ਅਮਰੀਕਾ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 35 ਲੱਖ ਲੋਕ ਪ੍ਰਭਾਵਿਤ, ਟੁੱਟਿਆ 140 ਸਾਲਾਂ ਦਾ ਰਿਕਾਰਡ
Tuesday, Mar 16, 2021 - 03:17 PM (IST)
ਡੇਨਵਰ : ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਰਾਜਧਾਨੀ ਡੇਨਵਰ ਵਿਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 2400 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਇਸ ਤੂਫ਼ਾਨ ਨੇ ਪਿੱਛਲੇ 140 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਕੋਲੋਰਾਡੋ, ਵਿਓਮਿੰਗ ਅਤੇ ਨੇਬ੍ਰਾਸਕਾ ਸਮੇਤ 6 ਸੂਬਿਆਂ ਵਿਚ 48 ਘੰਟਿਆਂ ਵਿਚ 5 ਫੁੱਟ ਤੱਕ ਬਰਫ਼ ਡਿੱਗੀ। ਇੱਥੇ ਕਰੀਬ 35 ਲੱਖ ਲੋਕ ਪ੍ਰਭਾਵਿਤ ਹਨ। ਤੂਫ਼ਾਨ ਕਾਰਨ ਮੁੱਖ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡੈਨਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਮੁੱਖ ਹਾਈਵੇਜ਼ ’ਤੇ ਹਾਲਾਤ ਖ਼ਰਾਬ ਹੋਣ ਕਾਰਨ ਕਈ ਕਾਰਾਂ ਬਰਫ਼ ਵਿਚ ਫੱਸ ਗਈਆਂ, ਜਿਨ੍ਹਾਂ ਨੂੰ ਕਾਫ਼ੀ ਘੰਟਿਆਂ ਦੀ ਮੁਸ਼ਕਤ ਦੇ ਬਾਅਦ ਸੜਕਾਂ ਤੋਂ ਬਰਫ਼ ਹਟਾ ਕੇ ਆਵਾਜਾਈ ਸ਼ੁਰੂ ਕੀਤੀ ਗਈ। ਰਾਸ਼ਟਰੀ ਮੌਸਮ ਸੇਵਾ ਨੇ ਮੰਗਲਵਾਰ ਨੂੰ ਹੋਰ ਬਰਫ਼ ਪੈਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ: ਮੰਗੋਲੀਆ ’ਚ ਧੂੜ ਭਰੀ ਹਨੇਰੀ ਕਾਰਨ 6 ਲੋਕਾਂ ਦੀ ਮੌਤ, 80 ਤੋਂ ਵੱਧ ਲਾਪਤਾ
ਦੱਸ ਦੇਈਏ ਕਿ ਫਰਵਰੀ ਮਹੀਨੇ ਵਿਚ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਸੀ। ਤੂਫ਼ਾਨ ਅਤੇ ਠੰਡ ਕਾਰਨ 21 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ: ਮਸਲਜ਼ ਬਣਾਉਣ ਲਈ ਟੀਕੇ ਲਾਉਣ ਵਾਲੇ ਹੋ ਜਾਓ ਸਾਵਧਾਨ, ਦਿਲ ਕਮਜ਼ੋਰ ਹੋਣ ਕਾਰਨ ਜਿੰਮ ਟਰੇਨਰ ਦੀ ਮੌਤ