ਅਮਰੀਕਾ : ਸਕੂਲ ਸਿਲੇਬਸ ਵਿਚ ਗਦਰ ਪਾਰਟੀ ਦੇ ਕੰਮਾਂ ਨੂੰ ਕਰੇਗਾ ਸ਼ਾਮਲ

07/16/2018 5:48:12 PM

ਐਸਟੋਨੀਆ (ਅਮਰੀਕਾ), (ਭਾਸ਼ਾ)- ਅਮਰੀਕਾ ਦੇ ਓਰੇਗਨ ਸੂਬੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਛੇਤੀ ਹੀ ਭਾਰਤ ਦੇ ਸੁਤੰਤਰਤਾ ਸੰਗਰਾਮੀਆਂ ਦਾ ਅੰਦੋਲਨ ਵਿਚ ਯੋਗਦਾਨ ਦੇਣ ਵਾਲੀ ਗਦਰ ਪਾਰਟੀ ਬਾਰੇ ਪੜਣ ਨੂੰ ਮਿਲੇਗਾ। ਕ੍ਰਾਂਤੀਕਾਰੀ ਸਮੂਹ ਗਦਰ ਪਾਰਟੀ ਦੀ ਸਥਾਪਨਾ ਨੂੰ 105 ਸਾਲ ਪੂਰੇ ਹੋਣ ਮੌਕੇ ਓਰੇਗਨ ਦੇ ਚੋਟੀ ਦੇ ਅਧਿਕਾਰੀਆਂ ਨੇ ਇਹ ਐਲਾਨ ਦਿੱਤਾ। ਇਤਿਹਾਸਕ ਸ਼ਹਿਰ ਐਸਟੋਨੀਆ ਵਿਚ ਕੁਝ ਭਾਰਤੀ-ਅਮਰੀਕੀ ਪਰਿਵਾਰ ਹਨ ਪਰ ਅਧਿਕਾਰਤ ਰਿਕਾਰਡ ਮੁਤਾਬਕ 1910 ਵਿਚ 74 ਹਿੰਦੂ ਪੁਰਸ਼ ਇਥੇ ਆਏ ਸਨ ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬ ਦੇ ਸਿੱਖ ਸਨ। ਲਕੜੀ ਕੱਟਣ ਵਾਲੀ ਸਥਾਨਕ ਕੰਪਨੀ ਵਿਚ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਇਨ੍ਹਾਂ ਭਾਰਤੀਆਂ ਦੇ ਵੰਸ਼ਜ ਕਲ ਗਦਰ ਪਾਰਟੀ ਦੇ ਪਹਿਲੇ ਸਥਾਪਨਾ ਸੰਮੇਲਨ ਵਿਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ ਓਰੇਗਨ ਦੇ ਅਟਾਰਨੀ ਜਨਰਲ ਏਲੇਨ ਐਫ ਰੋਜਨਬਲਮ ਨੇ ਕਿਹਾ ਕਿ ਇਹ ਇਤਿਹਾਸਕ ਘਟਨਾ ਸੂਬੇ ਦੇ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਣੇਗੀ।


Related News