ਫੋਟੋਆਂ ਦੀ ਸ਼ੌਕੀਨ ਹੈ ਇਹ ਬੱਕਰੀ, ਕੈਮਰਾ ਦੇਖਦੇ ਹੀ ਦਿੰਦੀ ਹੈ ਪੋਜ਼

07/31/2019 2:09:02 PM

ਕੁਆਲਾਲੰਪੁਰ— ਸੋਸ਼ਲ ਮੀਡੀਆ 'ਤੇ ਖੂਬਸੂਰਤ ਜਾਨਵਰਾਂ ਦੀਆਂ ਤਸਵੀਰਾਂ ਬਹੁਤ ਪੋਸਟ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਦੇਖ ਤੁਸੀਂ ਹੱਸਦੇ-ਹੱਦਸੇ ਲੋਟਪੋਟ ਹੋ ਜਾਵੋਗੇ। ਮਲੇਸ਼ੀਆ 'ਚ ਅਜਿਹੀ ਹੀ ਇਕ ਬੱਕਰੀ ਦੀ ਤਸਵੀਰ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਮਲੇਸ਼ੀਆ ਦੇ ਪੇਰਾਕ ਸੂਬੇ ਦੇ ਇਕ ਫਾਰਮ ਲਾਈਫਸਟਾਪ ਫਰਮ ਦੇ ਮਾਲਕ ਨੇ 11 ਮਹੀਨੇ ਦੀ ਇਕ ਬੱਕਰੀ ਦੀ ਤਸਵੀਰ ਫੇਸਬੁੱਕ 'ਤੇ ਪੋਸਟ ਕੀਤੀ ਸੀ।

PunjabKesari

ਤਸਵੀਰ ਪੋਸਟ ਹੋਣ ਦੇ ਨਾਲ ਹੀ ਇਸ ਖੂਬਸੂਰਤ ਬੱਕਰੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਲੋਕ ਇਸ ਬੱਕਰੀ ਦੀ ਤੁਲਨਾ ਕੋਰੀਅਨ ਪਾਪ ਸਟਾਰ ਨਾਲ ਕਰਨ ਲੱਗੇ।

PunjabKesari

ਫਰਮ ਦੇ ਮਾਲਕ 21 ਸਾਲਾ ਅਹਿਮਦ ਐੱਮ. ਫਦਜ਼ਿਰ ਦਾ ਕਹਿਣਾ ਹੈ ਕਿ ਰੋਮੋਸ ਨਾਂ ਦੀ ਇਸ ਬੱਕਰੀ ਨੂੰ ਫੋਟੋ ਕਲਿਕ ਕਰਵਾਉਣਾ ਬਹੁਤ ਪਸੰਦ ਹੈ। ਉਹ ਕੈਮਰਾ ਦੇਖਦੇ ਹੀ ਪੋਜ਼ ਦੇਣਾ ਸ਼ੁਰੂ ਕਰ ਦਿੰਦੀ ਹੈ।


Baljit Singh

Content Editor

Related News