ਬੀਬੀ ਨੇ ਕੀਤਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਅਪਰਾਧ, ਹੁਣ ਅਮਰੀਕਾ ਦੇਵੇਗਾ ਫਾਂਸੀ
Wednesday, Jan 13, 2021 - 02:30 PM (IST)
ਵਾਸ਼ਿੰਗਟਨ (ਬਿਊਰੋ) :ਅਮਰੀਕਾ ਵਿਚ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲੇ ਅਪਰਾਧ ਦੀ ਦੋਸ਼ੀ ਕੈਦੀ ਬੀਬੀ ਨੂੰ ਫਾਂਸੀ ਦੇਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਅਮਰੀਕਾ ਦੇ ਇਤਿਰਾਸ ਵਿਚ 67 ਸਾਲ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਕੈਦੀ ਬੀਬੀ ਨੂੰ ਫਾਂਸੀ ਦਿੱਤੀ ਜਾਵੇਗੀ। ਇਸ ਬੀਬੀ ਨੂੰ ਜੋਅ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ 8 ਦਿਨ ਪਹਿਲਾਂ ਹੀ ਫਾਂਸੀ ਦਿੱਤੀ ਜਾਵੇਗੀ। ਇੱਥੇ ਦੱਸ ਦਈਏ ਕਿ ਬਾਡਡੇਨ ਸ਼ੁਰੂ ਤੋਂ ਹੀ ਫਾਂਸੀ ਦੀ ਸਜ਼ਾ ਦੇਣ ਦੇ ਖਿਲਾਫ਼ ਰਹੇ ਹਨ।
ਕੋਰਟ ਨੇ ਸੁਣਾਈ ਸਜ਼ਾ
ਅਮਰੀਕੀ ਰਾਜ ਕੰਸਾਸ ਦੀ ਰਹਿਣ ਵਾਲੀ ਬੀਬੀ ਲੀਜ਼ਾ ਮੋਂਟਗੋਮੇਰੀ ਨੇ ਇਕ ਗਰਭਵਤੀ ਬੀਬੀ ਦਾ ਕਤਲ ਕਰ ਕੇ ਉਸ ਦੇ ਗਰਭ ਵਿਚੋਂ ਬੱਚੇ ਨੂੰ ਕੱਢ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਈ ਸੀ। ਫੜੇ ਜਾਣ ਦੇ ਬਾਅਦ ਲੰਬੀ ਚੱਲੀ ਸੁਣਵਾਈ ਦੇ ਮਗਰੋਂ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਲੀਜ਼ਾ ਦੇ ਅਪਰਾਧ ਨੂੰ ਘਿਨਾਉਣਾ ਦੱਸਦਿਆਂ ਫਾਂਸੀ ਦੀ ਸਜ਼ਾ ਸੁਣਾਈ। ਲੀਜ਼ਾ ਨੂੰ ਇੰਡੀਆਨਾ ਦੇ ਤੇਰੇ ਹਾਉਤੇ ਵਿਚ ਇਕ ਕੇਂਦਰੀ ਜੇਲ੍ਹ ਵਿਚ ਫਾਂਸੀ ਦਿੱਤੀ ਜਾਵੇਗੀ।
ਇਹ ਸੀ ਪੂਰਾ ਮਾਮਲਾ
ਇਹ ਮਾਮਲਾ 16 ਸਾਲ ਪੁਰਾਣਾ ਹੈ। 16 ਦਸੰਬਰ 2004 ਨੂੰ ਲੀਜ਼ਾ ਇਕ ਕੁੱਤੇ ਨੂੰ ਗੋਦ ਲੈਣ ਲਈ ਕੈਨਸਾਸ ਦੇ ਮੇਲਵਰਨ ਵਿਚ ਸਥਿਤ ਆਪਣੇ ਘਰ ਤੋਂ ਲੱਗਭਗ 170 ਕਿਲੋਮੀਟਰ ਦੂਰ ਉੱਤਰ-ਪੱਛਮੀ ਮਿਸੂਰ ਕਸਬੇ ਦੇ ਸਕਿਡਮੋਰ ਵਿਚ 23 ਸਾਲਾ ਕੁੱਤਾ ਵਿਕਰੇਤਾ ਬੌਬੀ ਜੋ ਸਟਿਨੇਟ ਦੇ ਘਰ ਗਈ। ਜਿੱਥੇ ਉਸ ਨੇ ਰੱਸੀ ਨਾਲ ਗਲਾ ਦਬਾ ਕੇ ਕੁੱਤਾ ਵਿਕਰੇਤਾ ਜੋ ਸਟਿਨੇਟ ਦਾ ਕਤਲ ਕਰ ਦਿੱਤਾ।
ਹੁਣ ਵੱਡੀ ਹੋ ਚੁੱਕੀ ਹੈ ਬੱਚੀ
ਇਸ ਬੀਬੀ ਦੇ ਅੰਦਰ ਹੈਵਾਨੀਅਤ ਦਾ ਇੰਨਾ ਜਨੂੰਨ ਸਵਾਰ ਸੀ ਕਿ ਇਸ ਨੇ ਮਰ ਚੁੱਕੀ ਸਟਿਨੇਟ ਦਾ ਪੇਟ ਚੀਰ ਕੇ ਉਸ ਵਿਚੋਂ ਬੱਚੀ ਨੂੰ ਕੱਢ ਲਿਆ ਅਤੇ ਉੱਥੋਂ ਫਰਾਰ ਹੋ ਗਈ। ਪੁਲਸ ਨੇ ਅਗਲੇ ਦਿਨ ਉਸ ਨੂੰ ਗ੍ਰਿਫ਼ਤਾਰ ਕਰ ਕੇ ਨਵਜੰਮੀ ਬੱਚੀ ਨੂੰ ਛੁਡਵਾ ਲਿਆ। ਉਸ ਬੱਚੀ ਦਾ ਨਾਮ ਵਿਕਟੋਰੀਆ ਜੋ ਹੈ ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।