ਅਮਰੀਕਾ ''ਚ ਭਾਰਤੀ ਮੂਲ ਦੇ ਸਲਾਹਕਾਰ ਨੂੰ ਕਿਉਂ ਸੁਣਾਈ ਗਈ ਜੇਲ ਦੀ ਸਜ਼ਾ

Sunday, Sep 03, 2017 - 10:32 PM (IST)

ਵਾਸ਼ਿੰਗਟਨ — ਭਾਰਤੀ ਮੂਲ ਦੇ 45 ਸਾਲਾਂ ਇਕ ਰਾਜਨੀਤਕ ਸਲਾਹਕਾਰ 'ਤੇ ਸਾਲ 2002 ਦੇ ਸੈਨ ਡਿਆਗੋ ਮੇਅਰ ਦੀਆਂ ਚੋਣਾਂ 'ਚ ਗੈਰ-ਕਾਨੂੰਨੀ ਵਿਦੇਸ਼ੀ ਪ੍ਰਚਾਰ 'ਚ ਯੋਗਦਾਨ ਲਈ 15 ਮਹੀਨੇ ਜੇਲ ਦੀ ਸਜ਼ਾ ਅਤੇ 10,000 ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ। ਇਲੀਨੋਇਸ ਦੇ ਰਹਿਣ ਵਾਲੇ ਅਤੇ ਇਲੈਕਸ਼ਨ ਮਾਲ ਤਕਨਾਲੋਜੀ ਦੇ ਸਾਬਕਾ ਸੀ. ਈ. ਓ. ਰਵਨੀਤ ਸਿੰਘ ਨੂੰ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਮਾਈਕਲ ਏੇਨੋਲੇ ਨੇ ਸਜ਼ਾ ਲਈ ਅਕਤੂਬਰ 'ਚ ਰਿਪੋਰਟ ਕਰਨ ਨੂੰ ਕਿਹਾ।
ਸਿੰਘ ਨੂੰ ਮੈਕਸੀਕੋ ਦੇ ਨਾਗਰਿਕ ਜੋਸ ਸੁਸੁਮੋ ਅਜ਼ਾਨੋ ਮਸਤਰਾ ਤੋਂ 2012 ਦੇ ਸੈਨ ਡਿਆਗੋ ਮੇਅਰ ਚੋਣਾਂ 'ਚ ਉਮੀਦਵਾਰਾਂ ਲਈ ਗੈਰ-ਕਾਨੂੰਨੀ ਪ੍ਰਚਾਰ ਯੋਗਦਾਨਾਂ ਲਈ 6,00,000 ਡਾਲਰ ਤੋਂ ਵਧ ਦਾ ਇੰਤਜ਼ਾਮ ਕਰਨ 'ਚ ਭੂਮਿਕਾ ਲਈ ਸਜ਼ਾ ਸੁਣਾਈ ਗਈ। 
ਐਗਜ਼ੀਕਿਓਟਿਵ ਅਮਰੀਕੀ ਅਟਾਰਨੀ ਬਲੇਰ ਪੈਰੇਜ ਨੇ ਕਿਹਾ, ''ਅਮਰੀਕੀ ਚੋਣਾਂ ਵਿਕਰੀ ਦੇ ਲਈ ਨਹੀਂ ਹਨ।'' ਪੈਰੇਜ ਨੇ ਕਿਹਾ, ''ਅਸੀਂ ਆਪਣੀ ਪਵਿੱਤਰ ਚੋਣ ਪ੍ਰਕਿਰਿਆ ਨਾਲ ਸਮਝੌਤੇ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ। ਜੇਲ ਦੀ ਸਜ਼ਾ ਇਕ ਮਹੱਤਵਪੂਰਨ ਸੰਦੇਸ਼ ਹੈ। ਅਮਰੀਕੀ ਚੋਣਾਂ 'ਚ ਗੜਬੜੀ ਕਰਨ ਵਾਲਿਆਂ ਨੂੰ ਭਾਰੀ ਕੀਮਤ ਚੁਕਾਉਣੀ ਹੋਵੇਗੀ। 
ਮੁਕੱਦਮੇ ਦੇ ਦੌਰਾਨ ਰੱਖੇ ਗਏ ਬਿਆਨਾਂ ਮੁਤਾਬਕ ਅਜ਼ਾਨੋ, ਸਿੰਘ ਅਤੇ ਹੋਰਨਾਂ ਨੇ ਬੋਨੀ ਡੁਮੇਨਿਸ ਅਤੇ ਬਾਬ ਫਿਲਨੇਰ ਦੇ ਪ੍ਰਚਾਰ ਲਈ ਨਕਦੀ ਅਤੇ ਹੋਰਨਾਂ ਸੇਵਾਵਾਂ ਦੇ ਜ਼ਰੀਏ ਖਰਚ ਦੀ ਸਾਜ਼ਿਸ਼ ਕੀਤੀ, ਜਦਕਿ ਅਜ਼ਾਨੋ ਦਾ ਵਿਦੇਸ਼ ਨਾਗਰਿਕਤਾ ਦਰਜਾ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਯੋਗਦਾਨ ਦੀ ਇਜਾਜ਼ਤ ਨਹੀਂ ਦਿੰਦਾ।


Related News