ਦੁਬਾਰਾ ਮਾਸਕ ਪਹਿਨੇ ਦਿਸੇ ਟਰੰਪ, ਕੋਰੋਨਾ ਵੈਕਸੀਨ ਸਬੰਧੀ ਕਹੀ ਇਹ ਗੱਲ

07/28/2020 6:21:11 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਮਾਸਕ ਪਾਉਣਾ ਸ਼ੁਰੂ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾ ਦੀ ਵੈਕਸੀਨ ਤਿਆਰ ਹੋਣ ਦੀ ਪੂਰੀ ਸੰਭਾਵਨਾ ਹੈ। ਟਰੰਪ ਨੇ ਉੱਤਰੀ ਕੈਰੋਲੀਨਾ ਦੇ ਵੋਟਰਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮਹਾਮਾਰੀ ਨਾਲ ਲੜਨ ਲਈ ਤਿਆਰ ਹਨ। 

ਉਂਝ ਟਰੰਪ ਦੀ ਜੌਬ ਅਪਰੂਵਲ ਰੇਟਿੰਗ ਹੇਠਾਂ ਡਿੱਗ ਰਹੀ ਹੈ ਕਿਉਂਕਿ ਕਈ ਅਮਰੀਕੀਆਂ ਨੂੰ ਲੱਗਦਾ ਹੈ ਕਿ ਡੋਨਾਲਡ ਟਰੰਪ ਨੇ ਵਾਇਰਸ ਨੂੰ ਬੁਰੀ ਤਰ੍ਹਾਂ ਸੰਭਾਲਿਆ ਹੈ, ਉਹਨਾਂ ਨੇ ਆਪਣੇ ਵੱਲੋਂ ਵੱਖਰਾ ਦ੍ਰਿਸ਼ਟੀਕੋਣ ਸਥਾਪਿਤ ਕਰਨ ਦੇ ਬਾਅਦ ਕਮਾਂਡ ਦੇ ਲਈ ਦੂਜੇ ਹਫਤੇ ਦੀ ਮੰਗ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਮੈਂ ਸਾਰੇ ਅਮਰੀਕੀ ਲੋਕਾਂ 'ਤੇ ਵਿਸ਼ਵਾਸ ਕਰਦਾ ਹਾਂ ਪਰ ਸਾਰੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮਾਜਿਕ ਦੂਰੀ ਦੀ ਪਾਲਣਾ ਕਰਨ, ਸਾਫ-ਸਫਾਈ ਬਰਕਰਾਰ ਰੱਖਣ, ਭੀੜ ਵਾਲੇ ਇਲਾਕਿਆਂ ਅਤੇ ਬਾਰ ਤੋਂ ਦੂਰੀ ਬਣਾਈ ਰੱਖਣ ਅਤੇ ਜਦੋਂ ਜ਼ਰੂਰੀ ਹੋਵੇ ਮਾਸਕ ਪਾਉਣ। 

ਟਰੰਪ ਨੇ ਇਹ ਗੱਲਾਂ ਉੱਤਰੀ ਕੈਰੋਲੀਨਾ ਨੇ ਫੁਜੀਫਿਲਮ ਪਲਾਂਟ ਦੌਰੇ ਦੌਰਾਨ ਕਹੀਆਂ, ਜਿੱਥੇ ਵੈਕਸੀਨ ਬਣਾਉਣ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਇਸ ਦੌਰਾਨ ਟਰੰਪ ਨੇ ਜਨਤਕ ਥਾਵਾਂ 'ਤੇ ਦੂਜੀ ਵਾਰ ਮਾਸਕ ਪਹਿਨਿਆ। ਪਹਿਲੀ ਵਾਰ ਟਰੰਪ ਨੇ ਮਾਸਕ ਉਦੋਂ ਪਹਿਨਿਆ ਸੀ ਜਦੋਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਵਾਸ਼ਿੰਗਟਨ ਨੇੜੇ ਵਾਲਟਰ ਰੋਡ ਮੈਡੀਕਲ ਸੈਂਟਰ ਦਾ ਦੌਰਾ ਕਰਨ ਗਏ ਸਨ। ਵੈਕਸੀਨ ਦੇ ਬਣਨ 'ਤੇ ਟਰੰਪ ਨੇ ਕਿਹਾ ਕਿ ਮੈਂ ਕਈ ਸਕਰਾਤਮਕ ਗੱਲਾਂ ਸੁਣੀਆਂ ਹਨ ਪਰ ਸਾਲ ਦੇ ਅਖੀਰ ਤੱਕ ਵੈਕਸੀਨ ਤਿਆਰ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆਉਂਦੀ ਦਿਸ ਰਹੀ ਹੈ। ਉਹਨਾਂ ਨੇ ਆਰਥਿਕ ਰਿਕਵਰੀ ਵਿਚ ਵਿਸ਼ਵਾਸ ਦਿਖਾਇਆ ਅਤੇ ਕਿਹਾ ਕਿ ਉਹਨਾਂ ਰਾਜਪਾਲਾਂ ਨੂੰ ਆਪਣੇ ਰਾਜ ਖੋਲ੍ਹ ਲੈਣੇ ਚਾਹੀਦੇ ਹਨ ਜੋ ਨਹੀਂ ਖੋਲ੍ਹ ਰਹੇ ਹਨ। 

ਵ੍ਹਾਈਟ ਹਾਊਸ ਨੇ ਦੱਸਿਆ ਕਿ ਜੂਨ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਕੋਰੋਨਾ ਦੀ ਸਥਿਤੀ ਸਬੰਧੀ ਸੂਚੀ ਵਿਚ ਅਮਰੀਕਾ ਦੁਨੀਆ ਦੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਟਰੰਪ ਦੇ ਅੰਦਰੂਨੀ ਚੱਕਰ ਦੇ ਸੀਨੀਅਰ ਅਧਿਕਾਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਕੋਰੋਨਾਵਾਇਰਸ ਨਾਲ ਪੀੜਤ ਹਨ।


Vandana

Content Editor

Related News