ਵਾਹਨ 'ਚ ਆਈ ਗੜਬੜੀ ਕਾਰਨ ਦੱਖਣੀ ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ

08/04/2020 2:12:15 PM

ਬੈਨਿੰਗ/ਅਮਰੀਕਾ (ਭਾਸ਼ਾ) : ਲਾਸ ਏਂਜਲਸ ਦੇ ਪੂਰਬ ਵਿਚ ਸਥਿਤ ਪਹਾੜਾਂ ਦੇ ਜੰਗਲਾਂ ਵਿਚ ਅੱਗ ਇਕ ਡੀਜ਼ਲ ਵਾਹਨ ਵਿਚ ਆਈ ਗੜਬੜੀ ਕਾਰਨ ਲੱਗੀ ਸੀ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੈਲੀਫੋਰਨੀਆ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਵੱਲੋਂ ਜ਼ਾਰੀ ਬਿਆਨ ਮੁਤਾਬਕ ਵਾਹਨ ਦੀ ਨਿਕਾਸ ਪ੍ਰਣਾਲੀ ਵਿਚੋਂ ਸੜਦਾ ਹੋਇਆ ਕਾਰਬਨ ਨਿਕਲਣ ਕਾਰਨ ਚੈਰੀ ਵੈਲੀ ਵਿਚ ਓਕ ਗਲੇਨ ਰੋਡ 'ਤੇ ਸ਼ੁੱਕਰਵਾਰ ਨੂੰ ਕਈ ਸਥਾਨਾਂ 'ਤੇ ਅੱਗ ਲੱਗ ਗਈ ਸੀ ਅਤੇ ਅਧਿਕਾਰੀਆਂ ਨੇ ਅਜਿਹੇ ਵਾਹਨ ਨੂੰ ਵੇਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚ ਕਰਤਾਵਾਂ ਨਾਲ ਸੰਪਰਕ ਕਰਣ ਨੂੰ ਕਿਹਾ ਸੀ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਕਈ ਜੰਗਲਾਂ ਵਿਚ ਲੱਗੀ ਅੱਗ ਨਾਲ ਰਿਵਰਸਾਈਡ ਕਾਊਂਟੀ ਵਿਚ ਉੱਠੀਆਂ ਅੱਗ ਦੀਆਂ ਲਪਟਾਂ ਨੇ ਸ਼ੁੱਕਰਵਾਰ ਤੋਂ ਹੁਣ ਤੱਕ 106 ਵਰਗ ਕਿਲੋਮੀਟਰ ਖੇਤਰ ਦੀਆਂ ਸੁੱਕੀਆਂ ਝਾੜੀਆਂ ਅਤੇ ਲਕੜਾਂ ਨੂੰ ਜਲਾ ਕੇ ਮਿੱਟੀ ਕਰ ਦਿੱਤਾ ਹੈ।

ਅਮਰੀਕੀ ਰੈੱਡ ਕਰਾਸ ਦੇ ਬੁਲਾਰੇ ਜਾਨ ਮੈਡਿਨਾ ਨੇ ਕਿਹਾ ਕਿ ਸੋਮਵਾਰ ਦੁਪਹਿਰ ਤੱਕ ਅੱਗ 'ਤੇ ਸਿਰਫ਼ 5 ਫ਼ੀਸਦੀ ਤੱਕ ਕਾਬੂ ਪਾਇਆ ਜਾ ਸਕਿਆ ਸੀ ਅਤੇ ਇਸ ਅੱਗ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਚੁੱਕੇ ਜਾ ਰਹੇ ਕਦਮਾਂ ਕਾਰਨ ਇਕ ਪਨਾਹ ਘਰ ਵਿਚ ਹੋਰ ਤਣਾਅ ਪੈਦਾ ਕਰ ਦਿੱਤਾ ਹੈ। ਪ੍ਰਭਾਵਿਤ ਖ਼ੇਤਰ ਤੋਂ ਲੋਕਾਂ ਨੂੰ ਕੱਢਣ ਵਾਲੇ ਸਵੈ ਸੈਵਕਾਂ ਨੂੰ ਸਮਾਜਕ ਦੂਰੀ ਦੇ ਇਸ ਸਮੇਂ ਵਿਚ ਉਨ੍ਹਾਂ ਨੂੰ ਕਰੀਬ ਤੋਂ ਸੰਪਰਕ ਵਿਚ ਆਉਣਾ ਪਿਆ। ਇਹ ਅੱਗ ਉਸ ਸਮੇਂ ਲੱਗੀ ਜਦੋਂ ਪੂਰਬੀ ਲਾਸ ਏਂਜਲਸ ਤੋਂ ਕਰੀਬ 137 ਕਿਲੋਮੀਟਰ ਦੂਰ ਬਿਊਮਾਂਟ ਸ਼ਹਿਰ ਕੋਲ ਪੇਂਡੂ ਇਲਾਕੇ ਵਿਚ ਅੱਗ ਲੱਗਣ ਦੀਆਂ 2 ਹੋਰ ਘਟਨਾਵਾਂ ਹੋ ਰਹੀ ਸੀ। ਅੱਗ ਦੀਆਂ ਲਪਟਾਂ ਤੇਜੀ ਨਾਲ ਵੱਧਦੇ ਹੋਏ ਘਰਾਂ ਦੇ ਕਰੀਬ ਤੱਕ ਆ ਗਈਆਂ, ਜਦੋਂਕਿ ਫਾਇਰ ਵਿਭਾਗ ਦੇ ਅਧਿਕਾਰੀ ਹਵਾ ਅਤੇ ਜ਼ਮੀਨ ਤੋਂ ਪਾਣੀ ਦੀਆਂ ਬੌਛਾਰਾਂ ਕਰਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੈਲੀਫੋਰਨੀਆ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਕ ਘਰ ਅਤੇ ਦੋ ਇਮਾਰਤਾਂ ਬਰਬਾਦ ਹੋ ਗਈਆਂ, ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।


cherry

Content Editor

Related News