ਬੰਗਲਾਦੇਸ਼ ''ਚ ਮੁੜ ਭੜਕੀ ਹਿੰਸਾ; ਸ਼ੇਖ ਮੁਜੀਬੁਰ ਰਹਿਮਾਨ ਦਾ ਘਰ ਫੂਕ''ਤਾ, ਕਈ ਸ਼ਹਿਰਾਂ ''ਚ ਹਿੰਸਕ ਝੜਪਾਂ

Thursday, Feb 06, 2025 - 07:09 AM (IST)

ਬੰਗਲਾਦੇਸ਼ ''ਚ ਮੁੜ ਭੜਕੀ ਹਿੰਸਾ; ਸ਼ੇਖ ਮੁਜੀਬੁਰ ਰਹਿਮਾਨ ਦਾ ਘਰ ਫੂਕ''ਤਾ, ਕਈ ਸ਼ਹਿਰਾਂ ''ਚ ਹਿੰਸਕ ਝੜਪਾਂ

ਢਾਕਾ : ਬੰਗਲਾਦੇਸ਼ ਤੋਂ ਵੱਡੇ ਹੰਗਾਮੇ ਦੀ ਖ਼ਬਰ ਆ ਰਹੀ ਹੈ। ਅਵਾਮੀ ਲੀਗ ਦੇ 6 ਫਰਵਰੀ ਨੂੰ ਪ੍ਰਸਤਾਵਿਤ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਰਾਜਧਾਨੀ ਢਾਕਾ ਸਮੇਤ ਬੰਗਲਾਦੇਸ਼ ਦੇ ਕਈ ਸ਼ਹਿਰਾਂ ਵਿੱਚ ਹਿੰਸਾ ਸ਼ੁਰੂ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਢਾਕਾ ਦੇ ਧਨਮੰਡੀ ਇਲਾਕੇ 'ਚ ਸਥਿਤ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ 'ਤੇ ਹਮਲਾ ਕਰ ਦਿੱਤਾ।

ਜਾਣਕਾਰੀ ਮੁਤਾਬਾਕ, ਹਮਲਾਵਰ ਬੁਲਡੋਜ਼ਰ ਲੈ ਕੇ ਪਹੁੰਚੇ ਸਨ। ਉਨ੍ਹਾਂ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਨੂੰ ਅੱਗ ਲਗਾ ਦਿੱਤੀ। ਅਵਾਮੀ ਲੀਗ ਦੇ ਹਜ਼ਾਰਾਂ ਸਮਰਥਕਾਂ, ਵਰਕਰਾਂ ਅਤੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 6 ਫਰਵਰੀ ਨੂੰ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਆਪਣੇ ਵਰਕਰਾਂ ਅਤੇ ਨੇਤਾਵਾਂ ਨੂੰ ਸੜਕਾਂ 'ਤੇ ਉਤਰਨ ਦੀ ਅਪੀਲ ਕੀਤੀ ਸੀ।

ਪ੍ਰਦਰਸ਼ਨ ਦੀ ਤਿਆਰੀ 'ਚ ਹੈ ਅਵਾਮੀ ਲੀਗ
ਅਵਾਮੀ ਲੀਗ ਵੀਰਵਾਰ ਨੂੰ ਬੰਗਲਾਦੇਸ਼ 'ਚ ਹਾਈਵੇਅ ਸਮੇਤ ਕਈ ਸ਼ਹਿਰਾਂ 'ਚ ਟਰਾਂਸਪੋਰਟ ਸਿਸਟਮ ਨੂੰ ਬੰਦ ਕਰਕੇ ਜਾਮ ਕਰਨ ਦੀ ਤਿਆਰੀ ਕਰ ਰਹੀ ਹੈ। ਅਵਾਮੀ ਲੀਗ ਨੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਮੌਜੂਦਾ ਅੰਤਰਿਮ ਸਰਕਾਰ ਅਤੇ ਅਵਾਮੀ ਲੀਗ ਦੇ ਨੇਤਾਵਾਂ ਅਤੇ ਵਰਕਰਾਂ ਵਿਰੁੱਧ ਹਿੰਸਾ ਦੇ ਵਿਰੋਧ 'ਚ ਵਿਸ਼ਾਲ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।

ਬਦਮਾਸ਼ਾਂ ਨੇ ਕੀਤੀ ਭੰਨਤੋੜ 
ਪ੍ਰਦਰਸ਼ਨਕਾਰੀਆਂ ਨੇ ਜਵਾਬੀ ਕਾਰਵਾਈ ਵਜੋਂ ਧਨਮੰਡੀ 32 ਵਿੱਚ ਬੁਲਡੋਜ਼ਰ ਮਾਰਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਰਾਤ 9 ਵਜੇ ਬੁਲਡੋਜ਼ਰ ਨਾਲ ਮਕਾਨ ਢਾਹੁਣ ਦੀ ਧਮਕੀ ਦਿੱਤੀ ਸੀ, ਪਰ ਪ੍ਰਦਰਸ਼ਨਕਾਰੀਆਂ ਨੇ ਆਪਣਾ ਮਨਸੂਬਾ ਬਦਲਿਆ ਅਤੇ ਰਾਤ 8 ਵਜੇ ਤੱਕ ਪਹੁੰਚ ਗਏ। ਉਹ ਰੈਲੀ ਕਰਦੇ ਹੋਏ ਰਿਹਾਇਸ਼ 'ਤੇ ਪਹੁੰਚੇ ਅਤੇ ਮੁੱਖ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਵੱਡੀ ਪੱਧਰ 'ਤੇ ਭੰਨਤੋੜ ਕੀਤੀ।

PunjabKesari

ਬੰਗਲਾਦੇਸ਼ 'ਚ ਹਾਲਾਤ ਗੰਭੀਰ
ਅਵਾਮੀ ਲੀਗ ਦੇ ਪ੍ਰਦਰਸ਼ਨ ਤੋਂ ਠੀਕ ਇੱਕ ਸ਼ਾਮ ਪਹਿਲਾਂ ਬੰਗਲਾਦੇਸ਼ ਵਿੱਚ ਸਥਿਤੀ ਗੰਭੀਰ ਹੋ ਗਈ ਹੈ। 'ਢਾਕਾ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਗੇਟ ਤੋੜਿਆ ਅਤੇ ਜ਼ਬਰਦਸਤੀ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਵਿੱਚ ਦਾਖਲ ਹੋ ਗਏ। ਜਾਣਕਾਰੀ ਮੁਤਾਬਕ ਇਹ ਵਿਰੋਧ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਦਿੱਤੇ ਗਏ ਆਨਲਾਈਨ ਭਾਸ਼ਣ ਦੇ ਜਵਾਬ 'ਚ ਸ਼ੁਰੂ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News