POK ’ਚ ਚੀਨ ਦੇ ਸੜਕ ਬਣਾਉਣ ਵਿਰੁੱਧ ਭੜਕੀ ਹਿੰਸਾ

Monday, Jan 18, 2021 - 10:42 PM (IST)

POK ’ਚ ਚੀਨ ਦੇ ਸੜਕ ਬਣਾਉਣ ਵਿਰੁੱਧ ਭੜਕੀ ਹਿੰਸਾ

ਲਾਹੌਰ- ਪਾਕਿਸਤਾਨ ’ਚ ਚੀਨ ਦੀ ਵਧ ਰਹੀ ਦਖਲ ਅੰਦਾਜ਼ੀ ਵਿਰੁੱਧ ਲੋਕਾਂ ਦੀ ਵਿਦਰੋਹ ਹੁਣ ਖੁਲ ਕੇ ਸਾਹਮਣੇ ਆਉਣ ਲੱਗਾ ਹੈ। ਪਾਕਿ ਮਕਬੂਜ਼ਾ ਕਸ਼ਮੀਰ ’ਚ ਚੀਨ ਵਲੋਂ ਸੜਕ ’ਤੇ ਇੱਥੋਂ ਦੇ ਲੋਕ ਭੜਕ ਗਏ ਅਤੇ ਹਿੰਸਾ ’ਤੇ ਉਤਰ ਆਏ। ਇਸ ਦੌਰਾਨ ਪੁਲਸ ’ਤੇ ਪੱਥਰ ਸੁੱਟੇ ਅਤੇ ਇਕ ਚੈੱਕ ਪੋਸਟ ਸਾੜ ਦਿੱਤੀ। ਦਰਅਸਲ, ਇੱਥੋਂ ਦੇ ਲੋਕ ਵਿਰੋਧ ਤੋਪਖਾਨੇ ਅਤੇ ਫੌਜੀ ਜਵਾਨਾਂ ਨੂੰ ਖੇਤਰ ’ਚ ਤਬਦੀਲ ਕਰਨ ਲਈ ਬੀਜਿੰਗ ਯਾਰਕੰਦ ਤੋਂ ਗੁਲਾਮ ਕਸ਼ਮੀਰ ਤੱਕ 33 ਕਿਲੋਮੀਟਰ ਦੀ ਸੜਕ ਬਣਾਉਣ ਨੂੰ ਲੈ ਕੇ ਵਿਰੋਧ ਕਰ ਰਹੇ ਹਨ।
ਇਕ ਇੰਟਰਵਿਊ ’ਚ ਨਾਗਰਿਕ ਅਧਿਕਾਰ ਵਰਕਰ ਅਮਜਦ ਅਯੂਬ ਮਿਰਜ਼ਾ ਨੇ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਵਲੋਂ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਇੱਥੋਂ ਦੇ ਲੋਕ ਬਹੁਤ ਨਾਰਾਜ਼ ਹਨ। 13 ਜਨਵਰੀ ਤੋਂ ਇੱਥੇ ਹੜਤਾਲ ਚੱਲ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਹੋਇਆ ਵਿਰੋਧ ਪ੍ਰਦਰਸ਼ਨ ਇਸੇ ਹੜਤਾਲ ਦਾ ਹਿੱਸਾ ਸੀ। ਇਕ ਮਹੀਨੇ ’ਚ ਇਹ ਦੂਜੀ ਵਾਰ ਹੈ ਜਦੋਂ ਹੜਤਾਲ ਦੇ ਵਿਰੋਧ-ਪ੍ਰਦਰਸ਼ਨ ਹਿੰਸਕ ਹੋ ਚੁੱਕਿਆ ਹੈ। ਇਸ ਵਾਰ ਇਹ ਵਧੇਰੇ ਵਿਆਪਕ ਹੈ ਅਤੇ ਪੁਲਸ ਦੇ ਕਾਬੂ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖੋ ਤਾਂ ਗੁਲਾਮ ਕਸ਼ਮੀਰ ਪਾਕਿਸਤਾਨ ਦੇ ਹੱਥ ’ਚੋਂ ਨਿਕਲ ਚੁੱਕਿਆ ਹੈ।
ਮਿਰਜ਼ਾ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਆਉਣ ਤੋਂ ਬਾਅਦ ਗੁਲਾਮ ਕਸ਼ਮੀਰ ’ਚ ਅਰਾਜਕਤਾ ਦਾ ਮਾਹੌਲ ਹੈ। ਖੇਤਰ ਦੇ ਲੋਕ ਭੋਜਨ ਦੀ ਘਾਟ ਤੋਂ ਪ੍ਰੇਸ਼ਾਨ ਹਨ। ਨਾ ਤਾਂ ਇੱਥੇ ਬਿਜਲੀ ਹੈ ਅਤੇ ਨਾ ਹੀ ਪੀਣ ਦਾ ਸਾਫ ਪਾਣੀ। ਸ਼ਹਿਰ ਗੰਦਗੀ ਨਾਲ ਭਰਿਆ ਪਿਆ ਹੈ। ਪੂਰਾ ਸਿਸਟਮ ਨਸ਼ਟ ਹੋ ਗਿਆ ਹੈ। ਪਾਕਿਸਤਾਨ ਸਰਕਾਰ ਨੇ ਇਸ ਦੇਸ਼ ਦਾ 5ਵਾਂ ਸੂਬਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਇਸ ਕਦਮ ਦਾ ਇਥੋ ਦੇ ਲੋਕ ਵਿਰੋਧ ਕਰ ਰਹੇ ਹਨ ਅਤੇ ਹਰ ਦਿਨ ਇਸ ਦੇ ਖਿਲਾਫ ਵਿਰੋਧ-ਪ੍ਰਦਰਸ਼ਨ ਹੁੰਦਾ ਹੈ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News