ਅਮਰੀਕਾ ''ਚ ਤੇਲ ਪੁਆਉਣ ਪਿੱਛੇ ਲੜੇ ਪੰਜਾਬੀ, ਇਕ ਦੀ ਹਾਲਤ ਗੰਭੀਰ

09/19/2020 8:30:13 AM

ਕੈਲੀਫੋਰਨੀਆ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ-ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਟਰੱਕ ਡਰਾਈਵਿੰਗ ਦਾ ਧੰਦਾ ਕਰਦੇ ਹਨ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਅਮਰੀਕੀ ਟਰੱਕਿੰਗ ਇੰਡਸਟਰੀ ਤੋਂ ਅੱਜ ਬੜੀ ਮਾੜੀ ਖ਼ਬਰ ਪ੍ਰਾਪਤ ਹੋਈ ਕਿ ਕੈਲੀਫੋਰਨੀਆਂ ਦੇ ਫਰੀਵੇਅ 5 ਤੇ ਪੈਂਦੇ ਸ਼ਹਿਰ ਸੈਂਟਾ-ਨੈਲਾ ਦੇ ਪੈਟਰੋ ਟਰੱਕ ਸਟਾਪ 'ਤੇ ਤੇਲ ਪਵਾਉਣ ਦੀ ਵਾਰੀ ਨੂੰ ਲੈ ਕੇ ਦੋ ਪੰਜਾਬੀ ਟਰੱਕ ਡਰਾਈਵਰਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਗਈ। ਹੱਥੋਂ-ਪਾਈ ਮਗਰੋਂ ਗੱਲ ਵੱਢ-ਟੁੱਕ ਤੱਕ ਪਹੁੰਚ ਗਈ। 

ਸੈਕਰਾਮੈਂਟੋ ਨਿਵਾਸੀ ਸ. ਕੁਲਦੀਪ ਸਿੰਘ ਸੰਧੂ ਜੋ ਅੰਮ੍ਰਿਤਧਾਰੀ ਹੈ, ਨੇ ਦੂਸਰੇ ਡਰਾਈਵਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਪੰਪਾਂ 'ਤੇ ਤੇਲ ਪਵਾਉਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਦੂਸਰੇ ਡਰਾਈਵਰ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਇਰਾਦਾ ਕਤਲ ਕੇਸ ਵਿੱਚ ਮਰਸਿੱਡ ਕਾਉਂਟੀ ਸ਼ੈਰਫ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਦੀ ਹੈ।

ਸੁਣਨ ਵਿੱਚ ਆਇਆ ਕਿ ਸ਼ਾਇਦ ਦੂਸਰਾ ਡਰਾਈਵਰ ਵੀ ਪੰਜਾਬੀ ਹੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਨੇ ਜ਼ਖ਼ਮੀ ਡਰਾਈਵਰ ਦੀ ਪਹਿਚਾਣ ਜਾਰੀ ਨਹੀਂ ਕੀਤੀ। 


Lalita Mam

Content Editor

Related News