ਗਰਭਵਤੀ ਹੋਣ ਤੋਂ ਬਚਣ ਲਈ ਜਨਾਨੀ ਨੇ ਲਗਵਾਇਆ ਸੀ ਗਰਭ ਨਿਰੋਧਕ, ਓਹੀ ਹੱਥ 'ਚ ਲੈ ਕੇ ਪੈਦਾ ਹੋਇਆ ਬੱਚਾ

07/15/2020 11:18:36 AM

ਹਾਈ ਫੋਂਗ/ਵੀਅਤਨਾਮ : ਵੀਅਤਨਾਮ ਤੋਂ ਇਕ ਅਜਿਹਾ ਮਾਮਲੇ ਸਾਹਮਣੇ ਆਇਆ ਹੈ, ਜਿਸ ਨੇ ਹਰ ਇਕ ਨੂੰ ਹੈਰਾਨ ਕਰ ਦਿੱਤਾ। ਦਰਅਸਲ ਵੀਅਤਨਾਮ ਦੇ ਹਾਈ ਫੋਂਗ ਸ਼ਹਿਰ ਦੇ ਹਾਈ ਫੋਂਗ ਇੰਟਰਨੈਸ਼ਨਲ ਹਸਪਤਾਲ ਵਿਚ ਬੀਤੇ ਦਿਨੀਂ ਇਕ ਬੱਚੇ ਦਾ ਜਨਮ ਹੋਇਆ। ਡਾਕਟਰਾਂ ਮੁਤਾਬਕ ਜਦੋਂ ਇਹ ਬੱਚਾ ਪੈਦਾ ਹੋਇਆ ਉਸਦੇ ਹੱਥ ਵਿਚ ਐਂਟੀ ਪ੍ਰੈਗਨੈਂਸੀ ਕੰਟਰਾਸੇਪਟਿਵ (IUD) ਸੀ, ਜਿਸ ਨੂੰ ਉਸ ਦੀ ਮਾਂ ਨੇ ਗਰਭਵਤੀ ਨਾ ਹੋਣ ਲਈ ਇਸਤੇਮਾਲ ਕੀਤਾ ਸੀ। ਭਾਰਤ ਵਿਚ ਇਸ ਨੂੰ ਕਾਪਰ-ਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਇਸਤੇਮਾਲ ਕਰਕੇ ਔਰਤਾਂ ਕੁੱਝ ਸਾਲਾਂ ਲਈ ਗਰਭਵਤੀ ਹੋਣ ਤੋਂ ਬੱਚ ਜਾਂਦੀਆਂ ਹਨ। ਇਸ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਦਿ ਸੰਨ 'ਚ ਛਪੀ ਇਕ ਖ਼ਬਰ ਮੁਤਾਬਕ ਨਾ ਸਿਰਫ਼ ਇਹ ਗਰਭ ਨਿਰੋਧਕ ਆਪਣਾ ਕੰਮ ਕਰਣ ਵਿਚ ਫੇਲ ਹੋਇਆ ਸਗੋਂ ਇਹ ਪੈਦਾ ਹੋਣ ਵਾਲੇ ਬੱਚੇ ਦੇ ਹੱਥ ਵਿਚ ਕਿਵੇਂ ਆਇਆ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ। ਇਸ ਸਭ ਦੇਖ ਡਾਕਟਰ ਵੀ ਹੈਰਾਨ ਰਹਿ ਗਏ। ਉਥੇ ਹੀ ਜਦੋਂ ਉਨ੍ਹਾਂ ਨੇ ਇਸ ਬਾਰੇ ਵਿਚ ਜਨਾਨੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਗਰਭਵਤੀ ਹੋਣ ਤੋਂ ਬਚਣ ਲਈ ਇਹ ਲਗਵਾਇਆ ਸੀ। ਡਾਕਟਰ ਨੂੰ ਇਹ ਮਾਮਲਾ ਰੋਚਕ ਲੱਗਿਆ ਅਤੇ ਉਨ੍ਹਾਂ ਨੇ ਇਸ ਦੀ ਤਸਵੀਰ ਲੈ ਲਈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਕਿ ਲੋਕ ਇਸ ਨੂੰ ਵੇਖਕੇ ਹੈਰਾਨ ਹੋਣ ਵਾਲੇ ਹਨ। ਡਾਕਟਰਾਂ ਮੁਤਾਬਕ ਇਹ ਡਿਵਾਇਸ ਕਦੇ-ਕਦੇ ਆਪਣੀ ਠੀਕ ਜਗ੍ਹਾ ਤੋਂ ਹਿੱਲ ਜਾਂਦੀ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਸੋਸ਼ਲ ਮੀਡੀਆ 'ਤੇ ਇਸ ਬੱਚੇ ਨੂੰ ਮਿਰੇਕਲ ਬੇਬੀ ਨਾਮ ਦਿੱਤਾ ਜਾ ਰਿਹਾ ਹੈ।


cherry

Content Editor

Related News