USA ਪੁਲਸ ਨੇ ਫਰਿਜ਼ਨੋ ਸ਼ਹਿਰ 'ਚ ਡਾਕ ਚੋਰੀ ਕਰਨ ਵਾਲੇ 3 ਪੰਜਾਬੀ ਦਬੋਚੇ

07/28/2019 9:56:07 AM

ਫਰਿਜ਼ਨੋ, (ਨੀਟਾ ਮਾਛੀਕੇ)—ਅਮਰੀਕਾ ਦੇ ਸ਼ਹਿਰ ਫਰਿਜ਼ਨੋ 'ਚ ਲੋਕਾਂ ਦੇ ਡਾਕ ਬਕਸਿਆਂ 'ਚੋਂ ਡਾਕ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ 3 ਸ਼ੱਕੀ ਪੰਜਾਬੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਤਿੰਨੋਂ ਕਥਿਤ ਦੋਸ਼ੀਆਂ ਦੀ ਪਛਾਣ ਕੀਤੀ, ਕਿਉਂਕਿ ਜਿਸ ਪਿਕਅਪ ਟਰੱਕ 'ਚ ਉਹ ਚੋਰੀ ਕਰਨ ਆਉਂਦੇ ਸਨ, ਉਸ ਦੀ ਫੁਟੇਜ ਕੈਮਰੇ 'ਚ ਰਿਕਾਰਡ ਹੋ ਗਈ ਸੀ। ਇਨ੍ਹਾਂ ਦੀ ਪਛਾਣ ਸੁਖਿਵੰਦਰ ਸਿੰਘ (27), ਗੁਰਦੀਪ ਸਿੰਘ (26), ਸੁਖਿਵੰਦਰ ਸਿੰਘ (46) ਵਜੋਂ ਹੋਈ ਤੇ ਇਹ ਤਿੰਨੋਂ ਫਰਿਜ਼ਨੋ ਦੇ ਨਿਵਾਸੀ ਹਨ।

ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਸ਼ਾਮ ਨੂੰ ਪੁਲਸ ਨੂੰ ਇਹ ਪਿੱਕਅਪ ਟਰੱਕ ਵਿਸਟ ਔਲਵ ਅਤੇ ਨੌਰਥ ਕਰਿਸਟਲ ਐਵੇਨਿਊ ਨੇੜੇ ਦੇਖਿਆ। ਜਦੋਂ ਫਰਿਜ਼ਨੋ ਪੁਲਸ ਨੇ ਇਸ ਨੂੰ ਰੋਕਿਆ ਤਾਂ ਜਾਂਚ 'ਚ ਉਨ੍ਹਾਂ ਨੂੰ ਡਾਕ ਅਤੇ ਹੋਰ ਸਮਾਨ ਮਿਲਿਆ ਜਿਹੜਾ ਕਿ ਇਸ ਪਿੱਕਅਪ ਟਰੱਕ 'ਚ ਸਵਾਰ ਲੋਕਾਂ ਨਾਲ ਸਬੰਧਤ ਨਹੀਂ ਸੀ।  

ਮੌਕੇ 'ਤੇ ਹੀ ਪੁਲਸ ਨੇ ਪਿੱਕਅਪ 'ਚ ਸਵਾਰ ਤਿੰਨੋਂ ਸ਼ੱਕੀ ਪੰਜਾਬੀਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਇਨ੍ਹਾਂ ਕੋਲੋਂ ਲੋਕਾਂ ਦੀਆਂ ਮੇਲਜ਼ (ਡਾਕ), ਕਰੈਡਿਟ ਕਾਰਡ ਅਤੇ ਕਈ ਹੋਰ ਪੈਕੇਜ ਆਦਿ ਬਰਾਮਦ ਕੀਤੇ । ਜਾਂਚ ਅਧਿਕਾਰੀ ਇਸ ਕੇਸ ਦੀ ਘੋਖ ਕਰ ਰਹੇ ਹਨ ਅਤੇ ਜਿਹੜੇ ਲੋਕਾਂ ਦੀਆਂ ਮੇਲਜ਼ ਪਿੱਕਅਪ ਟਰੱਕ ਚੋਂ ਮਿਲੀਆਂ ਹਨ, ਉਨ੍ਹਾਂ ਨਾਲ ਵੀ ਸੰਪਰਕ ਕੀਤੇ ਜਾ ਰਹੇ ਹਨ।


Related News