ਅਮਰੀਕਾ ''ਚ ਕੋਰੋਨਾ ਮਰੀਜ਼ ਦੀ ਐਂਟੀਬੌਡੀ ਨਾਲ ਬਣੀ ਦਵਾਈ ਦਾ ਮਨੁੱਖ ''ਤੇ ਟ੍ਰਾਇਲ ਸ਼ੁਰੂ

Thursday, Jun 04, 2020 - 07:01 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਕੋਰੋਨਾਵਾਇਰਸ ਦੇ ਪ੍ਰਕੋਪ ਵਿਚ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਕਈ ਦੇਸ਼ਾਂ ਦੇ ਵਿਗਿਆਨੀ ਅਤੇ ਖੋਜ ਕਰਤਾ ਕੋਰੋਨਾ ਦੀ ਵੈਕਸੀਨ ਅਤੇ ਦਵਾਈਆਂ ਬਣਾਉਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਖਬਰ ਮਿਲੀ ਹੈ ਕਿ ਪੀੜਤ ਮਰੀਜ਼ ਦੀ ਐਂਟੀਬੌਡੀ ਨਾਲ ਬਣੀ ਦਵਾਈ ਦਾ ਟ੍ਰਾਇਲ ਕਰਨ ਲਈ ਇਕ ਹੋਰ ਕੰਪਨੀ ਅੱਗੇ ਆਈ ਹੈ। ਅਮਰੀਕੀ ਦਵਾਈ ਕੰਪਨੀ ਏਲੀ ਲਿਲੀ ਨੇ ਸੋਮਵਾਰ ਨੂੰ ਦੱਸਿਆ ਕਿ ਕੋਰੋਨਾ ਦੇ ਇਲਾਜ ਵਿਚ ਐਂਟੀਬੌਡੀ ਇਸ ਦੀ ਸਾਰਥਕਤਾ ਅਤੇ ਉਸ ਦੇ ਅਸਰ ਨੂੰ ਦੇਖਣ ਲਈ ਮਨੁੱਖਾਂ 'ਤੇ ਟ੍ਰਾਇਲ ਦਾ ਨਤੀਜਾ ਜੂਨ ਦੇ ਅਖੀਰ ਵਿਚ ਆਉਣ ਦੀ ਸੰਭਾਵਨਾ ਹੈ। 

ਵਿਗਿਆਨੀਆਂ ਦਾ ਕਹਿਣਾ ਹੈ ਕਿ ਐਂਟੀਬੌਡੀ ਟ੍ਰੀਟਮੈਂਟ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜਿਸ ਨਾਲ ਕੋਰੋਨਾਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਦੁਨੀਆ ਦੀਆਂ ਕਈ ਹੋਰ ਕੰਪਨੀਆਂ ਵੀ ਐਂਟੀਬੌਡੀਜ਼ 'ਤੇ ਕੰਮ ਕਰ ਰਹੀਆਂ ਹਨ ਪਰ ਏਲੀ ਲਿਲੀ ਟ੍ਰਾਇਲ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਹੜੀ ਦਵਾਈ ਦਾ ਪਰੀਖਣ ਕੀਤਾ ਜਾ ਰਿਹਾ ਹੈ ਉਸ ਨੂੰ LY-COV-555 ਨਾਮ ਦਿੱਤਾ ਗਿਆ ਹੈ। ਇਸ ਨੂੰ ਇਕ ਨਿੱਜੀ ਦਵਾਈ ਕੰਪਨੀ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਦਵਾਈ ਦੇ ਜ਼ਰੀਏ ਕੋਰੋਨਾ ਦੇ ਸਪਾਇਕ ਪ੍ਰੋਟੀਨ ਦੀ ਬਣਾਵਟ ਨੂੰ ਕਿਰਿਆਹੀਣ ਕੀਤਾ ਜਾ ਸਕਦਾ ਹੈ। ਇਸ ਨਾਲ ਵਾਇਰਸ ਨਾ ਤਾਂ ਸਰੀਰ ਦੇ ਸਿਹਤਮੰਦ ਸੈੱਲਾਂ ਤੱਕ ਪਹੁੰਚ ਪਾਵੇਗਾ ਅਤੇ ਨਾ ਹੀ ਉਹਨਾਂ ਨੂੰ ਨੁਕਸਾਨ ਪਹੁੰਚਾ ਸਕੇਗਾ।

ਪੜ੍ਹੋ ਇਹ ਅਹਿਮ ਖਬਰ- ਜੌਰਜ ਫਲਾਈਡ ਦੀ ਬੇਟੀ ਨੇ ਕਿਹਾ-'ਮੇਰੇ ਪਿਤਾ ਨੇ ਦੁਨੀਆ ਬਦਲ ਦਿੱਤੀ', ਵੀਡੀਓ ਵਾਇਰਲ

ਰੋਗੀ ਵਿਅਕਤੀ ਤੋਂ ਲਿਆ ਗਿਆ ਸੀ ਸੈਂਪਲ
ਕੰਪਨੀ ਦੇ ਮੁਤਾਬਕ ਅਮਰੀਕਾ ਵਿਚ ਕੋਰੋਨਾ ਨਾਲ ਠੀਕ ਹੋਏ ਪਹਿਲੇ ਮਰੀਜ਼ ਦੇ ਖੂਨ ਦੇ ਸੈਂਪਲ ਤੋਂ ਐਂਟੀਬੌਡੀ ਲਈ ਗਈ ਸੀ। ਇਸ ਨੂੰ ਫੇਫੜਿਆਂ ਨਾਲ ਜੁੜੀ ਤਕਨੀਕ ਦੇ ਇਸੇ ਆਧਾਰ 'ਤੇ ਐਂਟੀਬੌਡੀ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ। ਕੰਪਨੀ ਨੂੰ ਆਸ ਹੈ ਕਿ ਇਸ ਦਵਾਈ ਦੇ ਜ਼ਰੀਏ ਕੋਰੋਨਾ ਨਾਲ ਬੀਮਾਰ ਲੋਕਾਂ ਦਾ ਸਾਰਥਕ ਇਲਾਜ ਹੋਵੇਗਾ। ਵਿਗਿਆਨੀਆਂ ਨੇ ਰੋਗੀ ਵਿਅਕਤੀ ਦੇ ਖੂਨ ਤੋਂ ਇਕ ਐਂਟੀਬੌਡੀ ਲਈ ਅਤੇ ਉਸੇ ਆਧਾਰ 'ਤੇ ਇਲਾਜ ਕਰਨ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਅਧਿਐਨ ਵਿਚ ਪਤਾ ਚੱਲਿਆ ਹੈ ਕਿ ਦਵਾਈ ਨਾਲ ਕੋਰੋਨਾਵਾਇਰਸ ਦੇ ਸਪਾਇਕ ਪ੍ਰੋਟੀਨ ਅਤੇ ਉਸ ਦੀ ਸਤਹਿ 'ਤੇ ਬੁਰਾ ਅਸਰ ਪੈਂਦਾ ਹੈ।

ੜ੍ਹੋ ਇਹ ਅਹਿਮ ਖਬਰ- ਚੀਨ : ਪ੍ਰਾਇਮਰੀ ਸਕੂਲ 'ਚ 40 ਵਿਦਿਆਰਥੀਆਂ ਅਤੇ ਟੀਚਰਾਂ 'ਤੇ ਚਾਕੂ ਨਾਲ ਹਮਲਾ


 


Vandana

Content Editor

Related News