Smart India ; ਭਾਰਤ ਦੀ AI ਦੇ ਮਾਮਲੇ ''ਚ ਲੰਬੀ ਛਲਾਂਗ, UK ਤੇ ਦੱਖਣੀ ਕੋਰੀਆ ਨੂੰ ਵੀ ਛੱਡ''ਤਾ ਪਿੱਛੇ
Tuesday, Dec 16, 2025 - 02:33 PM (IST)
ਇੰਟਰਨੈਸ਼ਨਲ ਡੈਸਕ : ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅੱਜ ਭਾਰਤ 'ਚ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਇਸ ਰੇਸ 'ਚ ਭਾਰਤ ਨੇ UK ਅਤੇ ਸਾਊਥ ਕੋਰੀਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਟੈਨਫੋਰਡ ਯੂਨੀਵਰਸਿਟੀ ਦੀ ਹਾਲੀਆ ਰਿਪੋਰਟ ਅਨੁਸਾਰ ਇਸ ਰੇਸ 'ਚ ਭਾਰਤ ਤੀਸਰੇ ਸਥਾਨ 'ਤੇ ਹੈ ਜਦਕਿ ਪਿਛਲੇ ਸਾਲ ਭਾਰਤ 7ਵੇਂ ਸਥਾਨ 'ਤੇ ਸੀ। ਰਿਪੋਰਟ ਅਨੁਸਾਰ ਅਮਰੀਕਾ ਦਾ ਸਕੋਰ 78.6, ਚੀਨ ਦਾ ਸਕੋਰ 36.95 ਹੈ ਜਦਕਿ ਭਾਰਤ ਨੂੰ 21.59 ਸਕੋਰ ਮਿਲੇ ਹਨ। ਇਸ ਲਿਸਟ 'ਚ ਭਾਰਤ ਅਮਰੀਕਾ ਅਤੇ ਚੀਨ ਤੋਂ ਕਾਫੀ ਪਿੱਛੇ ਹੈ ਅਤੇ ਹੁਣ ਸਾਲ ਭਰ 'ਚ ਹੀ ਭਾਰਤ ਨੇ ਇਕ ਲੰਬੀ ਛਲਾਂਗ ਲਗਾ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ।
ਕੀ ਹੈ AI ਟੂਲ ?
AI ਆਨਲਾਈਨ ਡੈਸ਼ਬੋਰਡ ਵਾਇਬਰੈਂਸੀ ਟੂਲ ਹੈ। ਇਹ ਟੂਲ ਦੁਨੀਆ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦੌੜ 'ਚ ਖੋਜ ਅਤੇ ਵਿਕਾਸ, ਹੁਨਰਮੰਦ AI ਪ੍ਰਤਿਭਾ ਦੀ ਉਪਲਬਧਤਾ, ਨਿਵੇਸ਼ ਅਤੇ ਨਤੀਜੇ ਵਜੋਂ ਆਰਥਿਕ ਪ੍ਰਭਾਵ, ਤਕਨੀਕੀ ਬੁਨਿਆਦੀ ਢਾਂਚਾ, ਜਨਤਕ ਧਾਰਨਾ ਅਤੇ ਸਰਕਾਰੀ ਨੀਤੀਆਂ ਸ਼ਾਮਲ ਹਨ। ਇਨ੍ਹਾਂ ਸਾਰੇ ਕਾਰਕਾਂ ਨੂੰ ਕਿਸੇ ਦੇਸ਼ ਦੀ AI ਈਕੋਸਿਸਟਮ ਦੀ ਤਾਕਤ ਨਿਰਧਾਰਤ ਕਰਨ ਲਈ ਵਿਚਾਰਿਆ ਜਾਂਦਾ ਹੈ।
ਸੱਤਵੇਂ ਤੋਂ ਤੀਸਰੇ ਸਥਾਨ 'ਤੇ ਕਿਵੇਂ ਪਹੁੰਚਿਆ ਭਾਰਤ ?
AI ਦੀ ਦੌੜ 'ਚ ਭਾਰਤ ਨੇ ਕਈ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡਦਿਆਂ ਗਲੋਬਲ ਰੇਸ 'ਚ ਆਪਣੀ ਸਥਿਤੀ ਪੂਰੀ ਮਜ਼ਬੂਤ ਕੀਤੀ ਹੈ। ਦਰਅਸਲ, ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਸਟਾਰਟਅੱਪ ਈਕੋ ਸਿਸਟਮ, ਮਜ਼ਬੂਤ ਨੀਤੀ ਅਤੇ AI ਦੇ ਵੱਡੇ ਪੂਲ ਨੇ ਭਾਰਤ ਨੂੰ ਅੱਗੇ ਲਿਜਾਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਸਟਾਰਟਅੱਪ ਅਤੇ ਪ੍ਰਾਈਵੇਟ ਸੈਕਟਰ 'ਚ AI ਦੀ ਕੀ ਹੈ ਲੋੜ ?
ਭਾਰਤ ਦੇ ਵੱਡੇ ਡਿਜ਼ੀਟਲ ਬਾਜ਼ਾਰ ਅਤੇ ਐਕਟਿਵ ਕੰਪਨੀਆਂ AI ਵਾਇਬਰੈਂਸੀ ਦੇ ਤੇਜ਼ੀ ਨਾਲ ਵਧ ਰਹੇ ਸਟਾਰਟਅੱਪ ਅਤੇ ਈਕੋਸਿਸਟਮ ਨਾਲ ਜੁੜੇ ਹੋਏ ਹਨ। ਐਜ਼ੂਕੇਸ਼ਨ ਅਤੇ ਲਾਜਿਸਟਿਕਸ ਵਰਗੇ ਸਾਰੇ ਸੈਕਟਰ AI ਨਾਲ ਜੁੜੇ ਹੋਏ ਹਨ। AI ਇਨ੍ਹਾਂ ਸਾਰੇ ਖੇਤਰਾਂ ਨੂੰ ਆਰਥਿਕ ਪੱਖੋਂ ਆਪਸੀ ਪ੍ਰਤੀਯੋਗੀ ਬਣਾਉਣ 'ਚ ਅਹਿਮ ਰੋਲ ਅਦਾ ਕਰ ਰਿਹਾ ਹੈ।
Github ਪ੍ਰੋਜੈਕਟ 'ਚ ਭਾਰਤ ਦਾ ਯੋਗਦਾਨ
ਸਾਲ 2024 'ਚ ਭਾਰਤ AI ਨਾਲ ਜੁੜੇ GitHub ਪ੍ਰੋਜੈਕਟਾਂ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਦੂਸਰਾ ਦੇਸ਼ ਬਣ ਗਿਆ ਹੈ। AI ਸਕਿੱਲ ਪੈਨੀਟ੍ਰੇਸ਼ਨ ਦੇ ਮਾਮਲੇ 'ਚ ਵੀ ਭਾਰਤ ਦੁਨੀਆਂ ਦੇ ਸਾਰੇ ਟਾਪ ਦੇਸ਼ਾਂ 'ਚ ਸ਼ਾਮਿਲ ਹੈ। ਇਸ ਰੈਂਕਿੰਗ ਤੋਂ ਭਾਰਤ ਦੀ ਮਜ਼ਬੂਤ ਇੰਜੀਨਿਅਰਿੰਗ ਪਲੇਟਫਾਰਮ ਦਾ ਪਤਾ ਲੱਗਦਾ ਹੈ। ਅੱਜ ਭਾਰਤ AI ਵਿਕਸਿਤ ਹੱਬ ਵਜੋਂ ਆਪਣੇ-ਆਪ ਨੂੰ ਸਥਾਪਿਤ ਕਰ ਰਿਹਾ ਹੈ, ਖਾਸ ਕਰਕੇ ਅਕਾਦਮਿਕ ਇੰਡਸਟਰੀ 'ਚ ਵੱਧਦਾ ਸਹਿਯੋਗ ਭਾਰਤ ਨੂੰ ਹੋਰ ਵੀ ਮਜ਼ਬੂਤ ਕਰ ਰਿਹਾ ਹੈ।
ਅਮਰੀਕਾ ਅਤੇ ਚੀਨ ਨਾਲੋਂ ਪਿਛੜਨ ਦਾ ਕਾਰਨ
AI ਰੈਂਕਿੰਗ ਮੁਕਾਬਲੇ 'ਚ ਭਾਰਤ ਅਮਰੀਕਾ ਅਤੇ ਚੀਨ ਨਾਲੋਂ ਪਿੱਛੜਨ ਦਾ ਇਕ ਕਾਰਨ ਡਾਟਾ ਕੁਆਲਿਟੀ ਅਤੇ ਐਡਵਾਂਸ R&D ਸਮਰੱਥਾ 'ਚ ਰੁਕਾਵਟ ਅਤੇ ਹੋਰ ਵੱਡੀਆਂ ਚੁਣੌਤੀਆਂ ਹਨ। ਭਾਰਤ ਨੂੰ ਪ੍ਰਮੁੱਖ ਸ਼ਹਿਰੀ ਕੇਂਦਰਾਂ 'ਚ AI ਰੈਗੂਲੇਸ਼ਨ ਅਤੇ ਅਕਸੈਸ 'ਤੇ ਕੰਮ ਕਰਨ ਦੀ ਹੋਰ ਲੋੜ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਕਾਰਨਾਂ ਕਰਕੇ ਭਾਰਤ ਦੀ ਰੈਂਕਿੰਗ ਅਮਰੀਕਾ ਅਤੇ ਚੀਨ ਨਾਲੋਂ ਘੱਟ ਹੈ। ਜੇਕਰ ਭਾਰਤ AI 'ਚ ਨਿਵੇਸ਼ ਬਣਾ ਕੇ ਰਖੇਗਾ ਤਾਂ ਆਉਣ ਵਾਲੇ ਸਮੇਂ 'ਚ ਭਾਰਤ ਦੀ AI ਰੈਂਕਿੰਗ ਹੋਰ ਵੀ ਵਧ ਜਾਵੇਗੀ।
