ਮੁੜ ਕੰਬੀ ਧਰਤੀ ! 6.7 ਤੀਬਰਤਾ ਵਾਲੇ ਭੂਚਾਲ ਮਗਰੋਂ ਜਾਪਾਨ ''ਚ ਸੁਨਾਮੀ ਦੀ ਚੇਤਾਵਨੀ ਜਾਰੀ
Friday, Dec 12, 2025 - 09:29 AM (IST)
ਟੋਕੀਓ (ਏਜੰਸੀ)- ਜਾਪਾਨ ਨੇ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਅੱਜ ਮੁੜ 6.7 ਤੀਬਰਤਾ ਦਾ ਭੂਚਾਲ ਆਉਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ, ਨੁਕਸਾਨ ਅਤੇ ਜ਼ਖਮੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਸਪੱਸ਼ਟ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਹੁਣ ਕੋਈ ਵੀ ਲੈ ਸਕੇਗਾ ਅਮਰੀਕਾ ਦੀ ਨਾਗਰਿਕਤਾ ! ਟਰੰਪ ਨੇ ਲਾਂਚ ਕੀਤਾ 'ਗੋਲਡ ਕਾਰਡ'
ਸ਼ੁੱਕਰਵਾਰ ਦਾ ਇਹ ਭੂਚਾਲ ਇਸ ਹਫ਼ਤੇ ਦੇ ਸ਼ੁਰੂ ਵਿੱਚ ਉੱਤਰੀ ਖੇਤਰ ਵਿੱਚ ਆਏ 7.5 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਇਆ ਹੈ, ਜਿਸ ਕਾਰਨ ਕੁੱਝ ਲੋਕ ਜ਼ਖਮੀ ਹੋਏ, ਹਲਕਾ ਨੁਕਸਾਨ ਹੋਇਆ ਅਤੇ ਸੁਨਾਮੀ ਦੀਆਂ ਲਹਿਰਾਂ ਆਈਆਂ ਸਨ। ਸੋਮਵਾਰ ਨੂੰ ਆਏ ਉਸ ਪਿਛਲੇ ਭੂਚਾਲ ਵਿੱਚ ਘੱਟੋ-ਘੱਟ 34 ਲੋਕ ਜ਼ਖਮੀ ਹੋਏ ਸਨ।
ਇਹ ਵੀ ਪੜ੍ਹੋ: 167,00,00,000 ਦਾ ਮਾਲਕ ਹੈ 'ਧੁਰੰਦਰ' ਦਾ ਇਹ ਅਦਾਕਾਰ ! 50 ਦੀ ਉਮਰ 'ਚ ਵੀ ਕੁਆਰਾ
