ਕਾਂਗਰਸੀ MLA ਨੇ ਦਿੱਤਾ ਅਸਤੀਫਾ, ਕੱਲ ਭਾਜਪਾ 'ਚ ਸ਼ਾਮਲ ਹੋਵੇਗੀ ਕਿਰਨ!

Tuesday, Jun 18, 2024 - 09:00 PM (IST)

ਨੈਸ਼ਨਲ ਡੈਸਕ- ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਭਿਵਾਨੀ ਦੇ ਤੋਸ਼ਾਮ ਤੋਂ ਕਾਂਗਰਸ ਵਿਧਾਇਕ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਬੇਟੀ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਅਸਤੀਫਾ ਭੇਜਿਆ ਹੈ। ਉਥੇ ਹੀ ਕਿਰਨ ਚੌਧਰੀ ਅਤੇ ਸ਼ਰੁਤੀ ਚੌਧਰੀ ਕੱਲ (ਬੁੱਧਵਾਰ) ਯਾਨੀ 19 ਜੂਨ ਨੂੰ ਸਵੇਰੇ 10 ਵਜੇ ਕਰੀਬ ਭਾਜਪਾ 'ਚ ਸ਼ਾਮਲ ਹੋਣਗੇ। 

PunjabKesari

ਭਾਜਪਾ 'ਚ ਸ਼ਾਮਲ ਹੋਣਗੇ ਕਿਰਨ ਚੌਧਰੀ ਅਤੇ ਸ਼ਰੁਤੀ ਚੌਧਰੀ

ਕਾਂਗਰਸ ਵਿਧਾਇਕ ਕਿਰਨ ਚੌਧਰੀ ਨੇ ਆਪਣੇ ਅਸਤੀਫੇ 'ਚ ਲਿਖਿਆ ਕਿ ਇਹ (ਹਰਿਆਣਾ) ਪਾਰਟੀ ਨੂੰ ਨਿੱਜੀ ਜਾਗੀਰ ਦੀ ਤਰ੍ਹਾਂ ਚਲਾ ਰਹੇ ਹਨ। ਮੈਨੂੰ ਜ਼ਲੀਲ ਕੀਤਾ ਗਿਆ। ਕਿਰਨ ਚੌਧਰੀ ਆਪਣੇ ਧੀ ਸਾਬਕਾ ਸਾਂਸਦ ਸ਼ਰੁਤੂ ਚੌਧਰੀ ਦੇ ਨਾਲ ਭਾਜਪਾ 'ਚ ਸ਼ਾਮਲ ਹੋਣਗੇ। ਦੋਵੇਂ ਦਿੱਲੀ 'ਚ ਭਾਜਪਾ ਹੈੱਡਕੁਆਟਰ 'ਚ ਪਾਰਟੀ 'ਚ ਸ਼ਾਮਲ ਹੋਣਗੇ। ਇਸ ਦੌਰਾਨ ਉੱਥੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਵੀ ਮੌਜੂਦ ਰਹਿਣਗੇ। ਦੱਸ ਦੇਈਏ ਕਿ ਕਿਰਨ ਚੌਧਰੀ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਤੋਂ ਧੀ ਸ਼ਰੁਤੀ ਚੌਧਰੀ ਦੀ ਟਿਕਟ ਕੱਟਣ ਤੋਂ ਬਾਅਦ ਹੀ ਨਾਰਾਜ਼ ਸੀ। 

PunjabKesari

ਲੋਕ ਸਭਾ ਚੋਣਾਂ ਦੌਰਾਨ ਵੀ ਤੋਸ਼ਾਮ ਵਿਧਾਨ ਸਭਾ ਤੋਂ ਕਾਂਗਰਸ ਵਿਧਾਇਕ ਕਿਰਨ ਚੌਧਰੀ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ। ਉਨ੍ਹਾਂ ਨੇ ਕਈ ਵਾਰ ਰਾਜਨੀਤਿਕ ਤੌਰ 'ਤੇ ਉਨ੍ਹਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਾ ਸੀ। ਲੋਕ ਸਭਾ ਚੋਣਾਂ ਵਿਚਕਾਰ ਕਿਰਨ ਚੌਧਰੀ ਨੇ ਭਿਵਾਨੀ-ਮਹੇਂਦਰਗੜ੍ਹ ਤੋਂ ਕਾਂਗਰਸ ਉਮੀਦਵਾਰ ਰਾਓ ਦਾਨ ਸਿੰਘ, ਸੂਬਾ ਪ੍ਰਧਾਨ ਉਦੈਭਾਨ ਅਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਪਾਰਟੀ ਨੇਤਾਵਾਂ 'ਤੇ ਆਪਣੀ ਅਤੇ ਧੀ ਸ਼ਰੁਤੀ ਚੌਧਰੀ ਦੀ ਵਾਰ-ਵਾਰ ਬੇਇੱਜ਼ਤੀ ਕਰਨ ਦਾ ਦੋਸ਼ ਲਗਾਇਆ ਸੀ। 

 

 

 


Rakesh

Content Editor

Related News