ਨੇਤਰਹੀਣ ਲੋਕਾਂ ਦੀ ਮਦਦ ਲਈ ਬਣਾਇਆ ਗਿਆ 'ਸਮਾਰਟ ਸੂਟਕੇਸ ਤੇ ਐਪ'

05/07/2019 4:32:04 PM

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਨੇ ਅਜਿਹਾ ਸੂਟਕੇਸ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ ਮਦਦ ਨਾਲ ਨੇਤਰਹੀਣ ਲੋਕ ਕਿਸੇ ਚੀਜ਼ ਨਾਲ ਟਕਰਾਉਣ ਤੋਂ ਬਚ ਸਕਦੇ ਹਨ। ਇਸ ਦੇ ਨਾਲ ਹੀ ਅਜਿਹੇ ਸਮਾਰਟ ਫੋਨ ਐਪ ਦਾ ਵਿਕਾਸ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਉਹ ਹਵਾਈ ਅੱਡਿਆਂ ਵਿਚ ਸੁਰੱਖਿਅਤ ਅਤੇ ਸੁਤੰਤਰ ਰੂਪ ਵਿਚ ਯਾਤਰਾ ਕਰ ਸਕਦੇ ਹਨ। 

ਇਨ੍ਹਾਂ ਦਾ ਵਿਕਾਸ ਕਾਰਨੇਗੀ ਮੇਲਨ ਯੂਨੀਵਰਸਿਟੀ ਨੇ ਕੀਤਾ ਹੈ। ਇਸ ਨੇਵੀਗੇਸ਼ਨ ਐਪ ਨੂੰ 'ਨੇਵਕੋਗ' ਦਾ ਨਾਮ ਦਿੱਤਾ ਗਿਆ ਹੈ। ਇਹ ਐਪ ਹਰੇਕ ਮੋੜ 'ਤੇ ਧੁਨੀ ਦੇ ਮਾਧਿਅਮ ਨਾਲ ਹਰੇਕ ਉਪਭੋਗਤਾ ਨੂੰ ਚਿਤਾਵਨੀ ਦਿੰਦਾ ਹੈ ਅਤੇ ਉਸ ਨੂੰ ਦਰਵਾਜਿਆਂ ਅਤੇ ਦੂਜੀਆਂ ਚੀਜ਼ਾਂ ਨਾਲ ਟਕਰਾਉਣ ਤੋਂ ਬਚਾ ਸਕਦਾ ਹੈ। ਇਸੇ ਤਰ੍ਹਾਂ ਸੂਟਕੇਸ ਜਦੋਂ ਕਿਸੇ ਚੀਜ਼ ਨਾਲ ਟਕਰਾਉਣ ਲੱਗਦਾ ਹੈ ਤਾਂ ਉਹ 'ਬੀਪ' ਦੀ ਆਵਾਜ਼ ਕਰਦਾ ਹੈ। ਪਿਟਸਬਰਗ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਇਨ੍ਹਾਂ ਦੋਹਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਨੂੰ ਬਹੁਤ ਸਫਲ ਮੰਨਿਆ ਗਿਆ।


Vandana

Content Editor

Related News