ਮੁੰਬਈ ਹਮਲੇ ਦੇ ਦੋਸ਼ੀ ਰਾਣਾ ਦੀ ਰਿਹਾਈ ਦਾ ਅਮਰੀਕਾ ਨੇ ਕੀਤਾ ਵਿਰੋਧ

6/21/2020 5:59:01 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਜ਼ਮਾਨਤ 'ਤੇ ਰਿਹਾਅ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਨਾਲ ਦੇਸ਼ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਸਕਦਾ ਹੈ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਰਾਣਾ ਭਾਰਤ ਵਿਚ ਉਸ ਨੂੰ ਸੁਣਾਈ ਜਾ ਸਕਣ ਵਾਲੀ ਮੌਤ ਦੀ ਸਜ਼ਾ ਤੋਂ ਬਚਣ ਲਈ ਕੈਨੇਡਾ ਸਮੇਤ ਕਿਸੇ ਹੋਰ ਦੇਸ਼ ਭੱਜ ਸਕਦਾ ਹੈ। ਅਮਰੀਕਾ ਦੇ ਸਹਾਇਕ ਅਟਾਰਨੀ ਜੌਨ ਜੇ ਲੁਲੇਜਿਯਾਨ ਨੇ ਲਾਸ ਏਂਜਲਸ ਵਿਚ ਇਕ ਸੰਘੀ ਅਦਾਲਤ ਵਿਚ ਕਿਹਾ,''ਜ਼ਮਾਨਤ 'ਤੇ ਰਿਹਾਅ ਕੀਤੇ ਜਾਣ 'ਤੇ ਇਸ ਗੱਲ ਦੀ ਗਾਰੰਟੀ ਨਹੀਂ ਹੋਵੇਗੀ ਕਿ ਉਹ ਅਦਾਲਤ ਵਿਚ ਪੇਸ਼ ਹੋਵੇਗਾ। ਜ਼ਮਾਨਤ ਮਨਜ਼ੂਰ ਕੀਤੇ ਜਾਣ ਨਾਲ ਵਿਦੇਸ਼ ਮਾਮਲਿਆਂ ਦੇ ਸੰਬੰਧ ਵਿਚ ਅਮਰੀਕਾ ਨੂੰ ਸ਼ਰਮਸਾਰ ਹੋਣਾ ਪੈ ਸਕਦਾ ਹੈ ਅਤੇ ਇਸ ਨਾਲ ਭਾਰਤ ਦੇ ਨਾਲ ਉਸ ਦੇ ਸੰਬੰਧਾਂ ਵਿਚ ਵੀ ਤਣਾਅ ਪੈਦਾ ਹੋ ਸਕਦਾ ਹੈ।

PunjabKesari

ਲੁਲੇਜਿਯਾਨ ਨੇ ਅਮਰੀਕੀ ਸਰਕਾਰ ਵੱਲੋਂ ਅਪੀਲ ਕੀਤੀ ਕਿ ਭਾਰਤ ਨੂੰ ਰਾਣਾ ਦੀ ਹਵਾਲਗੀ ਕੀਤੇ ਜਾਣ ਦੀ ਕਾਰਵਾਈ ਸੰਬੰਧੀ ਪ੍ਰਸਤਾਵ  ਜਦੋਂ ਤੱਕ ਪੈਡਿੰਗ ਹੈ ਉਦੋਂ ਤੱਕ ਉਸ ਨੂੰ ਰਿਹਾਅ ਨਾ ਕੀਤਾ ਜਾਵੇ। ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਉਸ ਨੂੰ ਰਿਹਾਅ ਕਰਨ ਦੇ ਆਦੇਸ਼ 'ਤੇ ਵਿਚਾਰ ਕੀਤਾ ਜਾਂਦਾ ਹੈ ਤਾਂ ਸੰਬੰਧਤ ਪੱਖਾਂ ਨੂੰ ਸਹੀ ਸਮੇਂ ਵਿਚ ਇਸ ਦੇ ਬਾਰੇ ਵਿਚ ਸੂਚਿਤ ਕੀਤਾ ਜਾਵੇ ਤਾਂ ਜੋ ਅਮਰੀਕਾ ਭਾਰਤ ਦੇ ਨਾਲ ਸੰਧੀ ਦੇ ਤਹਿਤ ਆਪਣੇ ਫਰਜ਼ਾਂ ਨੂੰ ਪੂਰਾ ਕਰ ਪਾਏ। ਲੁਲੇਜਿਯਾਨ ਨੇ ਰਾਣਾ ਨੂੰ ਰਿਹਾਅ ਕੀਤੇ ਜਾਣ 'ਤੇ ਉਸ ਦੇ ਦੇਸ਼ ਛੱਡ ਕੇ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਸ ਦੇ ਕੈਨੇਡਾ ਵਿਚ ਜਾਣ ਨਾਲ ਭਾਰਤ ਵਿਚ ਉਸ ਦੀ ਹਵਾਲਗੀ ਖਤਰੇ ਵਿਚ ਪੈ ਜਾਵੇਗੀ। ਉਹਨਾਂ ਨੇ ਤਰਕ ਦਿੱਤਾ ਕਿ ਜੇਕਰ ਰਾਣਾ ਨੂੰ ਭਾਰਤ ਦੇ ਹਵਾਲੇ ਕੀਤਾ ਜਾਂਦਾ ਹੈ ਅਤੇ ਭਾਰਤੀ ਅਦਾਲਤਾਂ ਉਸ ਨੂੰ ਹੱਤਿਆ ਦੀ ਸਾਜਿਸ਼ ਰਚਣ ਅਤੇ ਜਾਂ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੀਆਂ ਹਨ ਤਾਂ ਉਸ ਨੂੰ ਸਜ਼ਾ ਦੇ ਤੌਰ 'ਤੇ ਫਾਂਸੀ ਜਾਂ ਉਮਰਕੈਦ ਹੋ ਸਕਦੀ ਹੈ।

PunjabKesari

ਲੁਲੇਜਿਯਾਨ ਨੇ ਦਲੀਲ ਦਿੱਤੀ ਕਿ ਰਾਣਾ ਅਜਿਹੇ ਕਿਸੇ ਦੇਸ਼ ਵਿਚ ਭੱਜ ਸਕਦਾ ਹੈ ਜਿਸ ਦੀ ਭਾਰਤ ਦੇ ਨਾਲ ਹਵਾਲਗੀ ਸੰਧੀ ਨਹੀਂ ਹੈ ਜਾਂ ਕੈਨੇਡਾ ਸਮੇਤ ਕਿਸੇ ਅਜਿਹੇ ਦੇਸ਼ ਵਿਚ ਜਾ ਸਕਦਾ ਹੈ ਜੋ ਭਾਰਤ ਤੋਂ ਇਹ ਭਰੋਸਾ ਮਿਲਣ ਤੱਕ ਰਾਣਾ ਦੀ ਹਵਾਲਗੀ ਨਾ ਕਰੇ ਕਿ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲਿਆਂ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ਰਾਣਾ ਦੀ ਹਵਾਲਗੀ ਕੀਤੇ ਜਾਣ ਦੀ ਭਾਰਤ ਦੀ ਅਪੀਲ 'ਤੇ ਉਸ ਨੂੰ ਅਮਰੀਕਾ ਵਿਚ ਮੁੜ ਗ੍ਰਿਫਤਾਰ ਕੀਤਾ ਗਿਆ ਹੈ। ਰਾਣਾ (59) ਨੂੰ ਦਇਆ ਦੇ ਆਧਾਰ 'ਤੇ ਹਾਲ ਹੀ ਵਿਚ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਸ ਦੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 


Vandana

Content Editor Vandana