ਪੋਪ ਫ੍ਰਾਂਸਿਸ ਫਸੇ ਲਿਫਟ ’ਚ, ਦਮਕਲ ਕਰਮੀਆਂ ਨੇ ਕੱਢਿਆ ਬਾਹਰ

Sunday, Sep 01, 2019 - 04:56 PM (IST)

ਪੋਪ ਫ੍ਰਾਂਸਿਸ ਫਸੇ ਲਿਫਟ ’ਚ, ਦਮਕਲ ਕਰਮੀਆਂ ਨੇ ਕੱਢਿਆ ਬਾਹਰ

ਵੈਟੀਕਨ ਸਿਟੀ (ਬਿਊਰੋ)— ਵੈਟੀਕਨ ਸਿਟੀ ਵਿਚ ਪੋਪ ਫ੍ਰਾਂਸਿਸ ਨਾਲ ਐਤਵਾਰ ਨੂੰ ਇਕ ਅਜੀਬ ਘਟਨਾ ਵਾਪਰੀ। ਇੱਥੇ ਪੋਪ ਲਿਫਟ ਵਿਚ ਫਸ ਗਏ, ਜਿਸ ਕਾਰਨ ਉਹ ਹਫਤਾਵਰੀ ਸੰਬੋਧਨ ਕਰਨ ਵਿਚ ਲੇਟ ਹੋ ਗਏ। ਜਾਣਕਾਰੀ ਮੁਤਾਬਕ ਪੋਪ ਕਰੀਬ 25 ਮਿੰਟ ਤੱਕ ਲਿਫਟ ਵਿਚ ਫਸੇ ਰਹੇ। 

 

ਇਸ ਮਗਰੋਂ ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਪੋਪ ਫ੍ਰਾਂਸਿਸ ਨੂੰ ਹਫਤਾਵਰੀ ਏਂਜਲਸ ਪ੍ਰਾਰਥਨਾ ਲਈ ਵੀ ਦੇਰੀ ਹੋ ਗਈ ਸੀ। ਇਸ ਲਈ ਉਨ੍ਹਾਂ ਨੇ  ਪ੍ਰਾਰਥਨਾ ਸਭਾ ਵਿਚ ਲੇਟ ਪਹੁੰਚਣ ’ਤੇ ਲੋਕਾਂ ਤੋਂ ਮਾਫੀ ਮੰਗੀ। 
 


author

Vandana

Content Editor

Related News