ਜਰਮਨੀ 'ਚ ਹੜ੍ਹ ਦਾ ਕਹਿਰ, 600 ਲੋਕ ਕੱਢੇ ਗਏ ਸੁਰੱਖਿਅਤ
Sunday, Jun 02, 2024 - 03:10 PM (IST)

ਫਰੈਂਕਫਰਟ (ਯੂ. ਐੱਨ. ਆਈ.): ਦੱਖਣੀ ਜਰਮਨੀ ਵਿਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ ਕਾਰਨ 600 ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢਣਾ ਪਿਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਡੋਨਾਊ, ਨੇਕਰ ਅਤੇ ਗੁਏਨਜ਼ ਸਮੇਤ ਕਈ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਤੱਟਵਰਤੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਵਿਆਪਕ ਹੜ੍ਹ ਆ ਗਏ ਹਨ। ਕਈ ਇਲਾਕਿਆਂ 'ਚ ਪਾਣੀ ਦਾ ਪੱਧਰ ਇਕ ਸਦੀ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹਜ਼ਾਰਾਂ ਕਿਸਾਨ ਸੜਕਾਂ 'ਤੇ, ਜਾਣੋ ਵਜ੍ਹਾ
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤੱਕ ਬਾਵੇਰੀਆ ਦੇ 10 ਜ਼ਿਲ੍ਹਿਆਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ। ਨਿਊਬਰਗ-ਸ਼ਰੋਬੇਨਹਾਉਸੇਨ ਜ਼ਿਲ੍ਹੇ ਦੇ 670 ਤੋਂ ਵੱਧ ਵਸਨੀਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਰਮਨੀ ਦੇ ਦੋ ਦੱਖਣੀ ਰਾਜ ਬਾਵੇਰੀਆ ਅਤੇ ਬਾਡੇਨ-ਵੁਰਟਮਬਰਗ ਸਭ ਤੋਂ ਵੱਧ ਪ੍ਰਭਾਵਿਤ ਹਨ। ਜਰਮਨ ਮੌਸਮ ਸੇਵਾ ਨੇ ਦੱਖਣੀ ਜਰਮਨੀ ਦੇ ਕਈ ਜ਼ਿਲ੍ਹਿਆਂ ਲਈ ਸਭ ਤੋਂ ਉੱਚੇ ਪੱਧਰ ਦੀ ਗੰਭੀਰ ਮੌਸਮ ਚੇਤਾਵਨੀ ਜਾਰੀ ਕੀਤੀ ਹੈ। ਬਾਡੇਨ-ਵਰਟੇਮਬਰਗ ਦੇ ਮੇਕੇਨਬਿਊਰੇਨ ਸ਼ਹਿਰ ਵਿੱਚ ਵੀ ਹੜ੍ਹ ਦੇ ਖਤਰੇ ਕਾਰਨ ਕਰੀਬ 1,300 ਲੋਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।