ਸਿਡਨੀ ਹਮਲੇ ਪਿੱਛੋਂ ਆਸਟ੍ਰੇਲੀਆ ''ਚ ਤਣਾਅ, ਜਾਣੋ ਹਮਲੇ ਨੂੰ ਕਿਉਂ ਮੰਨਿਆ ਜਾ ਰਿਹੈ ਮੁਸਲਿਮ ਤੁਸ਼ਟੀਕਰਨ ਦਾ ਨਤੀਜਾ
Tuesday, Dec 16, 2025 - 12:46 AM (IST)
ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਂਡੀ ਬੀਚ 'ਤੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਵੇਂ ਅੱਤਵਾਦੀ ਪਾਕਿਸਤਾਨੀ ਮੂਲ ਦੇ ਦੱਸੇ ਜਾਂਦੇ ਹਨ। ਆਸਟ੍ਰੇਲੀਆਈ ਸੁਰੱਖਿਆ ਏਜੰਸੀਆਂ ਅਨੁਸਾਰ, ਮੁੱਖ ਅੱਤਵਾਦੀ ਸਾਜਿਦ ਅਕਰਮ (50 ਸਾਲ) ਦਾ ਸੀ, ਜਦੋਂਕਿ ਦੂਜਾ ਅੱਤਵਾਦੀ ਉਸਦਾ 24 ਸਾਲਾ ਪੁੱਤਰ ਨਵੀਦ ਅਕਰਮ ਸੀ। ਰਿਸ਼ਤੇ ਵਿੱਚ ਇਹ ਦੋਵੇਂ ਪਿਓ-ਪੁੱਤਰ ਸਨ। ਇਹ ਬਹੁਤ ਚਿੰਤਾਜਨਕ ਸੀ ਕਿ ਇੱਕ ਪਿਤਾ ਆਪਣੇ 24 ਸਾਲਾ ਪੁੱਤਰ ਨਾਲ ਇਸਲਾਮੀ ਜੇਹਾਦ ਦੇ ਨਾਮ 'ਤੇ ਅੱਤਵਾਦੀ ਹਮਲਾ ਕਰਨ ਲਈ ਨਿਕਲਿਆ। ਬੋਂਡੀ ਬੀਚ 'ਤੇ ਲਗਭਗ 10 ਮਿੰਟਾਂ ਤੱਕ ਅੰਨ੍ਹੇਵਾਹ 50 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿੱਥੇ ਯਹੂਦੀ ਭਾਈਚਾਰੇ ਦੇ ਮੈਂਬਰ ਆਪਣਾ ਸਾਲਾਨਾ ਤਿਉਹਾਰ ਮਨਾ ਰਹੇ ਸਨ। ਇਹ ਹਮਲਾ ਸਿਰਫ਼ ਇੱਕ ਅੱਤਵਾਦੀ ਹਮਲਾ ਨਹੀਂ ਸੀ, ਸਗੋਂ ਪੂਰੀ ਦੁਨੀਆ ਲਈ ਇੱਕ ਭਿਆਨਕ ਚੇਤਾਵਨੀ ਸੀ।
ਪਹਿਲਗਾਮ ਹਮਲੇ ਦੀ ਯਾਦ ਦਿਵਾਉਂਦੀਆਂ ਤਸਵੀਰਾਂ
ਬੋਂਡੀ ਬੀਚ ਦੀਆਂ ਇਹ ਤਸਵੀਰਾਂ ਸਾਨੂੰ ਇਸ ਸਾਲ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੀ ਯਾਦ ਦਿਵਾਉਂਦੀਆਂ ਹਨ। ਉਸ ਹਮਲੇ ਵਿੱਚ ਵੀ ਅੱਤਵਾਦੀਆਂ ਨੇ ਹਿੰਦੂਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਬੇਰਹਿਮੀ ਨਾਲ ਮਾਰ ਦਿੱਤਾ ਸੀ। ਇਸ ਹਮਲੇ ਵਿੱਚ ਯਹੂਦੀਆਂ ਨੂੰ ਸਿਰਫ਼ ਉਨ੍ਹਾਂ ਦੇ ਧਰਮ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਇਹ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ, ਪਰ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦਾ ਹੁੰਦਾ ਹੈ।
ਇਹ ਵੀ ਪੜ੍ਹੋ : ਮੋਰੱਕੋ 'ਚ ਭਿਆਨਕ ਹੜ੍ਹ! Safi ਸ਼ਹਿਰ 'ਚ ਘੱਟੋ-ਘੱਟ 37 ਮੌਤਾਂ, ਹੋਰ ਮੀਂਹ ਦੀ ਵੀ ਚਿਤਾਵਨੀ
ਬਾਪ-ਬੇਟੇ ਦਾ ਰਿਸ਼ਤਾ ਅਤੇ ਕੱਟੜਪੰਥ ਦੀ ਹੱਦ
ਇਸ ਹਮਲੇ ਦੀ ਸਭ ਤੋਂ ਖਤਰਨਾਕ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਵੇਂ ਅੱਤਵਾਦੀ ਪਿਓ-ਪੁੱਤਰ ਸਨ। ਸੋਸ਼ਲ ਮੀਡੀਆ 'ਤੇ ਲੋਕ ਪੁੱਛ ਰਹੇ ਹਨ ਕਿ ਇੱਕ ਪਿਤਾ ਆਪਣੇ ਪੁੱਤਰ ਨਾਲ ਅਜਿਹਾ ਹਮਲਾ ਕਿਵੇਂ ਕਰ ਸਕਦਾ ਹੈ। ਹਾਲਾਂਕਿ, ਜਾਂਚ ਏਜੰਸੀਆਂ ਅਨੁਸਾਰ, ਪੁੱਤਰ ਨਵੀਦ ਅਕਰਮ, ਇਸ ਮਾਮਲੇ ਵਿੱਚ ਪਿਤਾ ਨਾਲੋਂ ਵੱਧ ਕੱਟੜ ਸੀ।

ਸਾਜਿਦ ਅਕਰਮ ਦੀ ਆਸਟ੍ਰੇਲੀਆ ਦੀ ਯਾਤਰਾ
ਨਿਊ ਸਾਊਥ ਵੇਲਜ਼ ਪੁਲਸ ਅਨੁਸਾਰ, ਸਾਜਿਦ ਅਕਰਮ 1998 ਵਿੱਚ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ। 2001 ਵਿੱਚ ਉਸਨੇ ਇੱਕ ਆਸਟ੍ਰੇਲੀਆਈ ਔਰਤ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਸ ਨੂੰ ਇੱਕ ਸਾਥੀ ਵੀਜ਼ਾ ਮਿਲਿਆ। ਇਸ ਤੋਂ ਬਾਅਦ ਉਸ ਨੂੰ ਤਿੰਨ ਵਾਰ ਰੈਜ਼ੀਡੈਂਟ ਰਿਟਰਨ ਵੀਜ਼ਾ (RRV) ਜਾਰੀ ਕੀਤਾ ਗਿਆ। ਇਹ ਵੀਜ਼ਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰਦੇ ਹਨ ਅਤੇ ਵਾਪਸ ਆਉਂਦੇ ਹਨ। ਦੂਜੇ ਪਾਸੇ, ਨਵੀਦ ਅਕਰਮ ਦਾ ਜਨਮ ਆਸਟ੍ਰੇਲੀਆ ਵਿੱਚ ਹੋਇਆ ਸੀ ਅਤੇ ਉਹ ਇੱਕ ਆਸਟ੍ਰੇਲੀਆਈ ਨਾਗਰਿਕ ਹੈ। ਇਸ ਦੇ ਬਾਵਜੂਦ ਨਵੀਦ ਆਪਣੇ ਪਿਤਾ ਨਾਲੋਂ ਜ਼ਿਆਦਾ ਕੱਟੜਪੰਥੀ ਨਿਕਲਿਆ।
IS ਕਨੈਕਸ਼ਨ ਅਤੇ ਖੁਫੀਆ ਏਜੰਸੀਆਂ ਦੀ ਚਿੰਤਾ
ਪੁਲਸ ਮੁਤਾਬਕ, 2019 ਵਿੱਚ ਇਸਲਾਮਿਕ ਸਟੇਟ ਅੱਤਵਾਦੀ ਇਸਹਾਕ ਅਲ-ਮਤਾਰੀ, ਜਿਸਨੇ ਆਈਐਸਆਈਐਸ ਦਾ ਇੱਕ ਆਸਟ੍ਰੇਲੀਆਈ ਕਮਾਂਡਰ ਹੋਣ ਦਾ ਦਾਅਵਾ ਕੀਤਾ ਸੀ, ਨੂੰ ਆਸਟ੍ਰੇਲੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਜਾਂਚ ਏਜੰਸੀਆਂ ਨੂੰ ਸ਼ੱਕ ਸੀ ਕਿ ਨਵੀਦ ਅਕਰਮ ਇਸ ਅੱਤਵਾਦੀ ਅਤੇ ਆਈਐਸਆਈਐਸ ਦੇ ਸੰਪਰਕ ਵਿੱਚ ਹੋ ਸਕਦਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਵੀਦ ਕੁਝ ਪਾਕਿਸਤਾਨੀ ਅੱਤਵਾਦੀਆਂ ਦੇ ਸੰਪਰਕ ਵਿੱਚ ਸੀ ਅਤੇ ਇਸ ਲਈ ਉਸ ਨੂੰ ਖ਼ਤਰਾ ਮੰਨਿਆ ਜਾਂਦਾ ਸੀ। ਹਾਲਾਂਕਿ, ਕਾਰਵਾਈ ਦੀ ਘਾਟ ਕਾਰਨ ਨਵੀਦ ਨੇ ਆਪਣੇ ਪਿਤਾ ਨਾਲ ਮਿਲ ਕੇ ਇਹ ਹਮਲਾ ਕੀਤਾ।
ਇਹ ਵੀ ਪੜ੍ਹੋ : ਸਾਵਧਾਨ! ਅੱਜ ਰਾਤ ਤੇ ਮੰਗਲਵਾਰ ਸਵੇਰੇ ਉੱਤਰੀ ਭਾਰਤ 'ਚ ਸੰਘਣੀ ਧੁੰਦ ਦੀ ਚਿਤਾਵਨੀ
ਸਾਜ਼ਿਸ਼, ਹਥਿਆਰ ਅਤੇ ਗੰਨ ਕਲੱਬ ਕਨੈਕਸ਼ਨ
ਜਾਂਚ ਤੋਂ ਪਤਾ ਲੱਗਾ ਕਿ ਨਵੀਦ ਅਕਰਮ ਬਹੁਤ ਪਹਿਲਾਂ ਸਕੂਲ ਛੱਡ ਗਿਆ ਸੀ ਅਤੇ ਇੱਕ ਮਿਸਤਰੀ ਵਜੋਂ ਕੰਮ ਕਰਦਾ ਸੀ। ਪਿਤਾ-ਪੁੱਤਰ ਨੇ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਦੌਰਾਨ ਇਸ ਹਮਲੇ ਦੀ ਸਾਜ਼ਿਸ਼ ਰਚੀ ਸੀ। ਇਹ ਵੀ ਖੁਲਾਸਾ ਹੋਇਆ ਕਿ ਸਾਜਿਦ ਅਕਰਮ ਇੱਕ ਗੰਨ ਕਲੱਬ ਦਾ ਮੈਂਬਰ ਸੀ ਅਤੇ ਉਸ ਕੋਲ 6 ਲਾਇਸੈਂਸੀ ਬੰਦੂਕਾਂ ਸਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਹਮਲੇ ਵਿੱਚ ਕੀਤੀ ਗਈ ਸੀ। ਜਾਣਕਾਰੀ ਮੁਤਾਬਕ, ਜਦੋਂ ਪੁਲਸ ਨੇ ਸਾਜਿਦ ਅਕਰਮ ਨੂੰ ਗੋਲੀ ਮਾਰ ਦਿੱਤੀ ਤਾਂ ਉਸਦਾ ਪੁੱਤਰ ਨਵੀਦ ਅਕਰਮ ਆਪਣੇ ਪਿਤਾ ਵੱਲ ਦੇਖਣ ਦੀ ਬਜਾਏ ਯਹੂਦੀ ਵਿਰੋਧੀ ਨਾਅਰੇ ਲਗਾਉਂਦੇ ਹੋਏ ਗੋਲੀਬਾਰੀ ਕਰਦਾ ਰਿਹਾ। ਇਸ ਹਮਲੇ ਵਿੱਚ ਇੱਕ 10 ਸਾਲ ਦੀ ਬੱਚੀ ਵੀ ਮਾਰੀ ਗਈ। ਇਹ ਕੱਟੜਤਾ ਦੀ ਸਭ ਤੋਂ ਖਤਰਨਾਕ ਤਸਵੀਰ ਹੈ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਾ ਸਖ਼ਤ ਸੰਦੇਸ਼
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਇਸ ਅੱਤਵਾਦੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਕੋਣ ਤੋਂ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਆਪਣੀ ਪੂਰੀ ਤਾਕਤ ਲਗਾਵੇਗੀ।

ਪਾਕਿਸਤਾਨ ਕਨੈਕਸ਼ਨ ਅਤੇ ਦੁਨੀਆ ਦੇ ਦੋਹਰੇ ਮਾਪਦੰਡ
ਭਾਰਤ 'ਚ ਜਦੋਂ 26/11, ਉੜੀ, ਪੁਲਵਾਮਾ ਅਤੇ ਪਹਿਲਗਾਮ ਵਰਗੇ ਅੱਤਵਾਦੀ ਹਮਲੇ ਹੋਏ, ਉਦੋਂ ਭਾਰਤ ਨੇ ਵਾਰ-ਵਾਰ ਦੁਨੀਆ ਨੂੰ ਪਾਕਿਸਤਾਨ ਦੇ ਅੱਤਵਾਦੀ ਨੈੱਟਵਰਕ ਦੇ ਬਾਰੇ ਵਿੱਚ ਚਿਤਾਵਨੀ ਦਿੱਤੀ, ਪਰ ਉਦੋਂ ਦੁਨੀਆ ਨਨੇ ਇਸ ਨੂੰ ਭਾਰਤ-ਪਾਕਿ ਵਿਵਾਦ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਅੱਜ ਜਦੋਂ ਆਸਟ੍ਰੇਲੀਆ ਵਿੱਚ ਅੱਤਵਾਦੀ ਹਮਲੇ ਦਾ ਪਾਕਿਸਤਾਨ ਕਨੈਕਸ਼ਨ ਸਾਹਮਣੇ ਆ ਰਿਹਾ ਹੈ, ਉਦੋਂ ਉਹੀ ਦੇਸ਼ ਇਸ ਨੂੰ ਗੰਭੀਰ ਖਤਰਾ ਮੰਨ ਰਹੇ ਹਨ, ਇਹ ਦੁਨੀਆ ਦੇ ਦੋਹਰੇ ਮਾਪਦੰਡ ਨੂੰ ਦਿਖਾਉਂਦਾ ਹੈ।
