103 ਸਾਲਾ ਦਾਦੀ ਨੇ ਕੋਵਿਡ-19 ਨੂੰ ਦਿੱਤੀ ਮਾਤ, ਠੰਡੀ ਬਡ ਲਾਈਟ ਪੀ ਕੇ ਮਨਾਇਆ ਜਸ਼ਨ

05/28/2020 6:13:40 PM

ਵਾਸ਼ਿੰਗਟਨ (ਭਾਸ਼ਾ:) ਦੁਨੀਆ ਭਰ ਦੇ ਲੋਕ ਜਾਨਲੇਵਾ ਕੋਵਿਡ-19 ਮਹਾਮਾਰੀ ਕਾਰਨ ਦਹਿਸ਼ਤ ਵਿਚ ਹਨ। ਦੁਨੀਆ ਦਾ ਸਭ ਤੋਂ ਤਾਕਵਤਰ ਦੇਸ਼ ਅਮਰੀਕਾ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ 1 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ ਇੰਨੇ ਹੀ ਲੋਕ ਪੀੜਤ ਹਨ। ਇਸ ਦੌਰਾਨ ਮੈਸਾਚੁਸੇਟਸ ਦੀ ਰਹਿਣ ਵਾਲੀ 103 ਸਾਲਾ ਸਟੇਜਨਾ ਨੇ ਹਾਲ ਹੀ ਵਿੱਚ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ। ਠੀਕ ਹੋਣ ਮਗਰੋਂ ਹਸਪਤਾਲ ਦੇ ਸਟਾਫ ਨੇ ਕੋਵਿਡ-19 ਨੂੰ ਹਰਾਉਣ ਵਾਲੀ ਦਾਦੀ ਨੂੰ ਜਸ਼ਨ ਮਨਾਉਣ ਲਈ ਬਰਫ ਦੀ ਠੰਡੀ ਬਡ ਲਾਈਟ ਦਿੱਤੀ। ਯੂਐਸ ਟੂਡੇ ਨੇ ਇਹ ਜਾਣਕਾਰੀ ਦਿੱਤੀ।

PunjabKesari

ਅਮੇਰਿਕਨ ਅਖਬਾਰ ਦੇ ਮੁਤਾਬਕ ਸ਼ੈਲੀ ਗੁਨ ਨੇ ਆਪਣੀ ਪੋਲਿਸ਼ ਦਾਦੀ ਨੂੰ 'feisty spirit' ਕਹਿ ਕੇ ਬੁਲਾਇਆ। ਦਾਦੀ ਨੇ ਨਿਸ਼ਚਿਤ ਰੂਪ ਨਾਲ ਜਾਨਲੇਵਾ ਇਨਫੈਕਸ਼ਨ ਦੇ ਨਾਲ ਲੜਾਈ ਵਿੱਚ ਉਸ ਭਾਵਨਾ ਨੂੰ ਪ੍ਰਦਰਸ਼ਿਤ ਕੀਤਾ ਸੀ। ਕੁਝ ਹਫ਼ਤੇ ਪਹਿਲਾਂ ਸਟੇਜਨਾ ਨੂੰ ਘੱਟ ਪੱਧਰ ਦਾ ਬੁਖਾਰ ਸੀ, ਜਿਸ ਕਾਰਨ ਉਸ ਨੂੰ ਇੱਕ ਵੱਖਰੇ ਵਾਰਡ ਵਿੱਚ ਲਿਜਾਇਆ ਗਿਆ। ਇੱਥੇ ਉਹ ਆਪਣੇ ਨਰਸਿੰਗ ਹੋਮ ਵਿੱਚ ਕੋਵਿਡ-19 ਇਨਫੈਕਸ਼ਨ ਨਾਲ ਪੀੜਤ ਹੋਣ ਵਾਲੀ ਪਹਿਲੀ ਬਜ਼ੁਰਗ ਮਹਿਲਾ ਸੀ।

PunjabKesari

ਸ਼ੈਲੀ ਨੇ ਕਿਹਾ ਕਿ ਸਟੇਜਨਾ ਅਸਲ ਵਿੱਚ ਕੋਵਿਡ-19 ਨੂੰ ਸਮਝ ਨਹੀਂ ਸਕੀ ਪਰ ਉਸਨੂੰ ਪਤਾ ਸੀ ਕਿ ਉਹ ਬਹੁਤ ਬੀਮਾਰ ਸੀ। ਸਟੇਜਨਾ ਦੀ ਹਾਲਤ ਵਿਗੜਣ ਤੋਂ ਬਾਅਦ ਸ਼ੈਲੀ ਨੂੰ ਫੋਨ ਕਰਕੇ ਬੁਲਾਇਆ ਗਿਆ। ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਕਹਿਣ ਲਈ ਬੁਲਾਇਆ ਗਿਆ ਕਿ ਇਹ ਉਨ੍ਹਾਂ ਦੀ ਆਖਰੀ ਵਿਦਾਈ ਸੀ। ਪਰ ਸਟੇਜਨਾ 13 ਮਈ ਨੂੰ ਠੀਕ ਹੋ ਗਈ। ਯੂਐਸਏ ਟੂਡੇ ਨੇ ਸ਼ੈਲੀ ਦੇ ਪਤੀ ਦੇ ਐਡਮ ਗਨ ਦਾ ਹਵਾਲਾ ਦਿੰਦੇ ਹੋਏ ਦੱਸਿਆ,“ ਸਾਡੀ ਇਸ ਪੁਰਾਣੀ ਪੋਲਿਸ਼ ਦਾਦੀ ਨੇ ਅਧਿਕਾਰਤ ਤੌਰ ਤੇ ਕੋਰੋਨਵਾਇਰਸ ਨੂੰ ਹਰਾ ਦਿੱਤਾ।”

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਦਨ ਨੇ ਉਇਗਰ ਅਧਿਕਾਰ ਬਿੱਲ ਕੀਤਾ ਪਾਸ

ਬੋਸਟਨ ਦੇ ਸਪੋਰਟਸ ਪ੍ਰਸ਼ੰਸਕ 'ਹਾਰਡਕੋਰ' ਸਟੇਜਨਾ ਨੇ ਆਪਣਾ ਸਾਰਾ ਜੀਵਨ ਮੈਸਾਚੁਸੇਟਸ ਵਿਚ ਬਤੀਤ ਕੀਤਾ ਹੈ। ਵਿਆਹ ਦੇ 54 ਸਾਲਾਂ ਦੇ ਉਸ ਦੇ ਪਤੀ, ਟੇਡੀ ਦੀ 1992 ਵਿੱਚ 82 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਆਪਣੀ ਸਾਰੀ ਉਮਰ ਸਟੇਜਨਾ ਇੱਕ ਬਿੰਗੋ ਖਿਡਾਰੀ ਰਹੀ ਅਤੇ ਉਹ ਕਿਤਾਬਾਂ ਪੜ੍ਹਨ ਦਾ ਅਨੰਦ ਲੈਂਦੀ ਸੀ। ਪਰਿਵਾਰ ਨੇ ਦੱਸਿਆ ਕਿ 103 ਸਾਲਾ ਕੋਵਿਡ-19 ਸਰਵਾਈਵਰ ਦੇ ਬੱਚੇ, ਤਿੰਨ ਪੋਤੇ-ਪੋਤੀਆਂ, ਚਾਰ  ਪੜਪੋਤੇ-ਪੋਤੀਆਂ ਅਤੇ ਅੱਗੇ ਪਰਿਵਾਰ ਵਿਚ ਤਿੰਨ ਹੋਰ ਬੱਚੇ ਹਨ।
 


Vandana

Content Editor

Related News