ਯਹੂਦੀਆਂ ਦੇ ਪ੍ਰਾਰਥਨਾ ਸਥਾਨ ’ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਪੁਲਸ ਨੇ ਮਾਰ ਮੁਕਾਇਆ
Saturday, May 18, 2024 - 10:59 AM (IST)
ਪੈਰਿਸ(ਭਾਸ਼ਾ)- ਫਰਾਂਸ ਦੀ ਪੁਲਸ ਨੇ ਨੌਰਮਾਂਡੀ ਸ਼ਹਿਰ ਦੇ ਰੂਏਨ ਵਿਚ ਯਹੂਦੀਆਂ ਦੇ ਇਕ ਪ੍ਰਾਰਥਨਾ ਸਥਾਨ ਨੂੰ ਅੱਗ ਲਗਾਉਣ ਦੀ ਸਾਜ਼ਿਸ਼ ਰਚ ਰਹੇ ਇਕ ਹਥਿਆਰਬੰਦ ਸ਼ੱਕੀ ਨੂੰ ਸ਼ੁੱਕਰਵਾਰ ਤੜਕੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੂੰ ਸ਼ੁੱਕਰਵਾਰ ਤੜਕੇ ਚੌਕਸ ਕੀਤਾ ਗਿਆ ਸੀ ਕਿ ਪ੍ਰਾਰਥਨਾ ਸਥਾਨ ਤੋਂ ਧੂੰਆਂ ਉੱਠ ਰਿਹਾ ਹੈ ਅਤੇ ਜਦੋਂ ਪੁਲਸ ਉੱਥੇ ਪੁੱਜੀ ਤਾਂ ਉਸ ਦਾ ਸਾਹਮਣਾ ਇਕ ਆਦਮੀ ਨਾਲ ਹੋਇਆ। ਉਹ ਵਿਅਕਤੀ ਚਾਕੂ ਅਤੇ ਧਾਤ ਦੀ ਛੜ ਲੈਕੇ ਅਫਸਰਾਂ ਵੱਲ ਵਧਿਆ, ਤਦ ਇਕ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਅਤੇ ਉਸ ਵਿਅਕਤੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- 66 ਪਬਲਿਕ ਯੂਨੀਵਰਸਿਟੀਆਂ ’ਚ ਸਥਾਈ ਉੱਪ-ਕੁਲਪਤੀ ਨਾ ਹੋਣ ’ਤੇ ਪਾਕਿ ਦੇ ਚੀਫ ਜਸਟਿਸ ਨੇ ਪਾਈ ਝਾੜ
ਇਹ ਮੰਨਿਆ ਜਾਂਦਾ ਹੈ ਕਿ ਮਾਰੇ ਜਾਣ ਤੋਂ ਪਹਿਲਾਂ ਵਿਅਕਤੀ ਕੂੜਾਦਾਨ ’ਤੇ ਚੜ੍ਹ ਕੇ ਅਤੇ ਪ੍ਰਾਰਥਨਾ ਸਥਾਨ ਦੇ ਅੰਦਰ ਪੈਟਰੋਲ ਬੰਬ ਸੁੱਟਿਆ ਸੀ ਜਿਸ ਨਾਲ ਅੱਗ ਲੱਗ ਗਈ ਸੀ ਅਤੇ ਪ੍ਰਾਰਥਨਾ ਸਥਾਨ ਨੂੰ ਗੰਭੀਰ ਨੁਕਸਾਨ ਪਹੁੰਚਿਆ। ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਫਰਾਂਸ ’ਚ ਤਣਾਅ ਅਤੇ ਗੁੱਸਾ ਕਾਫੀ ਵਧ ਗਿਆ ਹੈ। ਪੱਛਮੀ ਯੂਰਪ ਵਿਚ ਸਭ ਤੋਂ ਵੱਧ ਯਹੂਦੀ ਅਤੇ ਮੁਸਲਿਮ ਆਬਾਦੀ ਵਾਲੇ ਫਰਾਂਸ ਵਿਚ ਯਹੂਦੀ ਭਾਈਚਾਰੇ ਵਿਰੁੱਧ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ CM ਮਾਨ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8