ਬੇਘਰੇ ਲੋਕਾਂ ਲਈ ਪੋਪ ਦਾ 220 ਸਾਲ ਪੁਰਾਣਾ ਪੈਲੇਸ ਬਣਿਆ ਆਸਰਾਘਰ

Wednesday, Feb 05, 2020 - 12:27 PM (IST)

ਬੇਘਰੇ ਲੋਕਾਂ ਲਈ ਪੋਪ ਦਾ 220 ਸਾਲ ਪੁਰਾਣਾ ਪੈਲੇਸ ਬਣਿਆ ਆਸਰਾਘਰ

ਵੈਟੀਕਨ ਸਿਟੀ (ਬਿਊਰੋ): ਪੋਪ ਫ੍ਰਾਂਸਿਸ ਦੇ ਆਦੇਸ਼ 'ਤੇ 19ਵੀਂ ਸਦੀ ਦੇ ਇਕ ਪੈਲੇਸ ਨੂੰ ਗਰੀਬਾਂ ਅਤੇ ਬੇਘਰੇ ਲੋਕਾਂ ਲਈ ਆਸਰਘਰ ਵਿਚ ਬਦਲ ਦਿੱਤਾ ਗਿਆ ਹੈ। ਇਹ ਪੈਲੇਸ ਵੈਟੀਕਨ ਸਿਟੀ ਦੀ ਜਾਇਦਾਦ ਹੈ ਜਿਸ ਨੂੰ ਪੋਪ ਦੇ ਆਦੇਸ਼ 'ਤੇ ਬੇਘਰੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਬੈੱਡਰੂਮ, ਡਾਈਨਿੰਗ ਰੂਮ ਅਤੇ ਹੋਰ ਸਹੂਲਤਾਂ ਵਾਲੇ ਪਲਾਜ਼ੋ ਮਿਗਲਿਓਰੀ ਨੂੰ ਪਹਿਲਾਂ ਲਗਜ਼ਰੀ ਹੋਟਲ ਬਣਾਇਆ ਜਾ ਰਿਹਾ ਸੀ ਪਰ ਪੋਪ ਫ੍ਰਾਂਸਿਸ ਨੇ ਐਲਾਨ ਕੀਤਾ ਕਿ ਅਜਿਹਾ ਕਰਨ ਦੀ ਬਜਾਏ ਇਸ ਦੇ ਦਰਵਾਜੇ ਬੇਘਰੇ ਲੋਕਾਂ ਲਈ ਖੋਲ੍ਹਣੇ ਚਾਹੀਦੇ ਹਨ। ਪੋਪ ਨੇ ਗਰੀਬਾਂ ਨੂੰ ਸਮਰਪਿਤ ਪਲਾਜ਼ੋ ਮਿਗਲਿਓਰੀ ਪੈਲੇਸ ਨੂੰ 'ਫੋਰ ਪੂਅਰ' ਨਾਮ ਦਿੱਤਾ ਅਤੇ ਕਿਹਾ ਕਿ ਇਹ ਜ਼ਿਆਦਾ ਜ਼ਰੂਰੀ ਹੈ।

PunjabKesari

ਇਹ ਪੈਲੇਸ 19ਵੀਂ ਸਦੀ ਵਿਚ ਔਰਤਾਂ ਦੇ ਧਾਰਮਿਕ ਸਮੂਹ ਦਾ ਹੈੱਡਕੁਆਰਟਰ ਸੀ। ਨੌਜਵਾਨ ਸਿੰਗਲ ਮਦਰ ਅਤੇ ਬੱਚਿਆਂ ਦੀ ਦੇਖਭਾਲ ਵਿਚ ਵੀ ਵਰਤਿਆ ਜਾਂਦਾ ਸੀ। ਇਸ 4 ਮੰਜ਼ਿਲਾ ਇਮਾਰਤ ਦਾ ਪਿਛਲੇ ਸਾਲ ਹੀ ਨਵੀਨੀਕਰਨ ਕੀਤਾ ਗਿਆ ਹੈ। ਇਹ ਸੈਂਟ ਪੀਟਰ ਸਕਵਾਇਰ ਨੇੜੇ ਪ੍ਰਾਈਮ ਲੋਕੇਸ਼ਨ 'ਤੇ ਸਥਿਤ ਹੈ। ਇਸ ਦੇ ਤਿਆਰ ਹੋ ਜਾਣ ਦੇ ਬਾਅਦ ਇਸ ਦੀ ਵਰਤੋਂ 'ਤੇ ਕਾਫੀ ਚਰਚਾ ਹੋਈ। ਅਜਿਹੇ ਵਿਚ ਜ਼ਿਆਦਾਤਰ ਲੋਕਾਂ ਦੀ ਰਾਏ ਸੀ ਕਿ ਇਸ ਨੂੰ ਇਕ ਲਗਜ਼ਰੀ ਹੋਟਲ ਵਿਚ ਬਦਲ ਦਿੱਤਾ ਜਾਵੇ ਜਿਸ ਨਾਲ ਕੈਥੋਲਿਕ ਚਰਚ ਨੂੰ ਕਾਫੀ ਆਮਦਨ ਵੀ ਹੋਵੇਗੀ। 

PunjabKesari

ਵੈਟੀਕਨ ਨਿਊਜ਼ 'ਤੇ ਵੈਟੀਕਨ ਨੇ ਕਿਹਾ ਕਿ ਪੋਪ ਫ੍ਰਾਂਸਿਸ ਨੇ ਅਲਮੋਨੇਰ ਕਾਰਡੀਨਲ ਕੋਨਰਾਡ ਕ੍ਰੇਜਵਸਕੀ (ਗਰੀਬਾਂ ਨੂੰ ਸੇਵਾ ਪ੍ਰਦਾਨ ਕਰਨ ਵਾਲਾ ਅਧਿਕਾਰੀ) ਨੂੰ ਨਿੱਜੀ ਰੂਪ ਨਾਲ ਨਿਰਦੇਸ ਦਿੱਤੇ ਕਿ ਇਸ ਪੈਲੇਸ ਨੂੰ ਬੇਘਰੇ ਲੋਕਾਂ ਲਈ ਆਸਰਾਘਰ ਵਿਚ ਬਦਲ ਦਿੱਤਾ ਜਾਵੇ। ਇਸ ਪੈਲੇਸ ਵਿਚ ਰਹਿਣ ਵਾਲਿਆਂ ਨੂੰ ਸਮਾਜਿਕ ਮਦਦ ਦੇ ਕੰਮਾਂ ਵਿਚ ਵੀ ਲਗਾਇਆ ਜਾਵੇਗਾ। ਇੱਥੇ ਰਹਿਣ ਵਾਲਿਆਂ ਨੂੰ ਇਹ ਸਹੂਲਤ ਵੀ ਦਿੱਤੀ ਗਈ ਕਿ ਉਹ ਹੋਰ ਥਾਵਾਂ 'ਤੇ ਰਹਿਣ ਵਾਲੇ ਬੇਘਰੇ ਲੋਕਾਂ ਲਈ ਖਾਣਾ ਬਣਵਾ ਕੇ ਲਿਜਾ ਸਕਦੇ ਹਨ। ਇਸ ਪੈਲੇਸ ਨੂੰ ਸਾਲ 1800 ਵਿਚ ਬਣਾਇਆ ਗਿਆ ਸੀ। ਇਸ ਵਿਚ ਕਰੀਬ 16 ਵੱਡੇ-ਵੱਡੇ ਬੈੱਡਰੂਮ ਹਨ। ਇਸ ਵਿਚ ਡਾਈਨਿੰਗ ਟੇਬਲ ਤੋਂ ਲੈਕੇ ਬਾਥਰੂਮ ਤੱਕ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਫਿਲਹਾਲ ਇਸ ਵਿਚ 50 ਔਰਤਾਂ ਅਤੇ 50 ਪੁਰਸ਼ਾਂ ਨੂੰ ਮਿਲਾ ਕੇ ਕਰੀਬ 100 ਲੋਕ ਰਹਿ ਰਹੇ ਹਨ। ਇਸ ਦੀ ਹੇਠਲੀ ਮੰਜ਼ਿਲ 'ਤੇ ਕੰਪਿਊਟਰ, ਲਾਈਬ੍ਰੇਰੀ, ਮਨੋਰੰਜਨ ਅਤੇ ਮਨੋਵਿਗਿਆਨੀ ਸਲਾਹ ਜਿਹੀਆਂ ਸਹੂਲਤਾਂ ਦੀ ਵਿਵਸਥਾ ਹੈ। 


author

Vandana

Content Editor

Related News