜ਼ਾਹਰਾ

ਇਹ ਸ਼ਾਹੀ ਜੋੜਾ ਇਸ ਯਾਤਰਾ ਦੌਰਾਨ ਕੇਅਰ ਹੋਮ ਸਟਾਫ, ਐਨ.ਐਚ.ਐਸ. ਕਾਮਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਵਾਲੰਟੀਅਰਾਂ ਆਦਿ ਨੂੰ ਮਿਲ ਕੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਦੁਆਰਾ ਕੀਤੇ ਕੰਮਾਂ, ਅਨੁਭਵਾਂ, ਚੁਣੌਤੀਆਂ ਦੀ ਜਾਣਕਾਰੀ ਦੇ ਨਾਲ ਕਾਮਿਆਂ ਦਾ ਧੰਨਵਾਦ ਵੀ ਕਰੇਗਾ। ਇਸ ਸ਼ਾਹੀ ਰੇਲ ਦੀ 1,250 ਮੀਲ ਯਾਤਰਾ ਵਿੱਚ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੇ ਸਟਾਪ ਸ਼ਾਮਲ ਹੋਣਗੇ। ਕੇਨਸਿੰਗਟਨ ਪੈਲੇਸ ਦੇ ਇਕ ਬੁਲਾਰੇ ਮੁਤਾਬਕ, ਕਾਮਿਆਂ ਦਾ ਮਨੋਬਲ ਵਧਾਉਣ ਵਾਲਾ ਇਹ ਦੌਰਾ, ਜੋ ਕਿ ਮੰਗਲਵਾਰ ਨੂੰ ਖਤਮ ਹੋਵੇਗਾ, ਸ਼ਾਹੀ ਜੋੜੀ ਨੂੰ "ਰਾਸ਼ਟਰ ਦੀ ਤਰਫ਼ੋਂ" ਵਰਕਰਾਂ ਦਾ ਧੰਨਵਾਦ ਕਰਨ ਦਾ ਮੌਕਾ ਦੇਵੇਗਾ। ਜਦਕਿ ਇਸ ਦੌਰਾਨ ਸਾਰੀਆਂ ਮੁਲਾਕਾਤਾਂ ਅਤੇ ਅਧਿਕਾਰਤ ਸਮਾਗਮਾਂ ਨੂੰ ਸਰਕਾਰ ਦੇ ਕੋਰੋਨਾਵਾਇਰਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੀਤਾ ਜਾਵੇਗਾ।

ਨੋਟ- ਸ਼ਾਹੀ ਜੋੜੇ ਦੇ ਸਿਹਤ ਕਾਮਿਆਂ ਦਾ ਧੰਨਵਾਦ ਕਰਨ ਲਈ ਸ਼ਾਹੀ ਰੇਲ ਯਾਤਰਾ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News