ਨਸਲੀ ਮੁਹਿੰਮ ਨੂੰ ਲੈ ਕੇ ਚੀਨ ਨੂੰ ਸਜ਼ਾ ਦੇਣ ਸੰਬੰਧੀ ਬਿੱਲ ''ਤੇ ਟਰੰਪ ਨੇ ਕੀਤੇ ਦਸਤਖਤ

Thursday, Jun 18, 2020 - 06:04 PM (IST)

ਨਸਲੀ ਮੁਹਿੰਮ ਨੂੰ ਲੈ ਕੇ ਚੀਨ ਨੂੰ ਸਜ਼ਾ ਦੇਣ ਸੰਬੰਧੀ ਬਿੱਲ ''ਤੇ ਟਰੰਪ ਨੇ ਕੀਤੇ ਦਸਤਖਤ

ਵਾਸ਼ਿੰਗਟਨ(ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਉਇਗਰ ਅਤੇ ਨਸਲੀ ਘੱਟ ਗਿਣਤੀਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਲਈ ਸਜ਼ਾ ਦੇਣ ਦੇ ਲਈ ਇਕ ਬਿੱਲ 'ਤੇ ਦਸਤਖਤ ਕੀਤੇ ਹਨ। ਬਿੱਲ ਵਿਚ ਪੱਛਮੀ ਸ਼ਿਨਜਿਆਂਗ ਖੇਤਰ ਵਿਚ ਉਇਗਰਾਂ ਅਤੇ ਹੋਰ ਨਸਲੀ ਸਮੂਹ ਦੇ ਲੋਕਾਂ ਦੀ ਵੱਡੇ ਪੱਧਰ 'ਤੇ ਨਿਗਰਾਨੀ ਅਤੇ ਉਹਨਾਂ ਨੂੰ ਹਿਰਾਸਤ ਵਿਚ ਲੈਣ ਵਾਲੇ ਚੀਨ ਦੇ ਅਧਿਕਾਰੀਆਂ 'ਤੇ ਪਾਬੰਦੀ ਦੀ ਗੱਲ ਵੀ ਸ਼ਾਮਲ ਹੈ। 

ਚੀਨ ਵਿਚ 1 ਲੱਖ ਤੋਂ ਵਧੇਰੇ ਲੋਕਾਂ ਨੂੰ ਬਦਤਰ ਹਾਲਾਤ ਵਿਚ ਕੈਂਪਾਂ ਵਿਚ ਹਿਰਾਸਤ ਵਿਚ ਰੱਖਣ ਦੇ ਵਿਰੁੱਧ ਅਤੇ ਉਸ ਨੂੰ ਸਜ਼ਾ ਦੇਣ ਦੇ ਲਈ ਕਿਸੇ ਵੀ ਦੇਸ਼ ਵੱਲੋਂ ਚੁੱਕਿਆ ਗਿਆ ਕਦਮ ਇਹ ਇਕ ਵੱਡਾ ਕਦਮ ਹੈ। ਅਮਰੀਕਾ ਦੇ ਇਸ ਕਦਮ ਦੇ ਬਾਅਦ ਚੀਨ ਦੇ ਨਾਲ ਪਹਿਲਾਂ ਤੋਂ ਖਰਾਬ ਚੱਲ਼ ਰਹੇ ਉਸ ਦੇ ਸੰਬੰਧਾਂ ਦੇ ਹੋਰ ਤਣਾਅਪੂਰਣ ਹੋਣ ਦਾ ਖਦਸ਼ਾ ਹੈ। 

ਕਾਂਗਰਸ ਨੇ ਬਿੱਲ ਪਾਸ ਕਰ ਦਿੱਤਾ ਅਤੇ ਬੁੱਧਵਾਰ ਨੂੰ ਟਰੰਪ ਨੇ ਵੀ ਇਸ 'ਤੇ ਦਸਤਖਤ ਕਰ ਦਿੱਤੇ। ਟਰੰਪ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 2020 ਉਇਗਰ ਮਨੁੱਖੀ ਅਧਿਕਾਰ ਨੀਤੀ ਐਕਟ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਅਪਰਾਧੀਆਂ' ਨੂੰ ਜਵਾਬਦੇਹ ਠਹਿਰਾਏਗਾ। ਉਇਗਰਾਂ ਦੇ ਅਧਿਕਾਰਾਂ ਦੀ ਲੜਾਈ ਲੜ ਰਹੇ ਵਕੀਲ ਨੁਰੀ ਟਰਕੇਲ ਨੇ ਸੋਸ਼ਲ ਮੀਡੀਆ 'ਤੇ ਰਾਸ਼ਟਰਪਤੀ ਟਰੰਪ ਦਾ ਸ਼ੁਕਰੀਆ ਅਦਾ ਕਰਦਿਆਂ ਲਿਖਿਆ,''ਇਹ ਅਮਰੀਕਾ ਅਤੇ ਉਇਗਰ ਲੋਕਾਂ ਦੇ ਲਈ ਇਕ ਮਹਾਨ ਦਿਨ ਹੈ।''


author

Vandana

Content Editor

Related News