ਕੈਬਨਿਟ ਮੰਤਰੀ ਦਾ ਅਹੁਦਾ ਹੀ ਚਾਹੀਦਾ ਹੈ, NCP ਇੰਤਜ਼ਾਰ ਕਰਨ ਨੂੰ ਤਿਆਰ : ਅਜੀਤ ਪਵਾਰ

06/10/2024 11:28:37 AM

ਨੈਸ਼ਨਲ ਡੈਸਕ- ਭਾਜਪਾ ਦੀ ਅਗਵਾਈ ਵਾਲੇ ਗੱਠਜੋੜ-ਐੱਨ. ਡੀ. ਏ. ’ਚ ਸ਼ਾਮਲ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਵੱਡੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਲੈਣਾ ਉਨ੍ਹਾਂ ਲਈ ਔਖਾ ਹੈ ਅਤੇ ਇਹ ਡਿਮੋਸ਼ਨ ਜਾਂ ਕੱਦ ਘਟਾਉਣ ਵਰਗਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ’ਚ ਪਹਿਲਾਂ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ, ਅਜਿਹੇ ’ਚ ਉਨ੍ਹਾਂ ਲਈ ਰਾਜ ਮੰਤਰੀ ਦਾ ਅਹੁਦਾ ਸਵੀਕਾਰ ਕਰਨਾ ਔਖਾ ਹੈ। ਪ੍ਰਫੁੱਲ ਪਟੇਲ ਮੁਤਾਬਕ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਅਤੇ ਕੈਬਨਿਟ ’ਚ ਸ਼ਾਮਲ ਹੋਣ ਦੀ ਸੂਚਨਾ ਮਿਲਣ ਦੀ ਖੁਸ਼ੀ ਹੈ। ਐੱਨ.ਡੀ.ਏ. ’ਚ ਅਸੰਤੋਸ਼ ਦੀਆਂ ਕਿਆਸ-ਅਰਾਈਆਂ ਨਾਲ ਜੁੜੇ ਸਵਾਲ ’ਤੇ ਪਟੇਲ ਨੇ ਕਿਹਾ, ‘‘ਜੋ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ, ਉਹ ਗਲਤ ਹਨ, ਕੋਈ ਮੱਤਭੇਦ ਨਹੀਂ ਹੈ।’’

ਰਾਕਾਂਪਾ ਇੰਤਜ਼ਾਰ ਕਰਨ ਨੂੰ ਤਿਆਰ : ਅਜੀਤ ਪਵਾਰ

ਸਹੁੰ ਚੁੱਕਣ ਤੋਂ ਠੀਕ ਪਹਿਲਾਂ ਐੱਨ.ਡੀ.ਏ. ’ਚ ਸ਼ਾਮਲ ਰਾਕਾਂਪਾ ਦੇ ਕਥਿਤ ਅਸੰਤੋਸ਼ ’ਤੇ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ ਰਾਕਾਂਪਾ ਦੇ ਮੁਖੀ ਅਜੀਤ ਪਵਾਰ ਨੇ ਕਿਹਾ, ‘‘ਉਨ੍ਹਾਂ ਦੀ ਪਾਰਟੀ ਇੰਤਜ਼ਾਰ ਕਰਨ ਨੂੰ ਤਿਆਰ ਹੈ। ਪ੍ਰਫੁੱਲ ਪਟੇਲ ਕੇਂਦਰ ਸਰਕਾਰ ’ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਸਾਨੂੰ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਦਾ ਅਹੁਦਾ ਲੈਣਾ ਠੀਕ ਨਹੀਂ ਲੱਗਾ। ਇਸ ਲਈ ਅਸੀਂ ਭਾਜਪਾ ਨੂੰ ਕਿਹਾ ਕਿ ਅਸੀਂ ਕੁਝ ਦਿਨ ਇੰਤਜ਼ਾਰ ਕਰਨ ਲਈ ਤਿਆਰ ਹਾਂ ਪਰ ਸਾਨੂੰ ਕੈਬਨਿਟ ਮੰਤਰੀ ਦਾ ਅਹੁਦਾ ਹੀ ਚਾਹੀਦਾ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News