ਜਦੋਂ 4 ਸਾਲ ਦੀ ਬੱਚੀ ਨੇ ਪਹਿਲੀ ਵਾਰ ਦੁਨੀਆ ਨੂੰ 'ਨਵੀਆਂ ਅੱਖਾਂ' ਨਾਲ ਦੇਖਿਆ, ਵੀਡੀਓ ਕਰ ਦੇਵੇਗੀ ਭਾਵੁਕ
Friday, Jun 17, 2022 - 10:57 AM (IST)
ਮੈਲਬੌਰਨ (ਬਿਊਰੋ): ਅੱਖਾਂ ਦੀ ਬਦੌਲਤ ਹੀ ਅਸੀਂ ਜੀਵਨ ਦੇ ਰੰਗ, ਨਜ਼ਾਰੇ ਅਤੇ ਕੁਦਰਤੀ ਦ੍ਰਿਸ਼ਾਂ ਨੂੰ ਦੇਖ ਸਕਦੇ ਹਾਂ ਪਰ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜੋ ਇਨ੍ਹਾਂ ਅੱਖਾਂ ਤੋਂ ਵਾਂਝੇ ਹਨ। ਕਈ ਲੋਕ ਜਨਮ ਤੋਂ ਹੀ ਨੇਤਰਹੀਣ ਹੁੰਦੇ ਹਨ ਤਾਂ ਕਈਆਂ ਦੀ ਅੱਖਾਂ ਦੀ ਰੌਸ਼ਨੀ ਕਿਸੇ ਹਾਦਸੇ ਜਾਂ ਬੀਮਾਰੀ ਕਾਰਨ ਚਲੀ ਜਾਂਦੀ ਹੈ। ਫਿਰ ਜਦੋਂ ਇਨ੍ਹਾਂ ਲੋਕਾਂ ਨੂੰ ਮੁੜ ਰੌਸ਼ਨੀ ਮਿਲਦੀ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੇਂ ਰੰਗ ਆ ਜਾਂਦੇ ਹਨ। ਜਨਮ ਤੋਂ ਹੀ ਨੇਤਰਹੀਣ ਅਜਿਹੀ ਹੀ ਇੱਕ ਬੱਚੀ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜਦੋਂ ਛੋਟੀ ਬੱਚੀ ਆਈਜ਼ ਟਰਾਂਸਪਲਾਂਟ ਤੋਂ ਬਾਅਦ ਪਹਿਲੀ ਵਾਰ ਆਪਣੀ ਮਾਂ ਨੂੰ ਦੇਖ ਦੀ ਹੈ ਤਾਂ ਉਹ ਰੋਣ ਲੱਗ ਜਾਂਦੀ ਹੈ।
ਵੀਡੀਓ ਵੇਖ ਭਾਵੁਕ ਹੋਏ ਲੋਕ
ਇਹ ਵੀਡੀਓ ਕਦੋਂ ਦੀ ਹੈ ਅਤੇ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਵੀਡੀਓ ਨੂੰ 16 ਘੰਟੇ ਪਹਿਲਾਂ @TheFigen ਨਾਂ ਦੇ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਇਸ ਵੀਡੀਓ ਨੂੰ ਹੁਣ ਤੱਕ 42 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ ਇਸ ਟਵੀਟ ਨੂੰ 10000 ਵਾਰ ਰੀਟਵੀਟ ਅਤੇ 43000 ਵਾਰ ਲਾਈਕ ਕੀਤਾ ਜਾ ਚੁੱਕਾ ਹੈ। ਕਰੀਬ ਪੰਜ ਮਿੰਟ ਦੀ ਵੀਡੀਓ 'ਚ ਇਕ ਛੋਟੀ ਬੱਚੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਹਸਪਤਾਲ 'ਚ ਆਪਣੀ ਮਾਂ ਦੀ ਗੋਦੀ 'ਚ ਬੈਠੀ ਦਿਖਾਈ ਦੇ ਰਹੀ ਹੈ।
Science is beyond amazing!
— Figen (@TheFigen) June 15, 2022
The reaction of the little girl who saw the world for the first time as a result of an organ transplant...💕❤️
pic.twitter.com/X5AnBtdjOZ
ਇਸ ਦੌਰਾਨ ਡਾਕਟਰ ਹੌਲੀ-ਹੌਲੀ ਬੱਚੀ ਦੀਆਂ ਅੱਖਾਂ ਤੋਂ ਪੱਟੀ ਹਟਾਉਂਦੀ ਹੈ।ਜਿਵੇਂ ਹੀ ਬੱਚੀ ਦੀਆਂ ਅੱਖਾਂ ਤੋਂ ਪੱਟੀ ਪੂਰੀ ਤਰ੍ਹਾਂ ਹਟ ਗਈ, ਉਹ ਪਹਿਲੀ ਵਾਰ ਦੁਨੀਆ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਆਪਣੀ ਮਾਂ ਨੂੰ ਪਹਿਲੀ ਵਾਰ ਆਪਣੀਆਂ ਅੱਖਾਂ ਨਾਲ ਦੇਖ ਕੇ ਬੱਚੀ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ। ਇਹ ਦੇਖ ਕੇ ਮਾਂ ਦੀਆਂ ਵੀ ਅੱਖਾਂ ਵਿਚ ਵੀ ਹੰਝੂ ਆ ਜਾਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ ਲੱਖਾਂ ਰੁਪਏ
ਯੂਜ਼ਰਸ ਨੇ ਦਿੱਤੀ ਇਹ ਪ੍ਰਤੀਕਿਰਿਆ
ਕਈ ਯੂਜ਼ਰਸ ਨੇ ਮਾਂ-ਧੀ ਦੇ ਇਸ ਵੀਡੀਓ ਦੀ ਖੂਬ ਤਾਰੀਫ਼ ਕੀਤੀ ਹੈ। ਇਕ ਨੇ ਲਿਖਿਆ ਕਿ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਮਾਂ। ਕਈ ਯੂਜ਼ਰਸ ਨੇ ਖੁਸ਼ੀ ਅਤੇ ਉਦਾਸ ਇਮੋਜੀ ਨਾਲ ਪ੍ਰਤੀਕਿਰਿਆ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।