ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਮਸਲਿਆਂ ਨੂੰ ਹੱਲ ਕਰਵਾਉਣ ਲਈ ਰਾਸ਼ਟਰਪਤੀ ਬਾਈਡੇਨ ਨੂੰ ਮਿਲੇ
Thursday, Jun 20, 2024 - 05:07 PM (IST)
ਨਿਊਯਾਰਕ (ਰਾਜ ਗੋਗਨਾ) - ਅਮਰੀਕਾ ਦੇ ਉੱਘੇ ਗੁਰਸਿੱਖ ਅਟਾਰਨੀ (ਵਕੀਲ) ਸ: ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਪਾਲੋ ਆਲਟੋ ਵਿੱਖੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ। ਜਾਣਕਾਰੀ ਦਿੰਦਿਆਂ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਅਹਿਮ ਮਸਲਿਆਂ ਬਾਰੇ ਉਹਨਾਂ ਵੱਲੋਂ ਰਾਸ਼ਟਰਪਤੀ ਬਾਈਡੇਨ ਨੂੰ ਜਾਣੂ ਕਰਵਾਇਆ ਗਿਆ। ਜਿੰਨਾਂ ਵਿੱਚ ਬੈਕਲਾਗ ਤੇ ਐੌਫ 4- 3 ਦੇ ਵੀਜ਼ੇ ਵਾਲੇ ਲੋਕਾਂ ਨੂੰ ਜ਼ਿਆਦਾ ਸਮਾਂ ਨਾ ਲਾਇਆ ਜਾਵੇ ਅਤੇ ਸੀਮਤ ਸਮਾਂ ਦਿੱਤਾ ਜਾਵੇ।
ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਕਈ ਦਹਾਕਿਆਂ ਤੋਂ ਬਿਨ੍ਹਾਂ ਕਾਗਜਾਤ ਦੇ ਰਹਿ ਰਹੇ ਲੋਕਾਂ ਨੂੰ ਪੱਕੇ ਕਰਨ ਸਬੰਧੀ ਮਸਲੇ ਨੂੰ ਵੀ ਹੱਲ ਕਰਨ ਬਾਰੇ ਵੀ ਕਿਹਾ ਹੈ। ਇਸ ਦੇ ਨਾਲ ਹੀ ਇੱਥੇ ਰਹਿ ਰਹੇ ਸਿੱਖਾਂ 'ਤੇ ਹੇਟ ਕ੍ਰਾਈਮ ਬਾਰੇ ਵੀ ਜਾਣੂ ਕਰਵਾਇਆ। ਉਹਨਾਂ ਨੇ ਰਾਸਟਰਪਤੀ ਨੂੰ ਦੱਸਿਆ ਕਿ ਕੁਝ ਬਾਹਰਲੇ ਮੁਲਕਾਂ ਦੇ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾਉਦੇਂ ਹਨ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ। ਇਸ ਮਸਲੇ ਬਾਰੇ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ।
ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਭਾਰਤ ਨਾਲ ਸਾਡੇ ਬਹੁਤ ਹੀ ਨਜਦੀਕੀ ਅਤੇ ਗੂੜ੍ਹੇ ਸਬੰਧ ਹਨ ਅਤੇ ਅਮਰੀਕਾ ਵਿੱਚ ਰਹਿ ਰਹੇ ਸਿੱਖ ਬਹੁਤ ਮਿਹਨਤੀ ਕੌਮ ਹੈ ਅਤੇ ਉਹਨਾਂ ਦਾ ਅਮਰੀਕਾ ਵਿਚ ਵੀ ਬਹੁਤ ਵੱਡਾ ਯੋਗਦਾਨ ਹੈ। ਅਮਰੀਕਾ ਦੀ ਧਰਤੀ ਤੇ ਕਈ ਸਿੱਖ ਅਹਿਮ ਅਹੁਦਿਆ 'ਤੇ ਵੀ ਬਿਰਾਜਮਾਨ ਹਨ। ਅਟਾਰਨੀ ਨੇ ਦੱਸਿਆ ਕਿ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਹਿਊਮਨ ਰਾਈਟ ਦੀ ਉਲੰਘਣਾ ਅਤੇ ਕਿਸੇ ਨੂੰ ਸਿੱਖ ਨੂੰ ਧਮਕੀ ਦੇਣ ਦੇ ਮਾਮਲੇ 'ਚ ਅਮਰੀਕਾ ਦਾ ਕਾਨੂੰਨ ਸਖਤ ਹੈ ਮੁਆਫ਼ ਨਹੀਂ ਕਰੇਗਾ। ਇੱਥੇ ਦੱਸਣਯੋਗ ਹੈ ਕਿ ਇਹ ਪਹਿਲੇ ਸਿੱਖ ਅਟਾਰਨੀ ਹਨ ਜੋ ਅਮਰੀਕਾ ਦੇ ਰਾਸ਼ਟਰਪਤੀ ਨੂੰ ਇੰਮ੍ਰੀਗੇਸ਼ਨ ਦੇ ਮਸਲਿਆਂ ਤੋਂ ਇਲਾਵਾ ਸਿੱਖਾਂ ਦੇ ਮਸਲਿਆਂ ਦੇ ਬਾਰੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਹੈ।