WHO ਦੀ ਅਪੀਲ: ''ਆਓ ਮਿਲ ਕੇ ਲੜੀਏ ਕੋਰੋਨਾਵਾਇਰਸ ਖਿਲਾਫ ਲੜਾਈ'' (ਵੀਡੀਓ)

Friday, Mar 06, 2020 - 04:15 PM (IST)

WHO ਦੀ ਅਪੀਲ: ''ਆਓ ਮਿਲ ਕੇ ਲੜੀਏ ਕੋਰੋਨਾਵਾਇਰਸ ਖਿਲਾਫ ਲੜਾਈ'' (ਵੀਡੀਓ)

ਨਿਊਯਾਰਕ- ਚੀਨ ਵਿਚ ਫੈਲਿਆ ਜਾਨਲੇਵਾ ਕੋਰੋਨਾਵਾਇਰਸ ਦੁਨੀਆਭਰ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ, ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਲਗਾਤਾਰ ਕੋਰੋਨਾਵਾਇਰਸ ਦੇ ਖਤਰੇ 'ਤੇ ਨਜ਼ਰ ਬਣਾਏ ਹੋਏ ਹੈ। ਇਸ ਬਾਰੇ ਵਿਸ਼ਵ ਸਿਹਤ ਸੰਗਠਨ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਇਕ ਲੱਖ ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3300 ਦੇ ਤਕਰੀਬਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸੰਗਠਨ ਨੇ ਕਿਹਾ ਕਿ ਚੀਨ ਤੋਂ ਬਾਹਰ 80 ਫੀਸਦੀ ਮਾਮਲੇ ਸਿਰਫ ਤਿੰਨ ਦੇਸ਼ਾਂ ਵਿਚ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 33 ਦੇਸ਼ਾਂ ਵਿਚ 2055 ਮਾਮਲੇ, 21 ਦੇਸ਼ਾਂ ਵਿਚ ਸਿਰਫ ਇਕ ਮਾਮਲਾ ਜਦਕਿ 115 ਦੇਸ਼ਾਂ ਵਿਚ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਸਭ ਦੇ ਬਾਵਜੂਦ ਅਸੀਂ ਇਸ ਆਫਤ ਨਾਲ ਇਕਜੁੱਟ ਹੋ ਕੇ ਲੜ੍ਹ ਸਕਦੇ ਹਾਂ।

ਵਿਸ਼ਵ ਸਿਹਤ ਸੰਗਠਨ ਵਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਾਂ ਕਿ ਜਿਥੇ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ, ਉਹ ਆਰਥਿਕ ਰੂਪ ਨਾਲ ਇਸ ਵਾਇਰਸ ਨਾਲ ਲੜਨ ਵਿਚ ਕਮਜ਼ੋਰ ਹਨ। ਅਸੀਂ ਇਸ ਗੱਲ ਨੂੰ ਲੈ ਤੇ ਚਿੰਤਤ ਹਾਂ ਕਿ ਕੁਝ ਦੇਸ਼ ਇਸ ਨੂੰ ਲੈ ਕੇ ਗੰਭੀਰ ਨਹੀਂ ਹਨ, ਇਹ ਬਿਲਕੁੱਲ ਸਹੀ ਨਹੀਂ ਹੈ। ਇਹ ਸਮਾਂ ਹਾਰ ਮੰਨਣ ਦਾ ਨਹੀਂ ਹੈ, ਬਹਾਨੇ ਬਣਾਉਣ ਦਾ ਨਹੀਂ ਹੈ, ਇਹ ਸਮਾਂ ਹੈ ਕਿ ਆਪਣੀ ਪੂਰੀ ਤਾਕਤ ਨਾਲ ਇਸ ਨਾਲ ਲੜੀਏ। ਇਸ ਵਾਇਰਸ ਨਾਲ ਨਿਪਟਣ ਦੇ ਲਈ ਨਾ ਸਿਰਫ ਸਿਹਤ ਵਿਭਾਗ ਬਲਕਿ ਸੁਰੱਖਿਆ, ਵਿੱਤ ਸਣੇ ਪੂਰੀ ਸਰਕਾਰ ਅੱਗੇ ਆਏ ਤੇ ਇਕਜੁੱਟ ਹੋ ਕੇ ਇਸ ਨਾਲ ਲੜੀਏ। ਸਾਨੂੰ ਲੋੜ ਹੈ ਕਿ ਆਪਣੇ ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦੇਈਏ, ਹਸਪਤਾਲਾਂ ਨੂੰ ਤਿਆਰ ਰੱਖੀਏ। ਮਰੀਜ਼ਾਂ ਦੀ ਪਛਾਣ ਕਰਕੇ ਉਹਨਾਂ ਨੂੰ ਆਈਸੋਲੇਸ਼ਨ ਵਿਚ ਰੱਖੀਏ। ਜੇਕਰ ਅਜਿਹਾ ਰਵੱਈਆ ਅਪਣਾਇਆ ਜਾਵੇ ਤਾਂ ਅਸੀਂ ਜਲਦੀ ਇਸ ਨਾਲ ਨਿਪਟ ਸਕਦੇ ਹਾਂ।

ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਉਹਨਾਂ ਤਮਾਮ ਦੇਸ਼ਾਂ ਨੂੰ ਅਰਥਿਕ ਮਦਦ ਮੁਹੱਈਆ ਕਰਵਾ ਰਹੇ ਹਾਂ, ਜਿਹਨਾਂ ਨੂੰ ਇਸ ਆਪਦਾ ਨਾਲ ਨਿਪਟਣ ਦੇ ਲਈ ਪੈਸਿਆਂ ਦੀ ਲੋੜ ਹੈ। ਅਸੀਂ ਤਮਾਮ ਉਪਕਰਨ ਆਦੀ ਵੀ ਉਹਨਾਂ ਨੂੰ ਮੁਹੱਈਆ ਕਰਾ ਰਹੇ ਹਾਂ। ਇਹ ਫੰਡ ਉਹਨਾਂ ਦੇਸ਼ਾਂ ਦੇ ਲਈ ਬਹੁਤ ਜ਼ਰੂਰੀ ਹੈ, ਜੋ ਇਸ ਆਪਦਾ ਨਾਲ ਲੜ੍ਹ ਰਹੇ ਹਨ। ਸਾਨੂੰ ਪਤਾ ਹੈ ਕਿ ਲੋਕ ਡਰੇ ਹੋਏ ਹਨ। ਪਰ ਅਸੀਂ ਉਹਨਾਂ ਨੂੰ ਸਹੀ ਜਾਣਕਾਰੀ ਦੇ ਕੇ ਉਹਨਾਂ ਨੂੰ ਸਾਵਧਾਨ ਕਰੀਏ। ਅਸੀਂ ਸੋਸ਼ਲ ਮੀਡੀਆ ਮੁਹਿੰਮ ਬੀ ਰੈਡੀ ਫਾਰ ਕੋਵਿਡ-19 ਦੀ ਸ਼ੁਰੂਆਤ ਕੀਤੀ ਹੈ। ਇਸ ਵਾਇਰਸ ਨੂੰ ਲੈ ਕੇ ਬਹੁਤ ਕੁਝ ਅਜਿਹਾ ਹੈ ਜੋ ਅਸੀਂ ਨਹੀਂ ਜਾਣਦੇ ਹਾਂ ਪਰ ਅਸੀਂ ਲਗਾਤਾਰ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਾਂ ਕਿ ਆਖਿਰ ਕਿਵੇਂ ਇਸ ਨਾਲ ਲੜਿਆ ਜਾਵੇ। ਇਹ ਬਹੁਤ ਹੀ ਗੰਭੀਰ ਬੀਮਾਰੀ ਹੈ ਪਰ ਇਹ ਜ਼ਿਆਦਾਤਰ ਲੋਕਾਂ ਲਈ ਜਾਨਲੇਵਾ ਨਹੀਂ ਹੈ। ਇਸ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਅਸੀਂ ਸਾਰੇ ਕੁਝ ਨਾ ਕੁਝ ਕਰ ਸਕਦੇ ਹਾਂ। 


author

Baljit Singh

Content Editor

Related News