ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਆਇਆ ਵੱਡਾ ਫ਼ੈਸਲਾ, ਸਿਰਫ ਅੱਜ ਹੀ ਹੈ ਮੌਕਾ, ਜਲਦੀ ਕਰੋ

06/05/2024 11:14:47 AM

ਲੁਧਿਆਣਾ/ਚੰਡੀਗੜ੍ਹ (ਵਿੱਕੀ) : ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਸੈਸ਼ਨ 2024-25 ਲਈ 118 ਸਕੂਲ ਆਫ ਐਮੀਨੈਂਸ ਅਤੇ 10 ਮੈਰੀਟੋਰੀਅਸ ਸਕੂਲਾਂ ’ਚ 11ਵੀਂ ਕਲਾਸ 'ਚ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ 30 ਮਾਰਚ ਨੂੰ ਆਯੋਜਿਤ ਕੀਤੀ ਸੀ। ਇਸ ਦਾ ਨਤੀਜਾ 27 ਅਪ੍ਰੈਲ ਨੂੰ ਐਲਾਨਿਆ ਗਿਆ ਸੀ। ਇਨ੍ਹਾਂ 118 ਐੱਸ. ਓ. ਈ. ਸਕੂਲਾਂ 'ਚ 11ਵੀਂ ਕਲਾਸ ’ਚ ਦਾਖ਼ਲੇ ਲਈ ਕੌਂਸਲਿੰਗ 15 ਮਈ ਤੋਂ ਹਰ ਸਕੂਲ ਆਫ ਐਮੀਨੈਂਸ ’ਚ ਅਤੇ 10 ਮੈਰੀਟੋਰੀਅਸ ਸਕੂਲਾਂ ’ਚ 11 ਵੀ ਕਲਾਸ ’ਚ ਦਾਖ਼ਲੇ ਦੇ ਸਬੰਧ ’ਚ ਕੌਂਸਲਿੰਗ 9 ਮਈ ਤੋਂ ਜ਼ਿਲ੍ਹਾ ਪੱਧਰ ’ਤੇ ਸੈਂਟਰਲਾਈਜ਼ਡ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਬਠਿੰਡਾ ਸੀਟ ਨੇ ਬਚਾਈ ਸਾਖ਼, ਬਾਕੀ ਸੀਟਾਂ 'ਤੇ ਚੌਥੇ ਨੰਬਰ 'ਤੇ ਰਹੇ ਉਮੀਦਵਾਰ

ਵਿਭਾਗ ਨੇ ਹੁਣ ਤੱਕ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਐਮੀਨੈਂਸ ਸਕੂਲਾਂ ਅਤੇ ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਲਈ ਕੌਂਸਲਿੰਗ ਦੌਰਾਨ ਦਾਖ਼ਲ ਹੋਏ ਵਿਦਿਆਰਥੀਆ ਵੱਲੋਂ ਸੀਟ ਬਦਲਣ ਲਈ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ। ਇ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਵਿਦਿਆਰਥੀਆਂ, ਜੋ ਸਕੂਲ ਆਫ ਐਮੀਨੈਂਸ 'ਚ ਅਲਾਟ ਕੀਤੀ ਗਈ ਸੀਟ ਨੂੰ ਛੱਡ ਕੇ ਮੈਰੀਟੋਰੀਅਸ ਸਕੂਲ ’ਚ ਦਾਖ਼ਲਾ ਲੈਣਾ ਚਾਹੁੰਦੇ ਹਨ ਅਤੇ ਜੋ ਮੈਰੀਟੋਰੀਅਸ ਸਕੂਲਾਂ ’ਚ ਅਲਾਟ ਕੀਤੀ ਗਈ ਸੀਟ ਨੂੰ ਛੱਡ ਕੇ ਸਕੂਲ ਆਫ ਐਮੀਨੈਂਸ ’ਚ ਦਾਖ਼ਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ 5 ਜੂਨ ਤੱਕ ਇਕ ਵਾਰ ਸੀਟ ਰੱਦ ਕਰਨ ਦਾ ਮੌਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬਠਿੰਡਾ ਸੀਟ ਫਿਰ ਅਕਾਲੀ ਦਲ ਦੀ ਝੋਲੀ 'ਚ, ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜੇਤੂ ਕਰਾਰ

ਵਿਦਿਆਰਥੀ ਅਲਾਟ ਕੀਤੇ ਗਏ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ’ਚ 5 ਜੂਨ ਤੱਕ ਮਾਪਿਆਂ ਤੋਂ ਹਸਤਾਖ਼ਰ ਕਰਵਾ ਕੇ ਅਰਜ਼ੀ ਜਮ੍ਹਾਂ ਕਰਵਾ ਕੇ ਆਪਣੀ ਸੀਟ ਰੱਦ ਕਰਵਾ ਸਕਦੇ ਹਨ। 5 ਜੂਨ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਦੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਵਿਦਿਆਰਥੀ ਦੀ ਸੀਟ ਰੱਦ ਨਹੀਂ ਕੀਤੀ ਜਾਵੇਗੀ। ਜੇਕਰ ਵਿਦਿਆਰਥੀ ਵੱਲੋਂ ਪਹਿਲਾਂ ਵੀ ਇਸ ਸਬੰਧ ਵਿਚ ਅਰਜ਼ੀ ਦਿੱਤੀ ਗਈ ਹੈ, ਫਿਰ ਵੀ ਉਸ ਨੂੰ ਨਵੀਂ ਅਰਜ਼ੀ ਸਬੰਧਿਤ ਸਕੂਲਾਂ ’ਚ ਜਮ੍ਹਾਂ ਕਰਵਾਉਣੀ ਹੋਵੇਗੀ ਜਾਂ ਇਸ ਸੂਚਨਾ ਤੋਂ ਪਹਿਲਾਂ ਪ੍ਰਾਪਤ ਕੀਤੀ ਗਏ ਆਵੇਦਨਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਸੀਟ ਰੱਦ ਕਰਨ ਦੇ ਸਬੰਧ ’ਚ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮੈਰੀਟੋਰੀਅਸ ਸਕੂਲਾਂ ’ਚ ਸੀਟ ਰੱਦ ਕਰਵਾਉਣ ਵਾਲਾ ਵਿਦਿਆਰਥੀ ਦੁਬਾਰਾ ਕਿਸੇ ਵੀ ਮੈਰੀਟੋਰੀਅਸ ਸਕੂਲ ’ਚ ਦਾਖ਼ਲਾ ਪ੍ਰਾਪਤ ਕਰਨ ਯੋਗ ਨਹੀਂ ਹੋਵੇਗਾ। ਇਸੇ ਤਰ੍ਹਾਂ ਸਕੂਲ ਆਫ ਐਮੀਨੈਂਸ 'ਚ ਸੀਟ ਰੱਦ ਕਰਵਾਉਣ ਵਾਲਾ ਵਿਦਿਆਰਥੀ ਦੁਬਾਰਾ ਕਿਸੇ ਵੀ ਸਕੂਲ ਆਫ ਐਮੀਨੈਂਸ ’ਚ ਦਾਖ਼ਲਾ ਪ੍ਰਾਪਤ ਨਹੀਂ ਕਰ ਸਕੇਗਾ ਅਤੇ ਇਸ ਸਬੰਧ ’ਚ ਕਿਸੇ ਵੀ ਵਿਦਿਆਰਥੀ ਦਾ ਕਲੇਮ ਵਿਚਾਰ ਅਧੀਨ ਨਹੀਂ ਹੋਵੇਗਾ। ਸੀਟ ਰੱਦ ਕਰਵਾਉਣ ਵਾਲੇ ਵਿਦਿਆਰਥੀ ਨੂੰ ਸਪੱਸ਼ਟ ਕੀਤਾ ਗਿਆ ਕਿ ਸਕੂਲ ਆਫ ਐਮੀਨੈਂਸ ਜਾਂ ਮੈਰੀਟੋਰੀਅਸ ਸਕੂਲਾਂ ’ਚ ਸੀਟ ਖ਼ਾਲੀ ਹੋਣ ਦੀ ਹਾਲਤ ਵਿਚ ਹੀ ਸੀਟ ਅਲਾਟ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News