ਅਮਰੀਕਾ ਕੋਲ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ : ਟਰੰਪ
Wednesday, Sep 23, 2020 - 06:31 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੇ ਕੋਲ ਅਜਿਹੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ, ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਬਣਾਏ ਹਨ। ਇਸ ਕਾਰਨ ਦੁਨੀਆ ਅਮਰੀਕਾ ਤੋਂ ਈਰਖਾ ਕਰਦੀ ਹੈ। ਟਰੰਪ ਨੇ ਆਸ ਜ਼ਾਹਰ ਕੀਤੀ ਹੈ ਕਿ ਉਹਨਾਂ ਨੂੰ ਕਦੇ ਇਹਨਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਨੀ ਪਵੇਗੀ ਕਿਉਂਕਿ ਉਹਨਾਂ ਨੇ ਅਮਰੀਕਾ ਨੂੰ 'ਅੰਤਹੀਣ, ਹਾਸੋਹੀਣੇ ਅਤੇ ਮੂਰਖਤਾਪੂਰਨ' ਵਿਦੇਸ਼ੀ ਯੁੱਧਾਂ ਤੋਂ ਦੂਰ ਰੱਖਣ ਦਾ ਸੰਕਲਪ ਲਿਆ ਹੈ।
ਟਰੰਪ ਨੇ ਕਿਹਾ ਕਿ ਅਮਰੀਕੀ ਨੇਤਾਵਾਂ ਨੇ ਹੋਰ ਦੇਸ਼ਾਂ ਦੀ ਮੁੜ ਉਸਾਰੀ, ਉਹਨਾਂ ਦੇ ਅੰਤਹੀਣ ਯੁੱਧਾਂ ਅਤੇ ਉਹਨਾਂ ਦੀਆਂ ਸਰਹੱਦਾਂ ਦੀਆਂ ਰੱਖਿਆ ਕਰਨ ਵਿਚ ਹਜ਼ਾਰਾਂ ਅਰਬ ਡਾਲਰ ਖਰਚ ਕਰ ਦਿੱਤੇ। ਉਹਨਾਂ ਨੇ ਕਿਹਾ,''ਅੰਤਹੀਣ ਯੁੱਧਾਂ ਦੀ ਬਜਾਏ, ਅਸੀਂ ਪੱਛਮ ਏਸ਼ੀਆ ਵਿਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਬਹੁਤ ਚੰਗੀ ਗੱਲ ਹੈ।'' ਟਰੰਪ ਨੇ ਮੰਗਲਵਾਰ ਰਾਤ ਨੂੰ ਪੈੱਨਸਿਲਵੇਨੀਆ ਵਿਚ ਚੁਣਾਵੀ ਰੈਲੀ ਵਿਚ ਕਿਹਾ,''ਅਸੀਂ ਉਹਨਾਂ ਅੱਤਵਾਦੀਆਂ ਨੂੰ ਢੇਰ ਕਰਾਂਗੇ ਜੋ ਸਾਡੇ ਨਾਗਰਿਕਾਂ ਨੂੰ ਡਰਾਉਂਦੇ ਹਨ ਅਤੇ ਅਸੀਂ ਅਮਰੀਕਾ ਨੂੰ ਅੰਤਹੀਣ, ਹਾਸੋਹੀਣੇ, ਮੂਰਖਤਾਪੂਰਨ ਵਿਦੇਸ਼ੀ ਯੁੱਧਾਂ ਤੋਂ ਦੂਰ ਰੱਖਾਂਗੇ।''
ਪੜ੍ਹੋ ਇਹ ਅਹਿਮ ਖਬਰ- ਮਿਸ਼ਨ ਮੂਨ : 2024 'ਚ ਚੰਨ 'ਤੇ ਪਹਿਲੀ ਵਾਰ ਕਦਮ ਰੱਖੇਗੀ ਇਕ ਬੀਬੀ
ਟਰੰਪ ਨੇ ਕਿਹਾ,''ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਅਜਿਹੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ ਜੋ ਅਸੀਂ ਪਹਿਲਾਂ ਦੇ ਨਹੀਂ ਬਣਾਏ ਅਤੇ ਹੋਰ ਦੇਸ਼ ਇਹ ਗੱਲ ਜਾਣਦੇ ਹਨ। ਇਹ ਚੰਗੀ ਗੱਲ ਹੈ ਕਿ ਹੋਰ ਦੇਸ਼ ਇਹ ਗੱਲ ਜਾਣਦੇ ਹਨ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਉਹਨਾਂ ਦੀ ਵਰਤੋਂ ਕਰਾਂਗੇ। ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀ ਕਦੇ ਵਰਤੋਂ ਨਹੀਂ ਕਰਨੀ ਪਵੇਗੀ।'' ਟਰੰਪ ਮੁਤਾਬਕ, ਅਜਿਹਾ ਕਹਿ ਕੇ ਉਹ ਕੋਈ ਖੁਫੀਆ ਜਾਣਕਾਰੀ ਲੀਕ ਨਹੀਂ ਕਰ ਰਹੇ। ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੇ ਅਮਰੀਕੀ ਫੌਜ ਦੀ ਮੁੜ ਉਸਾਰੀ ਕੀਤੀ ਹੈ। ਟਰੰਪ ਨੇ ਕਿਹਾ,''ਸਾਡੇ ਕੋਲ ਦੁਨੀਆ ਦੇ ਇਤਿਹਾਸ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ ਅਤੇ ਅਸੀਂ ਬਹੁਤ ਘੱਟ ਸਮੇਂ ਵਿਚ ਅਜਿਹਾ ਕੀਤਾ ਹੈ। ਇਹ ਹਥਿਆਰ ਇੰਨੇ ਸ਼ਕਤੀਸ਼ਾਲੀ ਹਨ ਕਿ ਇਸ ਮਾਮਲੇ ਵਿਚ ਪੂਰੀ ਦੁਨੀਆ ਸਾਡੇ ਤੋਂ ਈਰਖਾ ਕਰਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਤੁਰਕੀ ਦੇ ਰਾਸ਼ਟਰਪਤੀ ਨੇ ਚੁੱਕਿਆ ਜੰਮੂ-ਕਸ਼ਮੀਰ ਦਾ ਮੁੱਦਾ, ਭਾਰਤ ਨੇ ਦਿੱਤਾ ਕਰਾਰਾ ਜਵਾਬ