ਜਾਣੋ ਸ਼ੋਅਰੂਮ ''ਚ ਰੱਖੀਆਂ ਘੜੀਆਂ ''ਤੇ 10 ਵਜ ਕੇ 10 ਮਿੰਟ ਦਾ ਕੀ ਹੈ ਰਾਜ਼?

07/10/2019 11:16:26 PM

ਵਾਸ਼ਿੰਗਟਨ/ਟੋਰਾਂਟੋ - ਤੁਸੀਂ ਜਦੋਂ ਵੀ ਕਿਸੇ ਸ਼ੋਅਰੂਮ 'ਚ ਕੰਧ 'ਤੇ ਟੰਗਣ ਵਾਲੀਆਂ ਅਤੇ ਗੁੱਟ 'ਤੇ ਲਾਉਣ ਵਾਲੀਆਂ ਘੜੀਆਂ ਦੇਖੀਆਂ ਹੋਣਗੀਆਂ। ਪਰ ਉਨ੍ਹਾਂ ਘੜੀਆਂ 'ਤੇ ਸਮਾਂ 10:10 (ਦੱਸ ਵਜੇ ਕੇ ਦੱਸ ਮਿੰਟ) ਹੀ ਦੇਖਿਆ ਹੋਵੇਗਾ। ਇਸ ਵਿਸ਼ੇਸ਼ ਸਮੇਂ ਪਿੱਛੇ ਕਈ ਤਰ੍ਹਾਂ ਦੇ ਕਿੱਸੇ ਮਸ਼ਹੂਰ ਹਨ। ਇਸ ਲੇਖ 'ਚ ਅਸੀਂ ਇਸ ਸਮੇਂ ਦੇ ਬਾਰੇ 'ਚ ਫੈਲੀਆਂ ਕਈ ਘਟਨਾਵਾਂ, ਕਿੱਸਿਆਂ ਅਤੇ ਤਰਕਾਂ ਦੇ ਬਾਰੇ 'ਚ ਜਾਣਾਂਗੇ।
ਬਚਪਨ 'ਚ ਜਦੋਂ ਕਿਸੇ ਨੇ ਇਹ ਸਵਾਲ ਕੀਤਾ ਕਿ ਸ਼ੋਅਰੂਮ ਦੀ ਘੜੀ (ਵੇਚਣ ਲਈ ਰੱਖੀਆਂ) ਹਮੇਸ਼ਾ 10:10 ਮਿੰਟ ਹੀ ਕਿਉਂ ਦਿਖਾਉਂਦੀਆਂ ਹਨ ਤਾਂ ਜਵਾਬ ਮਿਲਿਆ ਸੀ ਕਿ 10:10 ਦਾ ਸਮਾਂ ਇਸ ਲਈ ਦਿਖਾਇਆ ਜਾਂਦਾ ਹੈ ਕਿਉਂਕਿ ਇਸ ਸਮੇਂ ਘੜੀ ਦੀ ਖੋਜ ਕਰਨ ਵਾਲੇ ਦਾ ਦਿਹਾਂਤ ਹੋਇਆ ਸੀ ਇਸ ਲਈ ਉਸ ਦੇ ਸਨਮਾਨ 'ਚ ਘੜੀ ਨਿਰਮਾਤਾਵਾਂ ਨੇ ਇਸ ਸਮੇਂ ਨੂੰ ਚੁਣਿਆ ਹੈ ਪਰ ਇਹ ਸੱਚ ਨਹੀਂ ਹੈ।

ਆਓ ਹੁਣ ਤੁਹਾਨੂੰ ਇਸ ਸਮੇਂ ਪਿੱਛੇ ਦਿੱਤੇ ਗਏ ਤਰਕਾਂ ਬਾਰੇ ਦੱਸਦੇ ਹਾਂ।

1. ਨਕਾਰਾਤਮਕ ਚਿਹਰੇ ਨੂੰ ਬਦਲਣਾ - Timex, Rolex ਨਾਂ ਦੀਆਂ ਮਸ਼ਹੂਰ ਕੰਪਨੀਆਂ ਆਪਣੀਆਂ ਘੜੀਆਂ 'ਚ 8:20 ਦਾ ਸਮਾਂ ਦਿਖਾਉਂਦੀਆਂ ਸਨ ਕਿਉਂਕਿ ਇਸ ਨਾਲ ਗਾਹਕਾਂ ਨੂੰ ਘੜੀ ਦੇ ਨਿਰਮਾਤਾ ਦਾ ਨਾਂ ਬਿਲਕੁਲ ਸਾਫ ਦੋਹਾਂ ਸੂਈਆਂ ਵਿਚਾਲੇ 'ਚ ਦਿਖਦਾ ਸੀ ਜੋ ਕਿ ਗਾਹਕ ਨੂੰ ਆਪਣੇ ਵੱਲ ਖਿੱਚਦਾ ਸੀ ਪਰ ਘੜੀਆਂ ਨੇ ਇਸ ਸਮੇਂ ਨੂੰ ਜਲਦੀ ਹੀ ਬਦਲ ਦਿੱਤਾ ਕਿਉਂਕਿ ਨਿਰਮਾਤਾਵਾਂ ਨੂੰ ਲੱਗਾ ਕਿ 8:20 ਨਾਲ ਬਣਨ ਵਾਲਾ ਆਕਾਰ ਗਾਹਕਾਂ ਦੇ ਦਿਮਾਗ 'ਚ ਨਕਾਰਾਤਮਕ ਸੰਦੇਸ਼ ਜਾਂਦਾ ਸੀ ਕਿਉਂਕਿ ਇਸ ਸਮੇਂ ਤੋਂ ਇਕ ਦੁਖੀ ਚਿਹਰੇ ਦਾ ਆਕਾਰ ਬਣਦਾ ਹੈ।

PunjabKesari


2. ਮੁਸਕਾਨ ਦਾ ਚਿੰਨ੍ਹ - ਲੋਕਾਂ ਦਾ ਮੰਨਣਾ ਹੈ ਕਿ ਘੜੀ ਨਿਰਮਾਤਾਵਾਂ ਨੇ 8:20 ਦੇ ਸਮੇਂ ਨੂੰ ਉਸ ਦੇ ਨਕਾਰਾਤਮਕ ਆਕਾਰ ਕਾਰਨ ਬਦਲ ਦਿੱਤਾ ਅਤੇ 10:10 ਨੂੰ ਉਸ ਦੇ ਮੁਸਕਾਨ ਵਾਂਗ ਦਿਖਾਉਣ ਕਾਰਨ ਚੁਣਿਆ ਗਿਆ ਹੈ।

3. ਜਿੱਤ ਦਾ ਨਿਸ਼ਾਨ - ਜਦੋਂ ਘੜੀ ਦੀ ਸੂਈ 10:10 'ਤੇ ਹੁੰਦੀ ਹੈ ਤਾਂ ਸੂਈਆਂ ਦੀ ਮਦਦ ਨਾਲ V ਦਾ ਨਿਸ਼ਾਨ ਬਣਦਾ ਹੈ ਜਿਹੜਾ ਕਿ ਜਿੱਤ ਨੂੰ ਦਿਖਾਉਂਦਾ ਹੈ ਜੋ ਕਿ ਲੋਕਾਂ ਲਈ ਪ੍ਰੇਰਣਾ ਦਾ ਕਾਰਨ ਹੋ ਸਕਦਾ ਹੈ। ਇਹ ਕਈ ਕਾਰਨਾਂ 'ਚੋਂ ਇਕ ਕਾਰਨ ਹੋ ਸਕਦਾ ਹੈ ਪਰ ਇਸ ਦੇ ਅਸਲ ਕਾਰਨ ਹੋਣ ਦੇ ਬਾਰੇ 'ਚ ਕੋਈ ਪ੍ਰਮਾਣ ਨਹੀਂ ਹੈ।

PunjabKesari


4. ਘੜੀ ਨਿਰਮਾਤਾ ਦੇ ਨਾਂ ਨੂੰ ਦਿਖਾਉਣ ਲਈ - ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਿਰਮਾਤਾਵਾਂ ਨੇ 10:10 ਸਮੇਂ ਨੂੰ ਇਸ ਲਈ ਚੁਣਿਆ ਹੈ ਕਿਉਂਕਿ ਨਿਰਮਾਤਾ ਆਪਣਾ ਨਾਂ 12 ਵਜੇ ਦੇ ਨਿਸ਼ਾਨ ਦੇ ਬਿਲਕੁਲ ਹੇਠਾਂ ਲਿੱਖਦਾ ਹੈ ਅਤੇ ਉਸ ਨਾਂ ਨੂੰ 10:10 ਦੇ ਸਮੇਂ ਵਿਚਾਲੇ ਲਿੱਖਿਆ ਜਾਂਦਾ ਹੈ ਤਾਂ ਜੋਂ ਲੋਕਾਂ ਦੀ ਨਜ਼ਰ ਜਲਦ ਹੀ ਨਿਰਮਾਤਾ ਦੇ ਨਾਂ 'ਤੇ ਪੈ ਜਾਵੇ ਅਤੇ ਉਹ ਘੜੀ ਖਰੀਦਣ ਦਾ ਮਨ ਬਣਾ ਲਵੇ। ਆਖਿਰ 10:10 ਦਾ ਸਮਾਂ ਕੰਪਨੀ ਦੀ ਮਾਰਕੇਟਿੰਗ ਦੇ ਲਈ ਵੀ ਕੀਤਾ ਗਿਆ ਹੈ।

5. ਹਿਰੋਸ਼ੀਮਾ ਅਤੇ ਨਾਗਾਸ਼ਾਕੀ 'ਤੇ ਹਮਲਾ - ਕੁਝ ਲੋਕਾਂ ਦਾ ਮੰਨਣਾ ਹੈ ਕਿ 10:10 ਦਾ ਸਮਾਂ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਸ ਸਮੇਂ 'ਤੇ ਹਿਰੋਸ਼ੀਮਾ 'ਤੇ ਲਿਟਲ ਬੁਆਏ ਨਾਂ ਦਾ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ। ਇਸ ਲਈ ਇਸ ਹਮਲੇ 'ਚ ਮਰਨ ਵਾਲੇ ਲੋਕਾਂ ਦੀ ਹਮਦਰਦੀ ਲਈ ਘੜੀ ਨਿਰਮਾਤਾਵਾਂ ਨੇ ਇਸ ਸਮੇਂ ਨੂੰ ਚੁਣਿਆ ਹੈ ਪਰ ਇਹ ਫੈਕਟ ਪੂਰੀ ਤਰ੍ਹਾਂ ਨਾਲ ਸੱਚ ਨਹੀਂ ਹੈ ਕਿਉਂਕਿ ਲਿਟਲ ਬੁਆਏ ਨੂੰ ਲੋਕਲ ਸਮੇਂ ਮੁਤਾਬਕ 8:10 'ਤੇ ਸੁੱਟਿਆ ਗਿਆ ਸੀ।

PunjabKesari


6. ਚੰਗਾ ਦਿੱਖਣ ਵਾਲਾ ਲੁਕ - ਜਦੋਂ ਘੜੀ ਦੀਆਂ ਸੂਈਆਂ 10:10 'ਤੇ ਹੁੰਦੀ ਹੈ ਤਾਂ ਸਾਨੂੰ ਘੜੀ ਦੀਆਂ ਸੂਈਆਂ ਦੇਖਣ 'ਚ ਆਸਾਨੀ ਹੁੰਦੀ ਹੈ ਪਰ ਇਹ ਆਸਾਨੀ ਸਾਨੂੰ 9:45 ਜਾਂ 8:20 ਕਿਸੇ ਹੋਰ ਸਮੇਂ ਵੀ ਦਿਖਾਈ ਦਿੰਦੀ ਹੈ ਪਰ ਫਿਰ ਵੀ ਘੜੀ 'ਤੇ 10:10 ਦਾ ਸਮਾਂ ਹੀ ਕਿਉਂ ਦਿਖਾਈ ਰਹਿੰਦਾ ਹੈ। ਇਸ ਬਾਰੇ 'ਚ ਕੋਈ ਵਿਗਿਆਨਕ ਤਰਕ ਉਪਲੱਬਧ ਨਹੀਂ ਹੈ।

ਕੁਝ ਲੋਕਾਂ ਮੁਤਾਬਕ 10:10 ਦਾ ਸਮਾਂ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਸ ਸਮੇਂ ਦੀ ਪਹਿਲੀ ਘੜੀ ਬਣ ਕੇ ਤਿਆਰ ਹੋਈ ਸੀ ਜਿਹੜੀ ਕਿ ਪਹਿਲੀ ਦੇਖਣੀ ਗਲਤ ਜਾਪਦੀ ਹੈ ਕਿਉਂਕਿ ਮਨੁੱਖ ਘੜੀ ਦਾ ਇਸਤੇਮਾਲ ਸੈਂਕੜੇ ਸਾਲਾ ਤੋਂ ਕਰ ਰਿਹਾ ਹੈ ਇਸ ਲਈ ਇਹ ਤਰਕ ਵੀ ਠੀਕ ਨਹੀਂ ਲੱਗਦਾ ਹੈ। ਆਖਿਰ 'ਚ ਇੰਨਾ ਕਿਹਾ ਜਾ ਸਕਦਾ ਹੈ ਕਿ ਘੜੀ ਦੀਆਂ 2 ਸੂਈਆਂ ਦੇ ਹਮੇਸ਼ਾ 10:10 ਮਿੰਟ 'ਤੇ ਰਹਿਣ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਹੈ ਬਲਕਿ ਇਹ ਘੜੀ ਕੰਪਨੀਆਂ ਦਾ ਮਾਰਕੇਟਿੰਗ ਕਰਨ ਦਾ ਤਰੀਕਾ ਹੈ।


Khushdeep Jassi

Content Editor

Related News