ਨੋਬੇਲ ਪੁਰਸਕਾਰ ਨਾਲ ਸਨਮਾਨਿਤ ਚੀਨ ਦੇ ਲਿਊ ਦਾ ਇਲਾਜ ਕਰਾਉਣ ਨੂੰ ਅਸੀਂ ਤਿਆਰ : ਜਰਮਨੀ

07/12/2017 11:40:42 PM

ਬਰਲਿਨ — ਜਰਮਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਤੇ ਬੀਮਾਰ ਲਿਊ ਸ਼ਿਆਬੋ ਦਾ ਇਲਾਜ ਕਰਾਉਣ ਲਈ ਤਿਆਰ ਹਨ। ਉਸ ਨੇ ਚੀਨ ਤੋਂ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਦੇਣ ਦੀ ਅਪੀਲ ਕੀਤੀ ਹੈ। ਚਾਂਸਲਰ Âੰਜੇਲਾ ਮਰਕੇਲ ਦੇ ਬੁਲਾਰੇ ਸਟੀਫਨ ਸੇਬਰਟ ਨੇ ਲਿਊ ਦੀ ਸਿਹਤ ਵਿਗੜਣ 'ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਜਰਮਨੀ ਸ਼ਿਆਬੋ ਨੂੰ ਆਪਣੇ ਉਹ ਇਥੇ ਲਿਆ ਕੇ ਇਲਾਜ ਕਰਾਉਣ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਜਰਮਨ ਸਰਕਾਰ ਨੇ ਚੀਨ ਤੋਂ ਲਿਊ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਲਦ ਦੇਸ਼ ਛੱਡਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਲਿਊ ਦੇ ਇਕ ਪਰਿਵਾਰਕ ਦੋਸਤ ਨੇ ਦੱਸਿਆ ਕਿ ਉਨ੍ਹਾਂ ਨੇ ਲਿਊ ਦੀ ਪਤਨੀ ਦੀ ਇਕ ਚਿੱਠੀ ਅਮਰੀਕਾ ਅਤੇ ਜਰਮਨ ਸਰਕਾਰਾਂ ਨੂੰ ਭੇਜੀ ਹੈ, ਜਿਸ 'ਚ ਜੋੜੇ ਦੇ ਚੀਨ ਛੱਡਣ ਦੀ ਇੱਛਾ ਜਤਾਈ ਗਈ ਹੈ। ਉਥੇ ਚੀਨ ਨੇ ਅੰਤਰ-ਰਾਸ਼ਟਰੀ ਅਪੀਲਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਵਧੀਆ ਡਾਕਟਰਾਂ ਤੋਂ ਉਨ੍ਹਾਂ ਦਾ ਇਲਾਜ ਕਰਾ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕਤੰਤਰ ਦੇ ਹਿਮਾਇਤੀ 61 ਸਾਲਾਂ ਸ਼ਿਆਬੋ ਦੇ ਬਾਰੇ 'ਚ ਪਿਛਲੇ ਮਹੀਨੇ ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਲੀਵਰ ਕੈਂਸਰ ਦੇ ਚੱਲਦੇ ਜੇਲ ਤੋਂ ਇਕ ਹਸਪਤਾਲ ਭੇਜਿਆ ਗਿਆ ਹੈ। ਉਤਰ ਪੂਰਬੀ ਸ਼ਹਿਰ ਸ਼ੇਨਯਾਂਗ ਸਥਿਤ ਫਰਸਟ ਹਸਪਤਾਲ ਆਫ ਚਾਈਨਾ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਵੈੱਬਸਾਈਟ 'ਤੇ ਕਿਹਾ ਹੈ ਕਿ ਲਿਊ ਦੇ ਅੰਗ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਡਾਈਲਿਸਿਸ ਚੱਲ ਰਿਹਾ ਹੈ। ਜੇਕਰ ਲਿਊ ਦੀ ਮੌਤ ਹੁੰਦੀ ਹੈ ਤਾਂ ਉਹ ਪਹਿਲੇ ਨੋਬੇਲ ਪੁਰਸਕਾਰ ਵਿਜੇਤਾ ਹੋਣਗੇ ਜਿਨ੍ਹਾਂ ਦੀ ਹਿਰਾਸਤ 'ਚ ਮੌਤ ਹੋਵੇਗੀ। ਲਿਊ ਨੂੰ 2008 'ਚ ਗ੍ਰਿਫਤਾਰ ਕੀਤਾ ਗਿਆ ਸੀ। ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਪ੍ਰਣਾਲੀ 'ਚ ਸੁਧਾਰ ਦੇ ਲਈ ਇਕ ਜ਼ੋਰਦਾਰ ਪਟੀਸ਼ਨ ਲਿੱਖਣ ਵਾਲੇ ਲੋਕਾਂ 'ਚ ਉਹ ਸ਼ਾਮਲ ਹਨ, ਜਿਸ ਨੂੰ ਚਾਰਟਰ08 ਕਿਹਾ ਜਾਂਦਾ ਹੈ। ਦਸੰਬਰ 2009 'ਚ ਉਨ੍ਹਾਂ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ। ਉਥੇ ਓਸਲੋ 'ਚ 2010 'ਚ ਨੋਬੇਲ ਪੁਰਸਕਾਰ ਸ਼ਾਂਤੀ ਪੁਰਸਕਾਰ ਪ੍ਰੋਗਰਾਮ 'ਚ ਉਨ੍ਹਾਂ ਦੀ ਨੁਮਾਇੰਦਗੀ ਉਨ੍ਹਾਂ ਦੀ ਕੁਰਸੀ ਖਾਲੀ ਰੱਖ ਕੇ ਹੋਈ।


Related News