ਬੁਰਜ ਖਲੀਫਾ ਦੀਆਂ ਖਿੜਕੀਆਂ ਦੀ ਸਫਾਈ ਕਰਨ ਦੀ ਵੀਡੀਓ ਵਾਇਰਲ

01/28/2019 12:21:06 AM

ਦੁਬਈ — ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਮੰਨੀ ਜਾਣ ਵਾਲੀ ਬੁਰਜ ਖਲੀਫਾ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 828 ਮੀਟਰ ਉੱਚੀ ਇਸ ਬਿਲਡਿੰਗ ਦੇ ਚਮਚਮਾਉਂਦੇ ਸ਼ੀਸ਼ੇ ਦੀਆਂ ਖਿੜਕੀਆਂ ਦੁਬਈ 'ਚ ਸੈਲਾਨੀਆਂ ਲਈ ਖਿੱਚ ਦੀਆਂ ਕੇਂਦਰ ਹਨ। ਇਸ ਬਿਲਡਿੰਗ 'ਚ ਸ਼ੀਸ਼ੇ ਦੀਆਂ ਖਿੜਕੀਆਂ ਦੀ ਸਫਾਈ ਦੀ ਇਕ ਵੀਡੀਓ ਬੁਰਜ ਖਲੀਫਾ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਕੰਮ ਕਿਸੇ ਮਾਹਿਰ ਸਟੰਟਮੈਨ ਦਾ ਹੀ ਹੈ।
ਬੁਰਜ ਖਲੀਫਾ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਕਿ ਇਸ ਦੀ ਗਲਾਸ ਵਿੰਡੋ ਨੂੰ ਸਾਫ ਕਰਨ ਲਈ ਕਰੀਬ 3 ਮਹੀਨੇ ਲੱਗਦੇ ਹਨ ਅਤੇ ਸਾਲ 'ਚ ਫੋਰ ਗਲਾਸ ਵਿੰਡੋ ਦੀ ਸਫਾਈ ਕੀਤੀ ਜਾਂਦੀ ਹੈ। ਗਲਾਸ ਵਿੰਡੋ ਦੀ ਸਫਾਈ ਲਈ ਹਵਾ ਦਾ ਵਹਾਅ ਅਤੇ ਧੁੱਪ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਸਫਾਈ ਮੁਲਾਜ਼ਮਾਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ।


ਗਲਾਸ ਵਿੰਡੋ ਦੀ ਸਫਾਈ ਕਰਨ ਵਾਲਿਆਂ ਨੂੰ ਗਰਮੀ ਦੇ ਦਿਨਾਂ 'ਚ ਖਾਸ ਤੌਰ 'ਤੇ ਮੂਨ ਸੂਟ ਪਵਾ ਦਿੱਤਾ ਜਾਂਦਾ ਹੈ। ਸਫਾਈ ਦੌਰਾਨ ਸਰੀਰ 'ਚ ਗਰਮੀ ਕਾਰਨ ਕਮੀ ਨਾ ਹੋਵੇ ਇਸ ਲਈ ਹਾਈਡ੍ਰੇਸ਼ਨ ਪੈਕ ਵੀ ਦਿੱਤਾ ਜਾਂਦਾ ਹੈ। ਸੂਰਜ ਦੀਆਂ ਕਿਰਣਾਂ ਦੀ ਸਥਿਤੀ ਮੁਤਾਬਕ ਸਫਾਈ ਦੀ ਦਿਸ਼ਾ ਤੈਅ ਕੀਤੀ ਜਾਂਦੀ ਹੈ। ਸਫਾਈ ਕਰਮੀਆਂ ਨੂੰ ਰੋਪ (ਰੱਸੀ) ਦੇ ਸਹਾਰੇ ਉੱਪਰ ਭੇਜਿਆ ਜਾਂਦਾ ਹੈ ਅਤੇ ਇਸ ਦੇ ਲਈ ਸਾਰੇ ਜ਼ਰੂਰੀ ਇੰਤਜ਼ਾਮ ਕੀਤੇ ਜਾਂਦੇ ਹਨ।


Related News