ਨਿਊਜਰਸੀ 'ਚ ਕਾਰ ਅਤੇ ਟੈਂਕਰ ਦੀ ਟੱਕਰ, 4 ਦੀ ਮੌਤ
Thursday, Dec 27, 2018 - 10:07 AM (IST)

ਵਾਸ਼ਿੰਗਟਨ (ਏ.ਪੀ.)— ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿਚ ਵੀਰਵਾਰ ਤੜਕਸਾਰ ਕਾਰ ਅਤੇ ਟੈਂਕਰ ਦੀ ਟੱਕਰ ਵਿਚ 4 ਲੋਕਾਂ ਦੀ ਮੌਤ ਹੋ ਗਈ। ਹਾਦਸਾ ਤੜਕਸਾਰ 2:50 'ਤੇ ਟਾਮਜ਼ ਰੀਵਰ ਦੇ ਨੇੜੇ ਹੋਇਆ। ਪੁਲਸ ਨੇ ਦੱਸਿਆ ਕਿ ਕਾਰ ਨੇ ਟੈਂਕਰ ਨੂੰ ਪਿੱਛਿਓਂ ਦੀ ਟੱਕਰ ਮਾਰੀ ਸੀ। ਇਸ ਦੌਰਾਨ ਕਾਰ ਵਿਚ ਸਵਾਰ ਚਾਰੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਟੈਂਕਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।