ਸਿਰ 'ਚ ਖੁੱਭੇ ਚਾਕੂ ਨਾਲ ਘੁੰਮ ਰਿਹਾ ਸੀ ਨੌਜਵਾਨ, ਤਸਵੀਰਾਂ ਅਤੇ ਵੀਡੀਓ ਵਾਇਰਲ
Thursday, Jun 25, 2020 - 02:31 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣਾ ਆਇਆ ਹੈ। ਅਸਲ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਇਕ ਨੌਜਵਾਨ ਦੇ ਸਿਰ ਵਿਚ ਚਾਕੂ ਖੁੱਭਿਆ ਹੋਇਆ ਸੀ। ਉਸ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਸੀ ਅਤੇ ਉਹ ਆਰਾਮ ਨਾਲ ਘੁੰਮ ਰਿਹਾ ਸੀ।
ਡੇਲੀ ਮੇਲ ਦੀ ਖਬਰ ਦੇ ਮੁਤਾਬਕ ਹਰਲੇਮ ਸ਼ਹਿਰ ਦੀ ਇਕ ਸੜਕ 'ਤੇ ਅਮਰੀਕੀ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਇਕ ਹੈਰਾਨ ਕਰ ਦੇਣ ਵਾਲਾ ਦ੍ਰਿਸ਼ ਦਿਖਾਈ ਦਿੱਤਾ। ਇੱਥੋਂ ਦੀ ਸੜਕ 'ਤੇ 36 ਸਾਲਾ ਨੌਜਵਾਨ ਰੌਬਰਟੋ ਪਰੇਜ਼ ਘੁੰਮ ਰਿਹਾ ਸੀ ਜਿਸ ਦੇ ਸਿਰ ਵਿਚ ਚਾਕੂ ਖੁੱਭਿਆ ਹੋਇਆ ਸੀ। ਨੌਜਵਾਨ ਦੇ ਨਾਲ ਇਕ ਬੀਬੀ ਵੀ ਸੀ ਜਿਸ ਦਾ ਹਮਲਾਵਰਾਂ ਦੇ ਨਾਲ ਝਗੜਾ ਹੋਇਆ ਸੀ। ਹਮਲਾਵਰ 4 ਤੋਂ ਜ਼ਿਆਦਾ ਸਨ ਅਤੇ ਉਹ ਬੀਬੀ ਦਾ ਪਰਸ ਲੈ ਕੇ ਭੱਜ ਰਹੇ ਸਨ। ਬੀਬੀ ਦੇ ਪਰਸ ਵਿਚ ਸੈਲਫੋਨ ,ਦਵਾਈ ਅਤੇ ਬੈਨੀਫਿਟ ਕਾਰਡ ਸੀ।
ਇਸ ਨੌਜਵਾਨ ਨੇ ਬੀਬੀ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਸਿਰ ਵਿਚ ਚਾਕੂ ਖੋਭ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਨੌਜਵਾਨ ਸਿਰ ਵਿਚ ਖੁੱਭੇ ਚਾਕੂ ਸਮੇਤ ਐਂਬੂਲੈਂਸ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਇੱਧਰ-ਉੱਧਰ ਘੁੰਮ ਰਿਹਾ ਸੀ।ਇਸ ਦ੍ਰਿਸ਼ ਨੂੰ ਉੱਥੇ ਮੌਜੂਦ ਲੋਕ ਕੈਮਰੇ ਵਿਚ ਕੈਦ ਰਹੇ ਸਨ ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਜਲਦੀ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸੂਤਰਾਂ ਮੁਤਾਬਕ ਨੌਜਵਾਨ ਦਾ ਹਰਲੇਮ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।